ਸਮਾਜਿਕ ਅਤੇ ਘਰੇਲੂ ਮਸਲੇ ਹੱਲ ਕੀਤੇ ਜਾਣਗੇ
ਲੰਡਨ – ਬਰਤਾਨੀਆ ਵਿੱਚ ਪਰਿਵਾਰਕ ਅਤੇ ਸਿਵਲ ਵਿਵਾਦਾਂ ’ਚ ਫਸੇ ਸਿੱਖ ਭਾਈਚਾਰੇ ਦੇ ਲੋਕਾਂ ਲਈ ਲੰਡਨ ਵਿੱਚ ਬਿ੍ਰਟਿਸ਼ਿ ਸਿੱਖ ਵਕੀਲਾਂ ਵੱਲੋਂ ਨਵੀਂ ਅਦਾਲਤ ਦੀ ਸ਼ੁਰੂਆਤ ਕੀਤੀ ਗਈ ਹੈ। ਸਿੱਖ ਭਾਈਚਾਰੇ ਦੇ ਲੋਕਾਂ ਨੇ ਇੱਕਜੁੱਟ ਹੋ ਕੇ ਨਵੀਂ ਅਦਾਲਤ ਨੂੰ ਵਿਵਾਦ ਨਿਪਟਾਰਾ ਫੋਰਮ ਵਜੋਂ ਸਥਾਪਿਤ ਕੀਤਾ।
ਖ਼ਬਰ ਅਨੁਸਾਰ ਲੰਡਨ ਦੇ ਲਿੰਕਨ ਇਨ ਦੇ ਪੁਰਾਣੇ ਹਾਲ ਵਿੱਚ ਇਕ ਸਮਾਰੋਹ ਵਿੱਚ ਧਾਰਮਿਕ ਸ਼ਬਦਾਂ ਨਾਲ ਸਿੱਖ ਅਦਾਲਤ ਦੀ ਸ਼ੁਰੂਆਤ ਕੀਤੀ ਗਈ। ਅਦਾਲਤ ਦੇ ਸੰਸਥਾਪਕਾਂ ਵਿੱਚੋਂ ਇੱਕ ਐਡਵੋਕੇਟ ਬਲਦੀਪ ਸਿੰਘ ਦਾ ਕਹਿਣਾ ਹੈ ਕਿ ਇਸ ਦਾ ਉਦੇਸ਼ ਝਗੜਿਆਂ ਅਤੇ ਵਿਵਾਦਾਂ ਨਾਲ ਨਜਿੱਠਦੇ ਹੋਏ ਲੋੜ ਦੇ ਸਮੇਂ ਸਿੱਖ ਪਰਿਵਾਰਾਂ ਦੀ ਸਹਾਇਤਾ ਕਰਨਾ ਹੈ।
ਦੱਸਿਆ ਗਿਆ ਹੈ ਕਿ ਨਵੀਂ ਅਦਾਲਤ ਨਿੱਜੀ ਤੌਰ ’ਤੇ ਚਲਾਈ ਜਾਵੇਗੀ ਅਤੇ ਇਸ ਵਿੱਚ ਲਗਭਗ 30 ਮੈਜਸਿਟ੍ਰੇਟ ਅਤੇ 15 ਜੱਜ ਹੋਣਗੇ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ’ਚ ਜ਼ਿਆਦਾਤਾਰ ਔਰਤਾਂ ਹੋਣਗੀਆਂ। ਅਦਾਲਤ ਵਿੱਚ ਮੈਜਿਸਟ੍ਰੇਟ ਦਾ ਕੰਮ ਇੱਕ ਸਮਝੌਤੇ ’ਤੇ ਪਹੁੰਚਣ ਲਈ ਧਿਰਾਂ ਵਿਚਕਾਰ ਵਿਚੋਲਗੀ ਕਰਨਾ ਹੋਵੇਗਾ।
Comments are closed, but trackbacks and pingbacks are open.