ਸੰਤ ਬਾਬਾ ਫੂਲਾ ਸਿੰਘ ਜੀ ਦੀ ਸਲਾਨਾ ਬਰਸੀ ਬ੍ਰਮਿੰਘਮ ਵਿਖੇ ਮਨਾਈ ਗਈ ।

ਲੈਸਟਰ ਵਾਸੀ ਸਿੱਖ ਸਮਾਜ ਸੇਵਕ ਤੇ ਪੰਜਾਬੀ ਲਿਸਨਰਜ਼ ਕਲੱਬ ਦੇ ਸੰਚਾਲਕ ਸ. ਤਰਲੋਚਨ ਸਿੰਘ ਵਿਰਕ ਨੇ ਪਰਿਵਾਰ ਸਮੇਤ ਵਾਹਿਗੁਰੂ ਵਲੋਂ ਬਖਸ਼ੀਆਂ ਦਾਤਾਂ ਲਈ ਸ਼ੁਕਰਾਨਾ ਸਮਾਗਮ

ਬ੍ਰਮਿੰਘਮ – ਫਗਵਾੜੇ ਦੇ ਨਜਦੀਕ ਪਿੰਡ ਵਿਰਕ ਨਿਵਾਸੀਆਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਧ ਸੰਗਤ ਜੀ ਦੇ ਸਹਿਯੋਗ ਨਾਲ ਸੰਤ ਬਾਬਾ ਫੂਲਾ ਸਿੰਘ ਦੀ 110ਵੀਂ ਬਰਸੀ ਬਹੁੱਤ ਹੀ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਬਾਬਾ ਸੰਗ ਜੀ ਬ੍ਰਮਿੰਘਮ ਵਿਖੇ 2-4 ਅਗਸਤ ਨੂੰ ਮਨਾਈ । ਸ਼ੁੱਕਰਵਾਰ 2 ਅਗਸਤ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਏ ਜਿਨ੍ਹਾ ਦੇ ਭੋਗ ਐਤਵਾਰ 4 ਅਗਸਤ ਨੂੰ ਸਵੇਰੇ 10 ਵਜੇ ਪਾਏ ਗਏ। ਤਿੰਨੇ ਹੀ ਦਿਨ ਲੰਡਨ, ਸਲੋਹ, ਵੁਲਵਰਹੈਂਪਟਨ, ਲੈਸਟਰ, ਕਵੈਂਟਰੀ ਅਤੇ ਬ੍ਰਮਿੰਘਮ ਤੋਂ ਵਿਰਕ ਨਿਵਾਸੀਆਂ ਅਤੇ ਸਾਧ ਸੰਗਤ ਜੀ ਨੇ ਧੁਰ ਕੀ ਬਾਣੀ ਸੁਣ ਕੇ, ਵੱਖ ਵੱਖ ਸੇਵਾਵਾਂ ਕਰਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ।

ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਗੁਰੂ ਘਰ ਦੇ ਹਜੂਰੀ ਕੀਰਤਨ ਜੱਥੇ, ਕਥਾਵਾਚਕ ਭਾਈ ਬਘੇਲ ਸਿੰਘ ਜੀ ਅਤੇ ਗਿਆਨੀ ਮੋਹਨ ਸਿੰਘ ਖਿਆਲੀ ਜੀ ਦੇ ਪ੍ਰਸਿੱਧ ਢਾਡੀ ਜੱਥੇ ਨੇ ਸੰਗਤਾਂ ਨੂੰ ਨਿਹਾਲ ਕੀਤਾ। ਜਿਨ੍ਹਾ ਵਿਰਕ ਨਿਵਾਸੀਆਂ ਨੇ ਪਿਛਲੇ ਸਾਲ ਪਿੰਡ ਦੇ ਸਕੂਲ਼ ਦੀ ਮੁਰੰਮਤ ਵਿੱਚ ਸਿਹਯੋਗ ਦਿੱਤਾ ਸੀ ਉਨਾ੍ਹ ਦਾ ਬਹੁੱਤ ਬਹੁੱਤ ਧੰਨਵਾਦ ਕੀਤਾ ਗਿਆ। ਬਾਬਾ ਸੰਗ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੀ ਬਿਲਡਿੰਗ ਫੰਡ ਲਈ ਵਿਰਕ ਪਿੰਡ ਵਾਲਿਆਂ ਵਲੋਂ £201 ਸੇਵਾ ਕੀਤੀ ਗਈ।

