ਸਾਊਥਾਲ ਵਿਖੇ ਬੀਬੀਆਂ ਵਲੋਂ ਤੀਆਂ ਦੀ ਸ਼ੁਰੂਆਤ

ਮਹੀਨਾ ਭਰ ਲੱਗਣਗੀਆਂ ਭਾਰੀ ਰੌਣਕਾਂ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) – ਪੰਜਾਬੀਆਂ ਦੇ ਗੜ੍ਹ ਸਾਊਥਾਲ ’ਚ ਤੀਆਂ ਦੀ ਸ਼ੁਰੂਆਤ ਹੋ ਗਈ ਹੈ, ਵੋਇਸ ਆਫ਼ ਵੁਮੈਨ ਵਲੋਂ ਹਰ ਸਾਲ ਦੀ ਤਰ੍ਹਾਂ ਸਾਊਥਾਲ ’ਚ ਤੀਆਂ ਦਾ ਤਿਉਹਾਰ ਮਨਾਉਣ ਲਈ ਬੀਤੇ ਦਿਨੀਂ ਨਾਰਵੁੱਡ ਵਿਖੇ ਸ਼ੁਰੂਆਤ ਕੀਤੀ ਗਈ ਅਤੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਪਰਸਨ ਸੁਰਿੰਦਰ ਕੌਰ, ਸ਼ਿਵਚਰਨ ਸਿੰਘ ਗਿੱਲ ਮੈਮੋਰੀਅਲ ਟਰੱਸਟ ਦੀ ਸ਼ਿਵਦੀਪ ਕੌਰ ਅਤੇ ਅਵਤਾਰ ਕੌਰ ਨੇ ਦੱਸਿਆ ਕਿ ਇਹ ਤੀਆਂ ਦਾ ਤਿਉਹਾਰ 14 ਅਗਸਤ ਤੱਕ ਚੱਲੇਗੀ।

ਹਰ ਐਤਵਾਰ ਨੂੰ ਬੀਬੀਆਂ ਇਕੱਠੀਆਂ ਹੋ ਕੇ ਤੀਆਂ ਲਾਇਆ ਕਰਨਗੀਆਂ। ਤੀਆਂ ਦੀ ਸ਼ੁਰੂਆਤ ਕਰਦਿਆਂ ਕੌਂਸਲਰ ਜਸਬੀਰ ਕੌਰ ਅਨੰਦ ਨੇ ਪ੍ਰਬੰਧਕ ਬੀਬੀਆਂ ਨੂੰ ਵਧਾਈ ਦਿੰਦੀਆਂ ਕਿਹਾ ਕਿ ਚੰਗੀ ਗੱਲ ਹੈ ਕਿ ਅਸੀਂ ਆਪਣੀਆਂ ਬੱਚੀਆਂ ਨੂੰ ਆਪਣੇ ਪਿਛੋਕੜ ਅਤੇ ਸੱਭਿਆਚਾਰ ਤੋਂ ਜਾਣੂੰ ਕਰਵਾਉਣ ਲਈ ਅਜਿਹੇ ਤਿਉਹਾਰਾਂ ਨੂੰ ਮਨਾ ਰਹੇ ਹਾਂ।

Comments are closed, but trackbacks and pingbacks are open.