ਲੰਡਨ ਦੀ ਈਲਿੰਗ ਕੌਂਸਲ ਦੀ ਮੇਅਰ ਮਹਿੰਦਰ ਕੌਰ ਮਿੱਢਾ ਨੂੰ ਖ਼ਾਸ ਸੇਵਾਵਾਂ ਲਈ ਵਰਲਡ ਬੁੱਕ ਆਫ਼ ਰਿਕਾਰਡਜ਼ ਦੁਆਰਾ ਪ੍ਰਸ਼ੰਸਾ ਦੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ

ਆਉਣ ਵਾਲੇ ਸਮੇਂ ਵਿੱਚ ਹੋਰ ਵੀ ਰਿਕਾਰਡ ਤੋੜ ਕੰਮ ਕਰਨਗੇ।

ਹੇਜ਼(ਗੁਰਮੇਲ ਕੌਰ ਸੰਘਾ)- ਲੰਡਨ ਦੀ ਈਲਿੰਗ ਕੌਂਸਲ ਦੀ ਮੇਅਰ ਮਹਿੰਦਰ ਕੌਰ ਮਿੱਢਾ ਜੀ ਨੂੰ ਮੋਹਰੀ ਲੀਡਰਸ਼ਿਪ ਰਾਹੀਂ ਮਨੁੱਖਤਾ ਦੀ ਸੇਵਾ ਕਰਨ ਲਈ ਨਾਗਰਿਕ ਸਹੂਲਤਾਂ, ਸਿਹਤ ਸੰਭਾਲ, ਸਿੱਖਿਆ ਅਤੇ ਡਾਕਟਰੀ ਸੇਵਾਵਾਂ ਵਿੱਚ ਬੇਮਿਸਾਲ ਯੋਗਦਾਨ ਲਈ ਵਰਲਡ ਬੁੱਕ ਆਫ਼ ਰਿਕਾਰਡਜ਼ ਦੁਆਰਾ ਪ੍ਰਸ਼ੰਸਾ ਦੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ।

ਇਹ ਸਰਟੀਫ਼ਿਕੇਟ ਵਰਲਡ ਬੁੱਕ ਆਫ਼ ਰਿਕਾਰਡਜ਼ ਲਿਮਟਿਡ ਦੇ ਪ੍ਧਾਨ ਅਤੇ ਸੀ ਈ ਓ  ਸੰਤੋਸ਼ ਸ਼ੁਕਲਾ ਜੀ ਵੱਲੋਂ ਦਿੱਤਾ ਗਿਆ।

ਇਹ ਸਰਟੀਫ਼ਿਕੇਟ ਆਫ਼ ਅਪ੍ਰੀਸੀਏਸ਼ਨ (CoA) ਵਰਲਡ ਬੁੱਕ ਆਫ਼ ਰਿਕਾਰਡਜ਼ ਲਿਮਟਿਡ ਦੇ ਸਰਟੀਫਿਕੇਸ਼ਨ ਡਿਵੀਜ਼ਨ ਦਾ ਇੱਕ ਪ੍ਰਮਾਣਿਤ ਦਸਤਾਵੇਜ਼ ਹੈ ਜੋ ਕਿਸੇ ਵਿਅਕਤੀ, ਸਥਾਨ ਜਾਂ ਚੀਜ਼ ਨੂੰ ਕਿਸੇ ਸਬੰਧਤ ਖੇਤਰ ਜਾਂ ਗਤੀਵਿਧੀਆਂ ਦੇ ਸਤਿਕਾਰਤ ਖੇਤਰ ਵਿੱਚ ਸੇਵਾ ਕਰਨ ਲਈ ਵਿਸ਼ੇਸ਼ ਮਾਪਦੰਡਾਂ ਨੂੰ ਕਾਇਮ ਰੱਖਣ ਦੇ ਨਾਲ ਦਿੱਤਾ ਜਾਂਦਾ ਹੈ।

ਮੇਅਰ ਮਿਸਿਜ਼ ਮਿੱਡਾ ਜੀ ਨੇ ਪੂਰੇ ਇੰਗਲੈਂਡ ਵਿੱਚ ਪਹਿਲੀ ਦਲਿਤ ਮਹਿਲਾ ਮੇਅਰ ਬਣਨ ਤੋਂ ਬਾਅਦ ਇਤਿਹਾਸ ਰਚਣ ਦੇ ਨਾਲ-ਨਾਲ ਆਪਣੇ ਸਥਾਨਕ ਭਾਈਚਾਰੇ ਵਿੱਚ ਆਪਣੇ ਯੋਗਦਾਨ ਨੂੰ ਵਾਰ-ਵਾਰ ਪ੍ਰਦਰਸ਼ਿਤ ਕੀਤਾ ਹੈ ਜੋ ਕਿ ਇੱਕ ਅਦੁੱਤੀ ਪ੍ਰਾਪਤੀ ਹੈ। ਅਸੀਂ ਮੇਅਰ ਮਹਿੰਦਰ ਕੌਰ ਮਿੱਡਾ ਜੀ ਲਈ ਦਿਲੀ ਕਾਮਨਾ ਕਰਦੇ ਰਹਿੰਦੇ ਹਾਂ। ਮਹਿੰਦਰ ਕੇ ਮਿੱਢਾ ਨੇ ਆਪਣੇ 2022-2023 ਦੇ ਕਾਰਜਕਾਲ ਵਿੱਚ ਸਾਰੀਆਂ ਸਫਲਤਾਵਾਂ ਪ੍ਰਾਪਤ ਕੀਤੀਆਂ ਅਤੇ ਯਕੀਨ ਕਰਦੇ ਹਾਂ ਕਿ ਉਹ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਰਿਕਾਰਡ ਤੋੜ ਕੰਮ ਕਰਨਗੇ।

ਯਾਦ ਰਹੇ ਕਿ ਇਸੇ ਮਹੀਨੇ ਹੀ ਸਾਊਥਾਲ ਕਮਿਊਨਿਟੀ ਅਲਾਇੰਸ ਵੱਲੋਂ ਅਤੇ ਸ਼ਿਵ ਕੁਮਾਰ ਬਟਾਲਵੀ ਟਰੱਸਟ ਵੱਲੋਂ ਵੀ ਮਿਸਿਜ਼ ਮਿੱਡਾ ਨੂੰ ਸਾਊਥਾਲ ਕਮਿਊਨਿਟੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।

Comments are closed, but trackbacks and pingbacks are open.