ਗੁਰਦੁਆਰਾ ਬਾਬਾ ਸੰਗ ਜੀ ਦੇ ਮੁੱਖ ਗਿਆਨੀ ਰਵਿੰਦਰਪਾਲ ਸਿੰਘ ਜੀ ਨੇ ਕਿਹਾ ਕਿ ਸੰਤ ਬਾਬਾ ਫੂਲਾ ਸਿੰਘ ਜੀ ਵਰਗੀਆਂ ਸ਼ਖਸ਼ੀਅਤਾਂ ਦਾ ਦਿਹਾੜਾ ਮਨਾਉਣਾ ਪਿੰਡ ਵਿਰਕ ਯੂ.ਕੇ. ਨਿਵਾਸੀਆਂ ਦੀ ਚੰਗੀ ਪਹਿਲ ਕਦਮੀ ਹੈ। ਉਹਨਾ ਕਿਹਾ ਕਿ ਮਹਾਂਪੁਰਖਾਂ, ਭਗਤਾਂ ਦੇ ਦਿਹਾੜੇ ਮਨਾ ਕੇ ਅਸੀਂ ਵਿਦੇਸ਼ਾਂ ਵਿੱਚ ਆਉਣ ਵਾਲੀ ਪੀੜੀ ਨੂੰ ਪਰਮਾਤਮਾ ਵਾਲੇ ਪਾਸੇ ਅਤੇ ਆਪਣੇ ਪਿਛੋਕੜ ਨਾਲ ਜੋੜ ਸਕਦੇ ਹਾਂ। ਇਹੋ ਜਹੇ ਮਹਾਪੁਰਖਾਂ ਬਾਰੇ ਹੀ ਗੁਰਬਾਣੀ ਵਿਚ ਦੱਸਿਆ ਹੈ ਕਿ “ਜਗਿ ਮਹਿ ਉਤਮੁ ਕਾਢੀਅਹਿ ਵਿਰਲੇ ਕੇਈ ਕੇਇ“।

ਵਾਹਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਵਿਰਕ ਪਰਿਵਾਰ ਨੇ ਸਨਿਚਰਵਾਰ 3 ਸਤੂੰਬਰ 2022 ਨੂੰ ਦੁਪਿਹਰ ਇੱਕ ਵਜੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਰੰਭ ਕੀਤੇ ਗਏ ਜਿਸਦੇ ਭੋਗ ਸਵਾ ਦੋ ਵਜੇ ਪਾਏ ਗਏ, ਅਨੰਦ ਸਾਹਿਬ ਜੀ ਦੀਆਂ ਛੇ ਪੌੜੀਆਂ ਦੇ ਪਾਠ ਕੀਤੇ ਗਏ, ਫਿਰ ਕੀਰਤਨ ਤੋਂ ਉਪਰੰਤ ਨਿਮਰਤਾ ਪੂਰਵਕ ਜੋਦੜੀ ਕਰਦਿਆਂ ਸਤਿਗੁਰਾਂ ਦਾ ਕੋਟਨ-ਕੋਟ ਧੰਨਵਾਦ ਕੀਤਾ ਗਿਆ। ਅਰਦਾਸ ਬੇਨਤੀ ਉਪਰੰਤ ਸਤਿਗੁਰਾਂ ਦੇ ਹੁਕਮਨਾਮੇ ਬਖਸ਼ਿਸ਼ ਕੀਤੇ ਗਏ। ਕਈ ਦਹਾਕਿਆਂ ਤੋਂ ਸ੍ਰੀ ਗੁਰੂ ਤੇਗ ਬਹਾਦਰ ਗੁਰਦਵਾਰਾ ਸਾਹਿਬ ਸੇਵਾ ਨਿਭਾ ਰਹੇ ਗਿਆਨੀ ਜਸਵਿੰਦਰ ਸਿੰਘ ਜੀ ਨੇ ਸਰੋਪੇ ਦੀ ਬਖਸ਼ੀਸ਼ ਮਾਤਾ ਦਰਸ਼ਨ ਕੌਰ ਵਿਰਕ ਨੂੰ ਭੇਂਟ ਕੀਤੀ। ਸੱਭ ਤੋਂ ਪਹਿਲਾਂ ਪੰਜ ਗ੍ਰੰਥੀ ਸਿੰਘਾਂ ਨੂੰ ਗੁਰੂ ਕਾ ਲੰਗਰ ਸ਼ਕਾਇਆ ਗਿਆ, ਉਪਰੰਤ ਮਾਂ-ਬੋਲੀ ਪੰਜਾਬੀ ਵਿੱਚ ਲਿਖੇ ਸੱਦੇ ਪੱਤਰ ਤੇ ਆਈ ਸਾਧ ਸੰਗਤ ਜੀ ਨੇ ਸਿੱਖ ਧਰਮ ਦੇ ਬਾਨੀ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਰੰਭ ਕੀਤਾ ਗੁਰੁ ਕਾ ਲੰਗਰ ਸ਼ੱਕਿਆ।

