ਇੰਗਲੈਂਡ ਦੇ ਖਾਲਿਸਤਾਨੀ ਆਗੂ ਨੂੰ ਪਾਕਿਸਤਾਨ ਨੇ ਵੀਜ਼ੇ ਤੋਂ ਇਨਕਾਰ ਕੀਤਾ

ਸਿੱਖ ਜਥੇਬੰਦੀਆਂ ਵਿੱਚ ਭਾਰੀ ਰੋਸ

ਬਰਮਿੰਘਮ – ਬਰਤਾਨੀਆ ’ ਰਹਿੰਦੇ ਸਿੱਖ ਰਿਫਿਊਜ਼ੀ ਪਾਸਪੋਰਟ ਸ਼ਰਨਾਰਥੀਆਂ ਨੂੰ ਪਾਕਿਸਤਾਨ ਸਰਕਾਰ ਨੇ ਯਾਤਰਾ ਵੀਜ਼ੇ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ, ਜਿਸ ਕਾਰਨ ਵਿਦੇਸ਼ੀ ਸਿੱਖਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਬ੍ਰਮਿੰਘਮ ਦਾ ਰਹਿਣ ਵਾਲਾ ਕੁਲਵੰਤ ਸਿੰਘ ਮੁਠੱਡਾ, ਜੋ ਯੂ.ਕੇ ’ਚ ਆਪਣੀ ਪਤਨੀ ਨਾਲ ਰਾਜਸੀ ਸ਼ਰਨ ਲੈ ਕੇ ਰਹਿ ਰਿਹਾ ਹੈ ਤੇ ਖਾਲਿਸਤਾਨ ਵਿਚਾਰਧਾਰਾ ਦਾ ਹੋਣ ਕਾਰਨ ਪੰਥਕ ਸਫਾਂ ਅਤੇ ਮੁੱਖ ’ਚ ਜਾਣਿਆ-ਪਛਾਣਿਆ ਨਾਮ ਹੈ। ਕੁਲਵੰਤ ਸਿੰਘ ਮੁਠੱਡਾ ਸਮੈਦਿਕ ਦੇ ਸਭ ਤੋਂ ਪੁਰਾਣੇ ਸਿੱਖ ਗੁਰਦੁਆਰੇ ’ਚ ਸਟੇਜ ਸਕੱਤਰ ਦੀ ਸੇਵਾ ਨਿਭਾਉਦਾ ਰਿਹਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦਾ ਸਰਗਰਮ ਮੈਂਬਰ ਤੇ ਭਾਰਤ ਖਿਲਾਫ਼ ਰੈਫ਼ਰੈਂਡਮ ਦੀ ਮੁਹਿੰਮ ’ਚ ਹੋਣ ਕਾਰਨ ਐੱਨ.ਆਈ.ਏ. ਵੱਲੋਂ ਉਸ ਖਿਲਾਫ਼ ਦਿੱਲੀ ’ਚ ਅਨੇਕਾਂ ਕੇਸ ਦਰਜ ਕੀਤੇ ਹੋਏ ਹਨ।

ਕੁਲਵੰਤ ਸਿੰਘ ਵੱਲੋਂ ਨਵੰਬਰ ’ਚ ਨਵੰਬਰ ’ਚ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ’ਤੇ ਪਾਕਿਸਤਾਨ ਜਾਣਾ ਸੀ ਪਰ ਲੰਡਨ ਸਥਿੱਤ ਪਾਕਿਸਤਾਨ ਅੰਬੈਸੀ ਨੂੰ ਤਿੰਨ ਵਾਰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮੀਰ ਸਿੰਘ ਦੇ ਦਸਤਖ਼ਤਾਂ ਵਾਲੀ ਸਪਾਂਸਰਸ਼ਿੱਪ ਵਿਖਾਉਣ ਦੇ ਬਾਵਜੂਦ ਅੰਬੈਸੀ ਵੱਲੋਂ ਰਾਜਸੀ ਸ਼ਰਨ ਪ੍ਰਾਪਤ ਕਿਸੇ ਵੀ ਸਿੱਖ ਨੂੰ ਵੀਜ਼ਾ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਦੁਨੀਆ ਅੰਦਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਧ ਰਹੀ ਤਾਕਤ ਤੇ ਭਾਰਤ ਖ਼ਿਲਾਫ਼ ਉੱਠ ਰਹੀਆਂ ਆਵਾਜ਼ਾਂ ਨੂੰ ਮੁਕੰਮਲ ਬੰਦ ਕਰਨ ਦੀਆਂ ਪਾਲਿਸੀਆਂ ਦਾ ਨਤੀਜਾ ਹੋ ਸਕਦਾ ਹੈ। ਮੋਦੀ ਸਰਕਾਰ ਵੱਲੋਂ ਯੂ.ਐੱਨ.ਓ. ’ਚ ਪਾਕਿਸਤਾਨ ਦੀ ਧਰਤੀ ’ਤੇ ਅੱਤਵਾਦੀਆਂ ਨੂੰ ਪਨਾਹ ਦੇਣ ਦੇ ਮੁੱਦੇ ਕਾਰਨ ਅਜਿਹਾ ਹੋ ਸਕਦਾ ਹੈ ਕਿ ਪਾਕਿਸਤਾਨ ਕਿਸੇ ਵੀ ਤਰ੍ਹਾਂ ਭਾਰਤ ਨੂੰ ਨਾਰਾਜ਼ ਕਰਨ ਦੇ ਮੂਡ ’ਚ ਨਹੀਂ ਲੱਗਦਾ। ਯੂ.ਕੇ ਦੇ ਸਿੱਖਾਂ ਨੇ ਵਿਦੇਸ਼ੀ ਸਿੱਖਾਂ ਨੂੰ ਗੁਰੂਧਾਮ ਯਾਤਰਾ ’ਤੇ ਜਾਣ ਤੋਂ ਰੋਕਣ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ।

Comments are closed, but trackbacks and pingbacks are open.