ਸੇਵਾ ਟਰੱਸਟ ਯੂਕੇ ਵੱਲੋ ਸਮਾਜ ਸੇਵਾ ਅਤੇ ਭਾਈਚਾਰਕ ਸਹਾਇਤਾ ਨੂੰ ਉਤਸ਼ਾਹਿਤ ਕਰਨ ਲਈ ਬੈੱਡਫੋਰਡ ਵਿੱਚ ਵਿਸ਼ਾਲ ਚੈਰਿਟੀ ਡਿਨਰ ਅਤੇ ਅਵਾਰਡ ਸ਼ਾਮ ਦਾ ਆਯੋਜਨ

ਵਲੰਟੀਅਰਾਂ ਅਤੇ ਸਹਿਯੋਗੀ ਭਾਈਵਾਲਾਂ ਦੇ ਯੋਗਦਾਨ ਨੂੰ ਮਾਨਤਾ ਦਿੱਤੀ ਗਈ

ਬੈੱਡਫੋਰਡ – ਬੈੱਡਫੋਰਡ ਅਧਾਰਤ ਅੰਤਰਰਾਸ਼ਟਰੀ ਚੈਰਿਟੀ, ਸੇਵਾ ਟਰੱਸਟ ਯੂਕੇ ਜੋ ਕਿ ਸਿੱਖਿਆ, ਸਿਹਤ ਵਾਤਾਵਰਣ ਅਤੇ ਸਮਾਜ-ਕਲਿਆਣ ਦੀ ਬਿਹਤਰੀ ਲਈ ਕੰਮ ਕਰ ਰਹੀ ਹੈ, ਨੇ ਕੈਂਪਸਟਨ ਰੋਵਰਸ ਫੁਰਬਾਲ ਕਲੱਬ ਹਾਲ ਵਿੱਚ ‘ਅਵਾਰਡ ਇਵਨਿੰਗ ਅਤੇ ਕਮਿਊਨਿਟੀ ਡਿਨਰ’ ਦਾ ਆਯੋਜਨ ਕੀਤਾ।
ਵਿਸ਼ੇਸ਼ ਮਹਿਮਾਨਾਂ ਦੇ ਪੈਨਲ ਵਿੱਚ ਬਰੋਨੈਸ ਯੰਗ (ਮੈਂਬਰ ਹਾਊਸ ਆਫ਼ ਲਾਰਡਜ਼, ਵੁੱਡਲੈਂਡ ਟਰੱਸਟ ਦੀ ਚੇਅਰ, ਬੀਬੀਸੀ ਦੀ ਸਾਬਕਾ ਵਾਈਸ ਚੇਅਰ, ਚਾਂਸਲਰ ਕ੍ਰੈਨਫੀਲਡ ਯੂਨੀਵਰਸਿਟੀ ਅਤੇ ਸੇਵਾ ਟਰੱਸਟ ਦੇ ਸਲਾਹਕਾਰ), ਮੁਹੰਮਦ ਯਾਸੀਨ (ਬੈਡਫੋਰਡ ਅਤੇ ਕੈਂਪਸਟਨ ਲਈ ਐਮਪੀ), ਜਗਤਾਰ ਸਿੰਘ ਬਸੀ ਓ.ਬੀ.ਈ. (ਚੇਅਰ ਐਨ.ਐਚ.ਐਸ. ਟਰੱਸਟ ਅਤੇ ਪੁਲਿਸ ਆਡਿਟ ਅਤੇ ਵਿੱਤ, ਬੈੱਡਫੋਰਡਸ਼ਾਇਰ ਅਤੇ ਲੂਟਨ ਲਈ ਸਾਬਕਾ ਫਾਇਰ ਚੀਫ਼ ਅਫ਼ਸਰ) ਸ਼ਾਮਲ ਸਨ।