ਤਨਮਨਜੀਤ ਸਿੰਘ ਢੇਸੀ ਬਰਤਾਨੀਆ ਸੰਸਥ ਮੈਂਬਰ, ਹਰਜਿੰਦਰ ਸਿੰਘ ਰਾਏ ਮੁੱਖ ਸੇਵਾਦਾਰ ਸ੍ਰੀ ਗੁਰੂ ਹਰਕ੍ਰਸ਼ਿਨ ਗੁਰਦਵਾਰਾ ਸਾਹਿਬ, ਤਰਲੋਚਨ ਸਿੰਘ ਚੰਨ ਜਿੰਡਆਲਵੀ ਪੰਜਾਬੀ ਕਵੀ, ਕੁਲਦੀਪ ਸਿੰਘ ਭਮਰਾ QAM 2018 ਰਾਣੀ ਤੋਂ ਐਂਬੂਲੈਂਸ ਸੇਵਾ ਦਾ ਇਨਾਮ, ਇਸ ਸਮਾਗਮ ਤੇ ਨਹੀਂ ਆ ਸਕੇ ਅਤੇ ਉਨ੍ਹਾਂ ਸੱਭ ਨੇ ਵਿਰਕ ਪ੍ਰੀਵਾਰ ਨੂੰ ਲਿੱਖ ਕੇ ਨਵੇਂ ਘਰ ਦੀਆਂ ਬਹੁੱਤ ਬਹੁੱਤ ਵਧਾਈਆਂ ਦੇ ਸੁਨੇਹੇ ਭੇਜੇ। ਗੁਰੂ ਨਾਨਕ ਗੁਰਦਵਾਰਾ ਦੇ ਮੁੱਖ ਸੇਵਾਦਾਰ ਅਜਮੇਰ ਸਿੰਘ ਬਸਰਾ, ਬੀ.ਬੀ.ਸੀ. ੍ਰਰੇਡੀਓ ਲੈਸਟਰ ਪੰਜਾਬੀ ਪ੍ਰੋਗਰਾਮ ।{1992-2012} ਪੇਸ਼ਕਾਰ ਗੁਰਪ੍ਰੀਤ ਕੌਰ, BHF ਸੇਵਾਦਾਰ ਸੁਲੱਖਣ ਸਿੰਘ ਦਰਦ BEM 2022, ਡਾ: ਸੁਜਾਨ ਸਿੰਘ, ਗੁਰੂ ਤੇਗ ਬਹਾਦਰ ਗੁਰਦਵਾਰਾ ਦੇ ਸਾਬਕਾ ਸਟੇਜ ਸਕੱਤਰ ਜਸਪਾਲ ਸਿੰਘ ਕੰਗ, ਗੁਰਨਾਮ ਸਿੰਘ ਰੁਪੋਵਾਲ ਅਤੇ ਹੋਰ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਨੇ ਸਮਾਗਮ ਵਿੱਚ ਆ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਸਰਵਣ ਕੀਤਾ ਤੇ ਅਪਣੇ ਜੀਵਨ ਦੇ ਕੁੱਝ ਪਲ ਸਫਲ ਕੀਤੇ।

