ਰਾਮਗੜ੍ਹੀਆ ਸਭਾ ਕਾਵੈਂਟਰੀ ਦੇ ਸਾਬਕਾ ਪ੍ਰਧਾਨ ਅਤੇ ਰਾਮਗੜ੍ਹੀਆ ਬੋਰਡ ਕਾਵੈਂਟਰੀ ਦੇ ਸੀਨੀਅਰ ਮੈਂਬਰ ਸ. ਅਜੀਤ ਸਿੰਘ ਜੁਟਲਾ ਅਤੇ ਪਰਿਵਾਰ ਨੂੰ ਭਾਰੀ ਸਦਮਾ

ਸੁਪਤਨੀ ਬੀਬੀ ਸਰਜੀਤ ਕੌਰ ਜੁਟਲਾ ਅਕਾਲ ਚਲਾਣਾ ਕਰ ਗਏ

ਕਾਵੈਂਟਰੀ – ਸਾਰੇ ਭਾਈਚਾਰਿਆਂ ਵਿੱਚ ਇਹ ਖ਼ਬਰ ਦੁਖੀ ਹਿਰਦੇ ਨਾਲ ਪੜ੍ਹੀ ਜਾਵੇਗੀ ਕਿ ਗੁਰਦੁਆਰਾ ਰਾਮਗੜ੍ਹੀਆ ਸਭਾ ਕਾਵੈਂਟਰੀ ਦੇ ਸਾਬਕਾ ਪ੍ਰਧਾਨ ਅਤੇ ਰਾਮਗੜ੍ਹੀਆ ਬੋਰਡ ਕਾਵੈਂਟਰੀ ਦੇ ਸੀਨੀਅਰ ਮੈਂਬਰ ਸਰਦਾਰ ਅਜੀਤ ਸਿੰਘ ਜੁਟਲਾ ਦੀ ਸੁਪਤਨੀ ਬੀਬੀ ਸੁਰਜੀਤ ਕੌਰ ਜੁਟਲਾ (85) ਗੁਰੁ ਮਹਾਰਾਜ ਵਲੋਂ ਬਖ਼ਸ਼ੀ ਸਵਾਸਾਂ ਦੀ ਪੂੰਜੀ ਭੋਗ ਕੇ ਅਕਾਲ ਚਲਾਣਾ ਕਰ ਗਏ ਹਨ।

ਬੀਬੀ ਸੁਰਜੀਤ ਕੌਰ ਜੁਟਲਾ ਦਾ ਜਨਮ 1939 ਨੂੰ ਤਨਜ਼ਾਨੀਆ (ਅਫਰੀਕਾ) ਵਿਖੇ ਹੋਇਆ ਸੀ ਅਤੇ ਉਨ੍ਹਾਂ ਦਾ ਵਿਆਹ ਜ਼ਿਲ੍ਹਾ ਜਲੰਧਰ ਦੇ ਹਲਕੇ ਨਕੋਦਰ ਵਿਚਲੇ ਪਿੰਡ ਗਾਂਧਰਾਂ ਦੇ ਸ. ਅਜੀਤ ਸਿੰਘ ਨਾਲ 1957 ਵਿੱਚ ਵਿਆਹ ਹੋਇਆ ਸੀ ਜਿਸ ਬਾਅਦ ਮਾਤਾ ਜੀ 1959 ਵਿੱਚ ਨਰਿਬੋ (ਕੀਨੀਆ) ਚਲੇ ਗਏ ਸਨ ਅਤੇ 1975 ਵਿੱਚ ਆਪਣੇ ਪਤੀ ਸ. ਅਜੀਤ ਸਿੰਘ ਜੁਟਲਾ ਨਾਲ ਕਾਵੈਂਟਰੀ ਯੂ.ਕੇ ਆ ਗਏ ਸਨ। ਬੀਬੀ ਜੀ ਆਪਣੇ ਆਖ਼ਰੀ ਸਵਾਸਾਂ ਤੱਕ ਕਾਵੈਂਟਰੀ ਵਿਖੇ ਰਹੇ ਅਤੇ ਭਾਈਚਾਰੇ ਨਾਲ ਪਿਆਰ ਬਣਾਈ ਰੱਖਿਆ।

ਉਨ੍ਹਾਂ ਦੇ ਬੇਟੇ ਚਰਨਦੀਪ ਸਿੰਘ ਉਰਫ਼ ਬਿਲੀ ਜੁਟਲਾ ਲੰਡਨ ਵਿੱਚ ਜਾਨੀ ਪਹਿਚਾਣੀ ਸ਼ਖਸ਼ੀਅਤ ਹੈ ਜਿਸ ਨਾਲ ਅਦਾਰਾ ‘ਦੇਸ ਪ੍ਰਦੇਸ’ ਦੁੱਖ ਦਾ ਪ੍ਰਗਟਾਵਾ ਕਰਦਾ ਹੈ।

ਉਨ੍ਹਾਂ ਦਾ ਸਸਕਾਰ ਬੁੱਧਵਾਰ 5 ਅਪ੍ਰੈਲ ਨੂੰ ਕਾਵੈਂਟਰੀ ਵਿਖੇ ਬਾਅਦ ਦੁਪਹਿਰ 1.30 ਵਜੇ ਹੋਵੇਗਾ। ਬਿਲੀ ਜੁਟਲਾ ਨਾਲ 07956590480 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Comments are closed, but trackbacks and pingbacks are open.