ਉੱਘੇ ਕਬੱਡੀ ਖਿਡਾਰੀ ਬਲਵੰਤ ਸਿੰਘ ਗਿੱਲ ਦੀ ਯਾਦ ਵਿੱਚ ਲਗਾਈਆ ਗਿਆ ਆਤਮ ਰੱਖਿਆ ਕੈਂਪ

ਕੋਕਰੀ ਕਲਾਂ/ਮੋਗਾ/ਲੰਡਨ – ਆਪਣੇ ਸਮੇਂ ਦੇ ਉੱਘੇ ਕਬੱਡੀ ਖਿਡਾਰੀ ਸ. ਬਲਵੰਤ ਸਿੰਘ ਗਿੱਲ ਜੋ ਕਿ ਪਿਛਲੇ ਸਾਲ ਸਦੀਵੀ ਵਿਛੋੜਾ ਦੇ ਗਏ ਸਨ, ਦੀ ਮਿੱਠੀ ਯਾਦ ਵਿੱਚ ਉਹਨਾਂ ਦੇ ਜੱਦੀ ਪਿੰਡ ਕੋਕਰੀ ਕਲਾਂ ਵਿੱਚ ਲੜਕੇ/ਲੜਕੀਆਂ ਦੇ ਸਕੂਲਾਂ ਵਿੱਚ ਆਤਮ-ਰੱਖਿਆ ਦਾ ਕੈਂਪ ਲਗਾਈਆ ਗਿਆ। ਇਹ ਕੈਂਪ ਉਹਨਾਂ ਦੇ ਹੋਣਹਾਰ ਅਤੇ ਇਕਲੌਤੇ ਪੁੱਤਰ ਲਖਵਿੰਦਰ ਸਿੰਘ ਗਿੱਲ ਮਾਲਕ ਪਿੰਕ ਸਿਟੀ ਹੇਜ਼ ਲੰਡਨ ਵਲੋਂ ਸਪਾਂਸਰ ਕੀਤਾ ਗਿਆ। ਇਹ ਕੈਂਪ ਹਰਪ੍ਰੀਤ ਸਿੰਘ ਦਿਉਲ ਟਰੈਂਰਨਰ, ਆਤਮ-ਰੱਖਿਆ ਵਲੋਂ ਕੀਤਾ ਗਿਆ ਅਤੇ ਨੌਜਵਾਨਾਂ ਨੂੰ ਵੱਡਮੁੱਲੇ ਟਿੱਪਸ ਦਿੱਤੇ ਗਏ। ਇਸ ਵਿੱਚ ਪਿੰਡ ਦੇ ਪੰਚਾਇਤ ਮੈਂਬਰਾਂ ਅਤੇ ਪਤਵੰਤੇ ਸੱਜਣਾਂ ਜਿਨਾਂ ਵਿੱਚ ਪਰਮਜੀਤ ਸਿੰਘ ਗਿੱਲ, ਜਸਵਿੰਦਰ ਸਿੰਘ ਰੁਪਰਾਂ ਅਤੇ ਦੋਹਾਂ ਸਕੂਲਾਂ ਦੇ ਪਿੰ੍ਰਸੀਪਲ ਸਹਿਬਾਨ ਸ਼ਾਮਿਲ ਹਨ।

Comments are closed, but trackbacks and pingbacks are open.