ਪ੍ਰਸਿੱਧ ਕਥਾਵਾਚਕ ਗਿਆਨੀ ਪਰਮਜੀਤ ਸਿੰਘ ਜੀ ਡੁਮੇਲੀ ਇਸ ਸਮੇ ਦਰਸ਼ਨ ਨਹੀਂ ਦੇ ਸਕੇ ਪਰ ਉਨ੍ਹਾਂ ਨੇ ਸੁਨੇਹਾ ਭੇਜਿਆ “ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਨਾਲ ਸਰਦਾਰ ਤਰਲੋਚਨ ਸਿੰਘ ਵਿਰਕ ਦੇ ਲੜਕੇ ਸੁਖਬਿੰਦਰ ਸਿੰਘ ਵਿਰਕ ਨੂੰ ਪਰਮਾਤਮਾ ਨੇ ਨਵੇਂ ਘਰ ਦੀ ਬਖਸ਼ਸ਼ ਕੀਤੀ ਹੈ। ਵਾਹਿਗੁਰੂ ਜੀ ਕਿਰਪਾ ਕਰਨ ਇਹ ਘਰ ਪਰਿਵਾਰ ਵਾਸਤੇ ਸੁੱਖਾਂ ਭਰਿਆ ਖੁਸ਼ੀਆਂ ਭਰਿਆ ਹੋਵੇ। ਇਹ ਘਰ ਪੂਰੇ ਪਰਿਵਾਰ ਨੂੰ ਆਪਸ ਵਿੱਚ ਇਕੱਠਿਆਂ ਰੱਖਣ ਵਿੱਚ ਸਹਾਈ ਹੋਵੇ। ਇਸ ਘਰ ਵਿੱਚ ਵੰਸ਼ ਦੀ ਵੇਲ ਵਧੇ ਫੁੱਲੇ। ਗੁਰੂ ਜੀ ਦੇ ਬਚਨ ਹਨ ਉਨ੍ਹਾਂ ਘਰ ਮੰਦਰਾਂ ਵਿੱਚ ਹੀ ਖੁਸ਼ੀਆਂ ਹੁੰਦੀਆਂ ਹਨ ਜਿਨ੍ਹਾਂ ਘਰ ਮੰਦਰਾਂ ਵਿੱਚ ਰਹਿਣ ਵਾਲਿਆਂ ਦੇ ਚਿੱਤ ਵਿੱਚ ਹੇ ਵਾਹਿਗੁਰੂ ਜੀ ! ਤੂੰ ਵੱਸਦਾ ਹੈਂ। ਬਾਕੀ ਦੁਨੀਆਂ ਤੋਂ ਮਿਲੀਆਂ ਵਡਿਆਈਆਂ ਤਾਂ ਬਿਅਰਥ ਹੁੰਦੀਆਂ ਹਨ ।

ਭਾਈ ਦਵਿੰਦਰ ਸਿੰਘ ਜੀ ਨੇ ਸਟੇਜ ਦੀ ਸੇਵਾ ਬਾਖੂਬੀ ਨਾਲ ਨਿਭਾਈ ਅਤੇ ਸਾਧ ਸੰਗਤ ਜੀ ਨੂੰ 7-11 ਅਗਸਤ ਨੂੰ ਬ੍ਰਮਿਘਮ ਯੂਨਿਵਰਸਿਟੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਦੀ ਖੁਸ਼ੀ ਵਿੱਚ ਹੋ ਰਹੇ ਖਾਸ ਪ੍ਰੋਗਰਾਮਾ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਸੰਤ ਬਾਬਾ ਫੂਲਾ ਸਿੰਘ ਜੀ ਦੀ ਸਲਾਨਾ ਬਰਸੀ ਅਗਲੇ ਸਾਲ 31 ਜੁਲਾਈ 2 ਅਗਸਤ ਨੂੰ ਗੁਰਦੁਆਰਾ ਬਾਬਾ ਸੰਗ ਜੀ ਵਿਖੇ ਮਨਾਈ ਜਾਵੇਗੀ।

Comments are closed, but trackbacks and pingbacks are open.