ਲੰਡਨ ਅਸੈਂਬਲੀ ਮੈਂਬਰ ਉਕਾਰ ਸਹੋਤਾ ਦਾ ਪੰਜਾਬ ਪੁੱਜਣ ’ਤੇ ਨਿੱਘਾ ਸਵਾਗਤ

ਐਨ ਆਰ ਆਈ ਕਮਿਸ਼ਨ ਦੇ ਸਾਬਕਾ ਮੈਂਬਰ ਅਤੇ ਉੱਘੇ ਸਿਆਸੀ ਨੇਤਾ ਦਲਜੀਤ ਸਹੋਤਾ ਨੇ ਸਨਮਾਨ ਕੀਤਾ

ਹੁਸ਼ਿਆਰਪੁਰ – ਲੰਡਨ ਅਸੈਂਬਲੀ ਦੇ ਮੈਂਬਰ ਡਾ: ਉਂਕਾਰ ਸਿੰਘ ਸਹੋਤਾ ਦਾ ਹੁਸ਼ਿਆਰਪੁਰ ਦੇ ਪਿੰਡ ਬਾੜੀਆਂ ਕਲਾਂ ਵਿਖੇ ਪਹੁੰਚਣ ‘ਤੇ ਸੰਤ ਬਾਬਾ ਪ੍ਰੀਤਮ ਸਿੰਘ ਦੀ ਅਗਵਾਈ ‘ਚ ਭਰਵਾਂ ਸਵਾਗਤ ਕੀਤਾ। ਇਸ ਦੌਰਾਨ ਦਲਜੀਤ ਸਿੰਘ ਸਹੋਤਾ ਸਾਬਕਾ ਮੈਂਬਰ ਐਨ.ਆਰ.ਆਈ. ਕਮਿਸ਼ਨ ਪੰਜਾਬ ਵੀ ਹਾਜ਼ਰ ਸਨ।

ਇਸ ਮੌਕੇ ਡਾ: ਉਂਕਾਰ ਸਿੰਘ ਸਹੋਤਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਿੱਤਰੀ ਪਿੰਡ ਆ ਕੇ ਬੇਹੱਦ ਖ਼ੁਸ਼ੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਪੰਜਾਬੀ ਵਿਦੇਸ਼ਾਂ ‘ਚ ਜਾ ਕੇ ਵੱਡੇ ਅਹੁਦਿਆਂ ‘ਤੇ ਕਾਬਜ਼ ਹੋ ਚੁੱਕੇ ਹਨ, ਪ੍ਰੰਤੂ ਉਨ੍ਹਾਂ ਦਾ ਮੋਹ ਅਜੇ ਵੀ ਪੰਜਾਬ ‘ਚ ਧੜਕਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਬਿਹਤਰੀ ਅਤੇ ਤਰੱਕੀ ਲਈ ਪ੍ਰਵਾਸੀ ਭਾਰਤੀਆਂ ਨੂੰ ਵੱਧ ਤੋਂ ਵੱਧ ਪੰਜਾਬੀਆਂ ਦੀ ਮਦਦ ਕਰਨੀ ਚਾਹੀਦੀ ਹੈ।

ਉਂਕਾਰ ਸਹੋਤਾ ਨੇ ਦਲਜੀਤ ਸਿੰਘ ਸਹੋਤਾ ਵਲੋਂ ਕੀਤੀ ਗਈ ਆਓ ਭਗਤ ਦੀ ਤਾਰੀਫ਼ ਕਰਦਿਆਂ ਉਨ੍ਹਾਂ ਵਲੋਂ ਪ੍ਰਵਾਸੀ ਪੰਜਾਬੀਆਂ ਦੀ ਬਾਂਹ ਫੜੇ ਜਾਣ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਜੇਕਰ ਪੰਜਾਬ ਵਿੱਚ ਭਿ੍ਰਸ਼ਟਾਚਾਰ ਖ਼ਤਮ ਹੋ ਜਾਵੇ ਤਦ ਪ੍ਰਵਾਸੀ ਪੰਜਾਬੀ ਮੁੱੜ ਪੰਜਾਬ ਵਿਚ ਨਿਵੇਸ਼ ਕਰਨ ਨੂੰ ਤਰਜੀਹ ਦੇਣਗੇ।

ਇਸ ਮੌਕੇ ਮਹਿੰਦਰ ਸਿੰਘ, ਸੰਦੀਪ ਬੌਬੀ ਹਾਂਡਾ ਆਦਿ ਹਾਜ਼ਰ ਸਨ।

Comments are closed, but trackbacks and pingbacks are open.