ਸਮਾਗਮ ਦਾ ਆਰੰਭ ਮਿਸ ਬਰਨਾਡੇਟ ਮੈਕਏਟੀਅਰ ਨੇ ਆਏ ਮਹਿਮਾਨਾਂ ਦੇ ਸੁਆਗਤ ਨਾਲ ਕੀਤਾ।
ਹੇਜ਼, ਯੂਕੇ- ਮੰਗਲਵਾਰ ਨੂੰ ਯੂ ਕੇ ਦੇ ਹਲਿੰਗਡਨ ਕੌਂਸਲ ਅਧੀਨ ਪੈਂਦੀ ਹਾਰਲਿੰਗਟਨ, ਹੇਜ਼ ਲਾਇਬੇ੍ਰੀ ਵੱਲੋਂ ਗੁਰਮੇਲ ਕੌਰ ਸੰਘਾ ਦੀਆਂ ਕਵਿਤਾਵਾਂ ਤੇ ਉਸ ਦੇ ਕਾਵਿ ਸਫ਼ਰ ਸੰਬੰਧੀ ਜਾਨਣ ਲਈ ਸਮਾਗਮ ਦਾ ਆਯੋਜਨ ਕੀਤਾ ਗਿਆ।
ਇਸ ਸਮਾਗਮ ਦਾ ਆਯੋਜਨ ਉਥੋਂ ਦੀ ਲਾਇਬੇ੍ਰੀ ਦੀ ਮੈਨੇਜਰ ਮਿਸ ਬਰਨਾਡੇਟ ਮੈਕਏਟੀਅਰ ਦੁਆਰਾ ਕੀਤਾ ਗਿਆ। ਇਸ ਸਮਾਗਮ ਵਿੱਚ ਸਥਾਨਕ ਔਰਤਾਂ ਅਤੇ ਸਕੂਲੀ ਬੱਚਿਆਂ ਨੇ ਭਾਗ ਲਿਆ।
ਇਸ ਸਮਾਗਮ ਵਿੱਚ ਈਲਿੰਗ ਕੌਂਸਲ ਦੀ ਮੇਅਰ ਬੀਬੀ ਮਹਿੰਦਰ ਕੌਰ ਮਿੱਢਾ, ਪੰਜਾਬੀ ਸੰਗੀਤ ਦੇ ਅਖ਼ਾੜਿਆਂ ਦੀ ਮਲਿਕਾ ਮਿਸ ਪਰਮਜੀਤ ਪੰਮੀ, ਵੌਇਸ ਆਫ਼ ਵਿਮੈਨ, ਲੰਡਨ ਲਿਮਿਟਡ, ਯੂ ਕੇ ਦੀ ਚੇਅਰ ਪਰਸਨ ਬੀਬੀ ਸੁਰਿੰਦਰ ਕੌਰ ਤੇ ਮੇਲ ਗੇਲ ਮਲਟੀਕਲਚਰਲ ਸੋਸਾਇਟੀ, ਨੌਰਵੁੱਢ ਗਰੀਨ ਦੇ ਪ੍ਧਾਨ ਤਲਵਿੰਦਰ ਸਿੰਘ ਢਿੱਲੋਂ ਤੇ ਰਵੀ ਬੋਲੀਨਾ (ਵੀਡੀਓ ਮੇਕਰ) ਨੇ ਵਿਸ਼ੇਸ਼ ਤੌਰ ਤੇ ਹਿੱਸਾ ਲਿਆ। ਇਨ੍ਹਾਂ ਤੋਂ ਇਲਾਵਾ ਅਵਤਾਰ ਕੌਰ ਚੰਨਾ, ਸੰਤੋਸ਼ ਸ਼ੂਰ, ਸਤਵਿੰਦਰ ਮਾਨ, ਸੰਤੋਸ਼ ਸਿਨਹਾ, ਸ਼ਿੰਦੀ, ਜੱਸੀ, ਮਨੀ ਤੇ ਪ੍ਭ ਦੇ ਨਾਂ ਜ਼ਿਕਰਯੋਗ ਹਨ।
ਸਮਾਗਮ ਦਾ ਆਰੰਭ ਮਿਸ ਬਰਨਾਡੇਟ ਮੈਕਏਟੀਅਰ ਨੇ ਆਏ ਮਹਿਮਾਨਾਂ ਦੇ ਸੁਆਗਤ ਨਾਲ ਕੀਤਾ।
ਇਸ ਦੇ ਉਪਰੰਤ ਤਲਵਿੰਦਰ ਢਿੱਲੋਂ ਨੇ ਗੁਰਮੇਲ ਕੌਰ ਸੰਘਾ ਦੁਆਰਾ ਲਿਖੇ ਦੋ ਕਾਵਿ ਸੰਗਿ੍ਹ “ਦਰਦ ਅਵੱਲੜੇ”, “ਸੱਚ ਦੇ ਬੋਲ” ਅਤੇ ਹੋਰ ਲੇਖਕਾਂ ਨਾਲ ਸਾਂਝੇ ਕਾਵਿ ਸੰਗਿ੍ਹ ਜਿਵੇਂ “ਸਾਂਝੀਆਂ ਸੁਰਾਂ”, “ਸਿਰਜਣਹਾਰੇ” ਆਦਿ ਅਤੇ ਕਹਾਣੀ ਸੰਗਿ੍ਹ “ਫ਼ਲਕ” ਜਿਸ ਵਿੱਚ ਦੋ ਮਿੰਨੀ ਕਹਾਣੀਆਂ ਸ਼ਾਮਿਲ ਹਨ , ਬਾਰੇ ਚਾਨਣਾ ਪਾਇਆ। ਨਾਲ ਹੀ ਉਨ੍ਹਾਂ ਗੁਰਮੇਲ ਕੌਰ ਸੰਘਾ ਦੁਆਰਾ ਰਿਕਾਰਡ ਕਰਵਾਏ ਚਾਰ ਗੀਤਾਂ ਬਾਰੇ ਦੱਸਿਆ ਅਤੇ ਬਹੁਤ ਛੇਤੀ ਆਉਣ ਵਾਲੇ ਦੋ ਗੀਤਾਂ ਲਈ ਵਧਾਈ ਦਿੱਤੀ। ਫ਼ਿਰ ਦੌਰ ਸ਼ੁਰੂ ਹੋਇਆ ਗੁਰਮੇਲ ਕੌਰ ਸੰਘਾ ਦੀਆਂ ਆਪਣੀਆਂ ਲਿਖੀਆਂ ਕਵਿਤਾਵਾਂ ਤੇ ਗੀਤਾਂ ਦਾ, ਜਿਨ੍ਹਾਂ ਸਕਦਾ ਉਸ ਨੇ ਸਰੋਤਿਆਂ ਦਾ ਮਨ ਮੋਹ ਲਿਆ ਤੇ ਵਕਤ ਦਾ ਪਤਾ ਵੀ ਨਾ ਲੱਗਿਆ।
ਇਸ ਤੋਂ ਉਪਰੰਤ ਮੇਅਰ ਮਹਿੰਦਰ ਕੌਰ ਮਿੱਢਾ ਜੀ ਨੇ ਗੁਰਮੇਲ ਕੌਰ ਸੰਘਾ ਦੁਆਰਾ ਜੀਓ ਅਤੇ ਜਿਓਣ ਦਿਓ ਦੀ ਪੇ੍ਰਨਾ ਦੇਣ ਵਾਲੀਆਂ ਕਵਿਤਾਵਾਂ ਤੇ ਗੀਤਾਂ ਦੀ ਸਿਫ਼ਤ ਕਰਦਿਆਂ ਉਸ ਦੀ ਰੱਜ ਕੇ ਹੌਂਸਲਾ ਅਫ਼ਜ਼ਾਈ ਵੀ ਕੀਤੀ। ਉਨ੍ਹਾਂ ਨੇ ਹੋਰ ਔਰਤਾਂ ਨੂੰ ਵੀ ਅੱਗੇ ਆ ਕੇ ਕੁਝ ਵਧੀਆ ਲਿਖਣ ਜਾਂ ਕਿਸੇ ਹੋਰ ਖੇਤਰ ਵਿੱਚ ਜੋ ਵੀ ਕਰ ਸਕਣ ਦੇ ਯੋਗ ਹੋਣ ਉਹ ਕਰਕੇ ਦਿਖਾਉਣ ਲਈ ਹੱਲਾਸ਼ੇਰੀ ਦਿੱਤੀ। ਸੁਰਿੰਦਰ ਕੌਰ ਜੀ ਨੇ ਵੀ ਗੁਰਮੇਲ ਕੌਰ ਸੰਘਾ ਨੂੰ ਉਨ੍ਹਾਂ ਦੇ ਕੰਮ ਲਈ ਵਧਾਈ ਦੇ ਨਾਲ ਉਸ ਦੇ ਕੰਮ ਦੀ ਸਰਾਹਨਾ ਕੀਤੀ। ਪੰਜਾਬੀ ਗਾਇਕਾ ਪਰਮਜੀਤ ਪੰਮੀ ਨੇ ਵੀ ਸੰਘਾ ਨੂੰ ਨਿਧੜਕ ਹੋ ਕੇ ਸੰਗੀਤ ਦੇ ਖ਼ੇਤਰ ਵਿੱਚ ਕੰਮ ਕਰਨ ਤੇ ਹੋਰ ਲਿਖਣ ਦੀ ਪੇ੍ਰਨਾ ਦਿੱਤੀ।
ਤਲਵਿੰਦਰ ਢਿੱਲੋਂ ਨੇ ਸਟੇਜ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ।
ਇਹ ਨਵੇਕਲਾ ਛੋਟਾ ਜਿਹਾ ਸਮਾਗਮ ਇੱਕ ਵੱਡੀ ਛਾਪ ਛੱਡ ਗਿਆ ਜਿਸ ਨਾਲ ਗ਼ੈਰ-ਪੰਜਾਬੀ ਭਾਈਚਾਰਿਆਂ ਵਿਚਕਾਰ ਅੱਗੋਂ ਤੋਂ ਵੀ ਪੰਜਾਬੀ ਮਾਂ ਬੋਲੀ ਦੀ ਬਾਤ ਪਾਉਂਦੇ ਨਵੀਂ ਤਰ੍ਹਾਂ ਦੇ ਟੀਚੇ ਮਿੱਥਣ ਦੀ ਸੰਭਾਵਨਾ ਬੱਝੀ ਹੈ ਜੋ ਸਾਡੀ ਪੰਜਾਬੀ ਮਾਂ ਬੋਲੀ ਦੇ ਵਿਕਾਸ ਲਈ ਲਾਹੇਵੰਦ ਸਿੱਧ ਹੋਵੇਗੀ।
Comments are closed, but trackbacks and pingbacks are open.