ਲੈਸਟਰ ਨਿਵਾਸੀ ਵਿਰਕ ਪਰਿਵਾਰ ਵਲੋਂ ਦੋਹਤਰੇ ਦਾ ਜਨਮਦਿਨ ਗੁਰੂਘਰ ਵਿਖੇ ਮਨਾਇਆ ਗਿਆ

ਬਿ੍ਰਟਿਸ਼ ਹਾਰਟ ਫਾਉੁਡੇਸ਼ਨ ਲਈ ਮਾਇਆ ਭੇਟ ਕੀਤੀ

ਪੰਜਾਬੀ ਲਿਸਨਰਜ ਕਲੱਬ ਦੇ ਸੰਚਾਲਕ ਤਰਲੋਚਨ ਸਿੰਘ ਵਿਰਕ ਦੇ ਦੋਹਤੇ ਡਿਲਨ ਸਿੰਘ ਬੈਂਸ ਦਾ 9ਵਾਂ ਜਨਮ ਦਿੰਨ ਜੁਗੋ ਜੁਗੋ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸ਼ਰਧਾ ਭਾਵਨਾ ਨਾਲ ਲੈਸਟਰਸ਼ਾਇਰ ਦੇ ਗੁਰਦਵਾਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਵਿਖੇ 17 ਸਤੰਬਰ ਅੱਸੂ ਮਹੀਨੇ ਦੀ ਸੰਗਰਾਂਦ ਨੂੰ ਮਨਾਇਆ ਗਿਆ। ਦੁਪਿਹਰ ਬਾਅਦ 3.45 ਵਜੇ ਪੰਜਵੇਂ ਨਾਨਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਰੰਭ ਹੋਏ।

5 ਵਜੇ ਗੁਰਦਵਾਰਾ ਸਾਹਿਬ ਦੇ ਹਜੂਰੀ ਜੱਥੇ ਨੇ ਸਾਧ ਸੰਗਤ ਜੀ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ। ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ, ਸਮੂਹ ਸਾਧ ਸੰਗਤ ਜੀ ਦੀ ਚੜ੍ਹਦੀ ਕਲਾ ਅਤੇ ਕਾਕਾ ਡਿਲਨ ਦੀ ਲੰਮੀ ਆਯੂ, ਵਿਦਿਆ ‘ਚ ਤਰੱਕੀ ਅਤੇ ਤੰਦਰੁਸਤੀ ਦੀ ਅਰਦਾਸ ਕੀਤੀ ਗਈ। ਗੁਰਦਵਾਰਾ ਸਾਹਿਬ ਵਲੋਂ ਕਾਕਾ ਡਿਲਨ ਨੂੰ ਸਿਰੋਪਾ ਦੀ ਬਖਸ਼ਿਸ਼ ਗਿਆਨੀ ਦਿਲਜੀਤ ਸਿੰਘ ਨੇ ਕੀਤੀ। ਕਾਕਾ ਡਿਲਨ ਨੇ ਵਿਰਕ ਪਰਿਵਾਰ ਵਲੋਂ ਬਰਿਟਿੱਸ਼ ਹਾਰਟ ਫਾਉੁਡੇਸ਼ਨ ਦੇ ਰਾਜਦੂਤ ਸੁਲੱਖਣ ਸਿੰਘ ਦਰਦ £101 ਦੀ ਚੈਕ ਪੇਸ਼ ਕੀਤੀ। ਪ੍ਰੋਗਰਾਮ ਦੇ ਅਖੀਰ ਤੇ ਸੰਗਤਾਂ ਵਲੋਂ £20 ਹੋਰ ਦਾਨ ਲਈ ਦਿੱਤੇ ਗਏ।

ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਹਰਜਿੰਦਰ ਸਿੰਘ ਜੀ ਨੇ ਸਟੇਜ ਦੀ ਸੇਵਾ ਬਾਖੂਬੀ ਨਾਲ ਨਿਭਾਈ ਅਤੇ ਕਿਹਾ ਕਿ ਇਸ ਤਰਾਂ ਗੁਰਦਵਾਰਾ ਸਾਹਿਬ ਵਿਖੇ ਜਨਮ ਦਿੰਨ ਮਨਾਉਣ ਨਾਲ ਸਾਨੂੰ ਆਪਣੇ ਸਾਕ ਸਬੰਧੀਆਂ ਦੀਆਂ ਦੁਆਵਾਂ ਤਾਂ ਮਿਲਦੀਆਂ ਹੀ ਹਨ ਬਲਕਿ ਜਿਨ੍ਹਾ ਸੰਗਤਾਂ ਦਾ ਸਾਡੇ ਨਾਲ ਕੁੱਝ ਸਿੱਧਾ ਸਬੰਧ ਨਹੀਂ ਵੀ ਹੈ ਫਿਰ ਵੀ ਉਹ ਸਾਡੀਆਂ ਖੁਸ਼ੀਆਂ ਵਿਚ ਸ਼ਾਮਲ ਹੋ ਕੇ ਵਧਾਈ ਪੇਸ਼ ਕਰਦੀਆਂ ਹਨ। ਇਹ ਦੁਨਿਆਵੀ ਮੇਲੇ, ਲੈਣ-ਦੇਣ ਦੇ ਸੰਬੰਧ ਵਾਹਿਗੁਰੂ ਜੀ ਦੀ ਇਜ਼ਾਜ਼ਤ ਨਾਲ ਹੀ ਤੈਹ ਹੁੰਦੇ ਹਨ। ਉਨ੍ਹੀ ਵਿਰਕ ਪ੍ਰਵਾਰ ਅਤੇ ਬੈਂਸ ਪ੍ਰਵਾਰ ਨੁੰ ਕਾਕਾ ਡਿਲਨ ਦੇ ਜਨਮ ਦਿੰਨ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਤਰਲੋਚਨ ਸਿੰਘ ਵਿਰਕ ਲੰਮੇ ਸਮੇ ਤੋਂ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰ ਰਹੇ ਹਨ।

Comments are closed, but trackbacks and pingbacks are open.