ਮਹਿਮਾਨਾਂ ਦੇ ਪੈਨਲ ਦਾ ਸੁਆਗਤ ਕਰਦੇ ਹੋਏ, ਟਰੱਸਟੀ ਕੁੰਵਰਜੀਤ ਕੌਰ ਪੰਨੂ ਅਤੇ ਸੇਵਾ ਟਰੱਸਟ ਦੇ ਵਾਈਸ-ਚੇਅਰ ਡਾ: ਬਲਜੀਤ ਕੌਰ ਉਪਾਧਿਆਏ ਨੇ ਕਿਹਾ, ‘ਇਹ ਇੱਕ ਯਾਦਗਾਰੀ ਸ਼ਾਮ ਹੈ ਜਿਸ ਨੇ ਸਾਰੇ ਭਾਈਚਾਰਿਆਂ ਦੀ ਮੌਜੂਦਗੀ ਅਤੇ ਉੱਘੇ ਮਹਿਮਾਨਾਂ ਦੀ ਮੌਜੂਦਗੀ ਵਿੱਚ ਅਸੀਂ ਸਾਡੇ ਸ਼ਹਿਰ ਬੈੱਡਫੋਰਡ ਦੀ ਭਾਈਚਾਰਕ ਏਕਤਾ ਅਤੇ ਵਿਭਿੰਨਤਾ ਨੂੰ ਮਜ਼ਬੂਤ ​​ਕਰਨ ਅਤੇ ਪਿਛਲੇ 7 ਸਾਲਾਂ ਤੋਂ ਇੰਗਲੈਂਡ ਅਤੇ ਭਾਰਤ ਵਿੱਚ ਖਾਸ ਤੌਰ ਤੇ ਕੋਵਿਡ-19 ਦੌਰਾਨ ਸੇਵਾ ਟਰੱਸਟ ਯੂਕੇ ਦੇ ਵਾਲੰਟੀਅਰਾਂ ਦੁਆਰਾ ਕੀਤੇ ਸਵੈ-ਸੇਵੀ ਪ੍ਰਾਪਤੀਆਂ ਨੂੰ ਮਾਨਤਾ ਦਿੰਦੇ ਹੋਏ ਸੱਚਮੁੱਚ ਮਾਣ ਮਹਿਸੂਸ ਕਰਦੇ ਹਾਂ।’

ਸੇਵਾ ਟਰੱਸਟ ਦੇ ਸੰਸਥਾਪਕ ਚੇਅਰਮੈਨ ਕੌਂਸਲਰ ਚਰਨ ਕੰਵਲ ਸਿੰਘ ਸੇਖੋਂ (ਐਮ. ਬੀ. ਈ) ਨੇ ਬੈਡਫੋਰਡਸ਼ਾਇਰ ਵਿੱਚ ਸੇਵਾ ਟਰੱਸਟ ਦੇ ਕੰਮਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ, ‘ਕੋਵਿਡ-19 ਦੌਰਾਨ, ਸਾਡੀ ਵਲੰਟੀਅਰਾਂ ਦੀ ਟੀਮ ਨੇ 5000 ਖਾਣੇ ਦੇ ਪਾਰਸਲ, 3000 ਗਰਮ ਭੋਜਨ, 750 ਅੰਤਰਰਾਸ਼ਟਰੀ ਵਿਦਿਆਰਥੀਆਂ, 350 ਤੋਂ ਵੱਧ ਪਰਿਵਾਰਾਂ, 55 ਬੇਘਰੇ ਦੀ ਸਹਾਇਤਾ ਕੀਤੀ। ਬੈੱਡਫੋਰਡ ਵਿੱਚ ਕੰਮ ਕਰ ਰਹੀਆਂ ਹੋਰ ਚੈਰਿਟੀਆਂ ਨੂੰ £4000 ਦਾਨ ਅਤੇ ਭੋਜਨ ਸਟਾਕ ਪ੍ਰਦਾਨ ਕੀਤਾ ਗਿਆ। ਫਿਰ ਉਸਨੇ ਭਾਰਤ ਦੇ ਪ੍ਰੋਜੈਕਟਾਂ ਦੇ ਵੇਰਵੇ ਸਾਂਝੇ ਕੀਤੇ ਜਿੱਥੇ ਪੰਜਾਬ ਅਤੇ ਹਰਿਆਣਾ ਵਿੱਚ ਸੇਵਾ ਟਰੱਸਟ ਨੇ ਪਹਿਲਾਂ ਹੀ 37,000 ਤੋਂ ਵੱਧ ਗਰੀਬ ਵਿਦਿਆਰਥੀਆਂ ਦੀ ਸਹਾਇਤਾ ਕੀਤੀ ਹੈ, 23 ਸਿਹਤ ਜਾਂਚ ਸਰਜਰੀਆਂ ਅਤੇ 21 ਖੂਨਦਾਨ ਕੈਂਪ, 300 ਤੋਂ ਵੱਧ ਔਰਤਾਂ ਅਤੇ ਲੜਕੀਆਂ ਲਈ ਹੁਨਰ ਵਿਕਾਸ ਪ੍ਰੋਗਰਾਮ ਪੂਰਾ ਕੀਤਾ ਹੈ। 3000 ਤੋਂ ਵੱਧ ਰੁੱਖ ਲਗਾਉਣ ਅਤੇ ਵੱਡੀ ਗਿਣਤੀ ਵਿੱਚ ਵਿਦਿਅਕ, ਸਿਹਤ ਅਤੇ ਵਾਤਾਵਰਣ ਸੰਬੰਧੀ ਵਰਕਸ਼ਾਪਾਂ ਕੀਤੀਆਂ ਗਈਆਂ ਹਨ।
ਕੌਂਸਲਰ ਸੇਖੋਂ ਨੇ ਟਰੱਸਟ ਨੂੰ ਸਹਿਯੋਗ ਦੇਣ ਵਾਲਿਆਂ ਧੰਨਵਾਦ ਕੀਤਾ ਅਤੇ ਕਿਹਾ ਕਿ ਸੇਵਾ ਟਰੱਸਟ ਨੂੰ ਯੂ ਕੇ ਦੇ ਨਾਲ ਨਾਲ ਭਾਰਤ ਵਿੱਚੋਂ ਵੀ ਭਰਵਾਂ ਸਹਿਯੋਗ ਮਿਲ ਰਿਹਾ ਹੈ। ਸੇਵਾ ਟਰੱਸਟ ਕੋਲ ਕੋਈ ਤਨਖਾਹ ਵਾਲਾ ਸਟਾਫ ਨਹੀਂ ਹੈ, ਸਾਰੇ ਸੇਵਾ ਭਾਵਨਾ ਨਾਲ ਕੰਮ ਕਰਦੇ ਹਨ, ਜਦੋਂ ਅਸੀਂ ਸੇਵਾ ਪ੍ਰੋਜੈਕਟਾਂ ਲਈ ਭਾਰਤ ਦੀ ਯਾਤਰਾ ਕਰਦੇ ਹਾਂ ਤਾਂ ਸਾਰੇ ਟਰੱਸਟੀ ਆਪਣੀ ਜੇਬ ਤੋਂ ਭੁਗਤਾਨ ਕਰਦੇ ਹਨ, ਚੈਰਿਟੀ ਫੰਡਾਂ ਤੋਂ ਨਹੀਂ ।

