ਯੂ.ਕੇ ਦੇ ਪ੍ਰਸਿੱਧ ਗਾਇਕ ਕੁਮਾਰ ਹੀਰਾ ਦੀ ਬੇਟੀ ਦਾ ਅੰਤਰਰਾਸ਼ਟਰੀ ਫ਼ਿਲਮਾਂ ਵਿੱਚ ਪ੍ਰਵੇਸ਼

‘ਲਿਟਲ ਇੰਗਲਿਸ਼’ ਲੰਡਨ ਫ਼ਿਲਮ ਫੈਸਟੀਵਲ ਵਿੱਚ 24 ਜੂਨ ਤੋਂ 6 ਜੁਲਾਈ ਤੱਕ ਦਿਖਾਈ ਜਾਵੇਗੀ

ਲੰਡਨ – ਯੂ.ਕੇ ਦੇ ਪ੍ਰਸਿੱਧ ਸੰਗੀਤ ਗਰੁੱਪ ਹੀਰਾ ਦੇ ਸਦਾਬਹਾਰ ਗਾਇਕ ਕੁਮਾਰ ਹੀਰਾ ਦੀ ਬੇਟੀ ਰਮੀਤ ਰੌਲੀ ਨੇ ਅੰਤਰਰਾਸ਼ਟਰੀ ਫ਼ਿਲਮਾਂ ਵਿੱਚ ਪ੍ਰਵੇਸ਼ ਕਰ ਲਿਆ ਹੈ ਜਿਸ ਦੀ ਪਹਿਲੀ ਫ਼ਿਲਮ ‘‘ਲਿਟਲ ਇੰਗਲਿਸ਼’’ 24 ਜੂਨ ਤੋਂ 6 ਜੁਲਾਈ 2022 ਤੱਕ ਹੋ ਰਹੇ ਲੰਡਨ ਇੰਡੀਅਨ ਫ਼ਿਲਮ ਫੈਸਟੀਵਲ ਵਿੱਚ ਦਿਖਾਈ ਜਾ ਰਹੀ ਹੈ।

ਪ੍ਰਵੇਸ਼ ਕੁਮਾਰ ਦੇ ਨਿਰਦੇਸ਼ਨ ਹੇਠ ਬਣੀ ‘‘ਲਿਟਲ ਇੰਗਲਿਸ਼’’ ਫ਼ਿਲਮ ਦੀ ਕਹਾਣੀ ਸਿੰਮੀ (ਰਮੀਤ ਰੌਲੀ) ਦੇ ਪ੍ਰਮੁੱਖ ਪਾਤਰ ਨੂੰ ਦਰਸਾਉਦੀ ਜਿਸ ਵਿੱਚ ਸਿੰਮੀ ਵਿਆਹ ਕਰਵਾਕੇ ਇੰਗਲੈਂਡ ਆਉਦੀ ਹੈ ਜਿਸ ਨੂੰ ਉਸ ਦਾ ਪਤੀ ਰਾਜ ਆਪਣੀ ਕੁਰੱਖ਼ਤ ਮਾਂ ਕੋਲ ਇਕੱਲੀ ਛੱਡ ਕੇ ਘਰੋਂ ਭੱਜ ਜਾਂਦਾ ਹੈ। ਸਿੰਮੀ ਆਪਣੇ ਸਹੁਰੇ ਅਤੇ ਦਿਓਰ ਦੀ ਮਦੱਦ ਨਾਲ ਇਸ ਚੁੰਗਲ ਵਿਚੋਂ ਕਿਵੇਂ ਨਿਕਲਦੀ ਹੈ। ਇਹ ਫ਼ਿਲਮ ਵਿੱਚ ਬਾਖੂਬੀ ਦਿਖਾਇਆ ਗਿਆ ਹੈ।

ਅਦਾਰਾ ‘ਦੇਸ ਪ੍ਰਦੇਸ’ ਰਮੀਤ ਰੌਲੀ ਨੂੰ ਉਸ ਦੀ ਪਹਿਲੀ ਫ਼ਿਲਮ ਦੀ ਕਾਮਯਾਬੀ ਲਈ ਸ਼ੁੱਭ ਇਛਾਵਾਂ ਭੇਟ ਕਰਦਾ ਹੈ ਅਤੇ ਕੁਮਾਰ ਹੀਰਾ ਪਰਿਵਾਰ ਨੂੰ ਵਧਾਈ ਦਿੰਦਾ ਹੈ।

Comments are closed, but trackbacks and pingbacks are open.