ਬਰਤਾਨੀਆ ਦੀ ਮਹਾਰਾਣੀ ਅਲੈਜ਼ਿਬੈੱਥ-2 ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਈ

ਬਰਤਾਨੀਆ ’ਤੇ 70 ਸਾਲ ਸਾਸ਼ਨ ਕਰਨ ਦਾ ਰਿਕਾਰਡ ਬਣਾਇਆ

ਸਕਾਟਲੈਂਡ – ਬਰਤਾਨੀਆ ’ਤੇ ਲੰਬਾ ਸਮਾਂ ਸਾਸ਼ਨ ਕਰਨ ਦਾ ਰਿਕਾਰਡ ਬਣਾਉਣ ਵਾਲੀ ਮਹਾਰਾਣੀ ਅਲੈਜ਼ਿਬੈੱਥ-2, 96 ਸਾਲ ਦੀ ਉਮਰ ਭੋਗ ਕੇ ਬੁੱਧਵਾਰ ਨੂੰ ਇਸ ਫ਼ਾਨੀ ਸੰਸਾਰ ਤੋਂ ਕੂਚ ਕਰ ਗਈ ਜਿਸ ਕਾਰਨ ਬਰਤਾਨੀਆ ਭਰ ਵਿੱਚ ਸੋਗ ਦੀ ਲਹਿਰ ਹੈ।

ਕੁਝ ਸਮੇਂ ਤੋਂ ਬਿਮਾਰ ਚੱਲ ਰਹੀ ਮਹਾਰਾਣੀ ਸਕਾਟਲੈਂਡ ਦੇ ਬੈਲਮੋਰਲ ਕਿਲ੍ਹੇ ਵਿੱਚ ਸਨ ਜਿੱਥੇ ਡਾਕਟਰਾਂ ਵਲੋਂ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਸੀ ਪਰ ਬੁੱਧਵਾਰ ਦੁਪਹਿਰ ਨੂੰ ਉਨ੍ਹਾਂ ਦੀ ਹਾਲਤ ਜ਼ਿਆਦਾ ਵਿਗੜ ਗਈ ਜਿਸ ਤੋਂ ਬਾਅਦ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਦੇਸ਼ ’ਤੇ 70 ਸਾਲ ਸਾਸ਼ਨ ਕਰਨ ਵਾਲੀ ਮਹਾਰਾਣੀ ਦਾ ਪਰਿਵਾਰ ਲੰਡਨ ਤੋਂ ਸਕਾਟਲੈਂਡ ਪਹੁੰਚ ਚੁੱਕਾ ਹੈ ਅਤੇ ਅਗਲੇ ਪ੍ਰੋਗਰਾਮ ਉਲੀਕੇ ਜਾਣ ਦੀਆਂ ਵਿਉਤਾਂ ਚੱਲ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਮਹਾਰਾਣੀ ਅਲੈਜ਼ਿਬੈੱਥ ਨੇ ਸਭ ਤੋਂ ਛੋਟੀ ਉਮਰ ਵਿੱਚ ਰਾਜਭਾਗ ਸੰਭਾਲਿਆ ਸੀ ਅਤੇ ਅਖ਼ੀਰ ਤੱਕ ਉਹ ਆਪਣੀਆਂ ਜ਼ਿੰਮੇਵਾਰੀਆਂ ਬਾਖੂਬੀ ਨਿਭਾਉਦੇ ਰਹੇ ਸਨ।

Comments are closed, but trackbacks and pingbacks are open.