ਇਸ ਮੌਕੇ ਸਮਾਜ ਸੇਵਾ ਲਈ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਸਖਸ਼ੀਅਤਾਂ ਅਤੇ ਸੇਵਾ ਟਰੱਸਟ ਦੇ ਵਲੰਟੀਅਰਾਂ ਦਾ ਸਨਮਾਨ ਕੀਤਾ ਗਿਆ, ਜਿਹਨਾਂ ਵਿੱਚ ਜਤਿੰਦਰ ਸਿੰਘ ਮੋਂਗੀਆ, ਸੁਰਿੰਦਰ ਅਤੇ ਪ੍ਰਵੀਨ ਗੁਪਤਾ, ਸੌਰਵ ਸੇਠੀ, ਅਰਪਨ ਕੌਰ, ਪਲਵੀ ਸਹੋਂਤੇ, ਜਸਵਿੰਦਰ ਕੁਮਾਰ, ਸ਼ਮਿੰਦਰ ਸਿੰਘ ਗਰਚਾ, ਗਿੱਲ ਇੰਨਸ਼ੋਰੈਂਸ ਆਦਿ ਸ਼ਾਮਿਲ ਸਨ।

ਸਟੇਜ ਦੀ ਕਾਰਵਾਈ ਵਾਈਸ ਚੇਅਰ ਡਾ: ਬਲਜੀਤ ਕੌਰ ਨੇ ਨਿਭਾਈ ਅਤੇ ਸਮਾਗਮ ਦੌਰਾਨ ਟਰੱਸਟੀ ਸਤਨਾਮ ਸਿੰਘ ਗਿਲਸ਼ਨ, ਕੁੰਵਰਜੀਤ ਕੌਰ ਪੰਨੂੰ, ਡਾ: ਬਲਬੀਰ ਸਿੰਘ ਗਾਬਰੀ, ਦਵਿੰਦਰ ਕੌਰ ਗਾਬਰੀ, ਸੱਤੀ ਜੱਜ, ਜਸਵਿੰਦਰ ਕੌਰ ਸੈਂਹਬੀ, ਸ਼ਮਿੰਦਰ ਸਿੰਘ ਗਰਚਾ, ਬਲਬੀਰ ਸਿੰਘ ਰੰਧਾਵਾ, ਬਲਵੰਤ ਸਿੰਘ ਗਿੱਲ, ਬਲਬੀਰ ਸਿੰਘ ਢੀਂਡਸਾ, ਸਰਵਣ ਸਿੰਘ ਮੰਡੇਰ, ਗੁਰਦਿਆਲ ਸਿੰਘ ਮੰਡੇਰ, ਜਸਵਿੰਦਰ ਕੁਮਾਰ ਰਵਿਦਾਸ ਸਭਾ, ਸੁੱਖਪਾਲ ਸਿੰਘ ਗਿੱਲ, ਗੁਰੂ ਨਾਨਕ ਗੁਰਦੁਆਰਾ, ਗੁਰੂ ਗੋਬਿੰਦ ਸਿੰਘ ਗੁਰਦਵਾਰਾ, ਭਗਵਾਨ ਬਾਲਮੀਕ ਸਭਾ, ਡਾ: ਅੰਬੇਦਕਰ ਮਿਸ਼ਨ ਸੁਸਾਇਟੀ, ਬੈਡਫੋਰਡ ਬੰਦਨ ਗਰੁੱਪ, ਸ਼ਹੀਦੀ ਸਪੋਰਟਸ ਕੌਂਸਲ, ਹਿੰਦੂ ਸਭਾ ਬੈਡਫੋਰਡ, ਯੂਨੀਅਨ ਯੂਨੀਸਨ, ਏਸ਼ੀਅਨ ਕਾਰੋਬਾਰੀ, ਸੇਵਾ ਟਰੱਸਟ ਦੇ ਸੇਵਾਦਾਰ ਮੌਜੂਦ ਸਨ।

ਸੇਵਾ ਟਰੱਸਟ ਯੂ ਕੇ ਦੇ ਨਵਾਂਸ਼ਹਿਰ ਅਤੇ ਜਲੰਧਰ ਜ਼ਿਲਿਆਂ ਦੇ ਕੋਆਰਡੀਨੇਟਰ ਸ਼ਮਿੰਦਰ ਸਿੰਘ ਗਰਚਾ, ਗਿੱਲ ਇੰਨਸ਼ੋਰੈਂਸ ਦੇ ਮੋਹਨ ਸਿੰਘ ਗਿੱਲ, ਸੀਤਲ ਕੌਰ ਗਿੱਲ, ਰਾਮਗੜ੍ਹੀਆ ਸਿੱਖ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਭੋਗਲ, ਵਾਈਸ ਪ੍ਰਧਾਨ ਗੁਰਮੇਲ ਸਿੰਘ ਜੂਟਲੇ, ਗੁਰੂ ਨਾਨਕ ਗੁਰਦੁਆਰਾ ਸਾਹਿਬ ਦੇ ਸੁਖਪਾਲ ਸਿੰਘ ਗਿੱਲ, ਉਂਕਾਰ ਸਿੰਘ ਭੋਗਲ, ਸ੍ਰੀ ਗੁਰੂ ਰਵਿਦਾਸ ਸਭਾ ਵੱਲੋਂ ਪ੍ਰਧਾਨ ਜਸਵਿੰਦਰ ਕੁਮਾਰ, ਭਗਵਾਨ ਬਾਲਮੀਕ ਸਭਾ ਸਹਾਇਕ ਸਕੱਤਰ ਰੂਪਲਾਲ ਕਲਿਆਣ, ਡਾ: ਅੰਬੇਦਕਰ ਸੁਸਾਇਟੀ ਬੈਡਫੋਰਡ ਦੇ ਪ੍ਰਧਾਨ ਅਰੁਣ ਕੁਮਾਰ, ਬੈਡਫੋਰਡ ਹਿੰਦੂ ਸੁਸਾਇਟੀ ਵੱਲੋਂ ਪ੍ਰਧਾਨ ਡਾ: ਕਟਾਣੇ ਸਥਾਨਿਕ ਸਭਾ ਸੁਸਾਇਟੀਆਂ ਦੇ ਨੁਮਾਇੰਦੇ ਹਾਜ਼ਰ ਸਨ।

Comments are closed, but trackbacks and pingbacks are open.