ਹੰਸਲੋ ਦੀ ਨਵ-ਨਿਯੁਕਤ ਡਿਪਟੀ ਮੇਅਰ ਹਰਲੀਨ ਅਟਵਾਲ ਹੀਰ ਦੇ ਅਹੁਦਾ ਸੰਭਾਲਣ ਦੀ ਖੁਸ਼ੀ ਵਿੱਚ ਸਮਾਗਮ

ਪਤਵੰਤੇ ਮਹਿਮਾਨਾ ਨੇ ਅਟਵਾਲ ਅਤੇ ਹੀਰ ਪਰਿਵਾਰ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ

ਲੰਡਨ – ਇੱਥੋਂ ਦੀ ਹੰਸਲੋ ਬਾਰੋ੍ਹ ਦੀ ਨਵ-ਨਿਯੁਕਤ ਡਿਪਟੀ ਮੇਅਰ ਹਰਲੀਨ ਅਟਵਾਲ ਹੀਰ ਦੇ ਅਹੁਦਾ ਸੰਭਾਲਣ ਦੀ ਖੁਸ਼ੀ ਵਿੱਚ ਕਿੰਗਜ਼ਵੇਅ ਬੈਂਕਿਊਟ ਵਿਖੇ ਸਮਾਗਮ ਕਰਵਾਇਆ ਗਿਆ ਜਿੱਥੇ ਇਲਾਕੇ ਦੇ ਪਤਵੰਤੇ ਆਗੂਆਂ ਅਤੇ ਸੱਜਣਾ ਨੇ ਸਵਰਗੀ ਉਮਰਾਓ ਅਟਵਾਲ ਦੀ ਸੁਪਤਨੀ ਬੀਬੀ ਜਸਬੀਰ ਕੌਰ ਅਟਵਾਲ ਅਤੇ ਹਰਲੀਨ ਦੇ ਪਤੀ ਮੁਖਤਿਆਰ ਸਿੰਘ (ਮੈਕ ਹੀਰ) ਨੂੰ ਵਧਾਈ ਦਿੰਦੇ ਹੋਏ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਆਏ ਮਹਿਮਾਨਾ ਦੀ ਸੇਵਾ ਗੈਰੀ ਅਟਵਾਲ ਨੇ ਕਰਦਿਆਂ ਸਭ ਦਾ ਧੰਨਵਾਦ ਕੀਤਾ।

Comments are closed, but trackbacks and pingbacks are open.