ਪੁਲਿਸ ਵਲੋਂ ਬ੍ਰਤਾਨਵੀ ਜੰਮਪਲ ਨੌਜਵਾਨ ਗਿ੍ਰਫ਼ਤਾਰ
ਲੁਧਿਆਣਾ – ਪੁਲਿਸ ਨੇ ਬੀਤੇ ਦਿਨੀਂ ਲੁਧਿਆਣਾ ਦੇ ਬੀ. ਆਰ. ਐੱਸ. ਨਗਰ ਵਿੱਚ ਹੋਏ ਹਾਈ ਪ੍ਰੋਫਾਈਲ ਡਬਲ ਮਰਡਰ ਕੇਸ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਨੇ ਕਤਲ ਦੇ ਦੋਸ਼ ਵਿੱਚ ਉਨ੍ਹਾਂ ਦੇ ਇਕ ਨਜ਼ਦੀਕੀ ਰਿਸ਼ਤੇਦਾਰ ਨੂੰ ਗਿ੍ਰਫ਼ਤਾਰ ਕੀਤਾ ਹੈ। ਪੁਲਿਸ ਅਧਿਕਾਰੀ ਕੌਸਤੁਬ ਸ਼ਰਮਾ ਨੇ ਦੱਸਿਆ ਕਿ ਮਿ੍ਰਤਕ ਬਜ਼ੁਰਗ ਜੋੜੇ ਦੇ ਛੋਟੇ ਮੁੰਡੇ ਦਾ ਵਿਆਹ ਦੋਸ਼ੀ ਦੀ ਭੈਣ ਨਾਲ ਹੋਇਆ ਸੀ ਅਤੇ ਦੋਸ਼ੀ ਚਰਨਜੀਤ ਸਿੰਘ ਨੂੰ ਲੱਗਦਾ ਸੀ ਕਿ ਉਸਦੇ ਭੈਣ ਨੂੰ ਉਸ ਦੇ ਸੱਸ ਸਹੁਰੇ ਕਾਰਨ ਹੀ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ, ਜਿਸ ਕਾਰਨ ਉਸ ਨੇ ਇਸ ਪੂਰੀ ਵਾਰਦਾਤ ਨੂੰ ਅੰਜ਼ਾਮ ਦਿੱਤਾ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਚਰਨਜੀਤ ਸਿੰਘ ਜਗਦੇਵ ਯੂ.ਕੇ ਦਾ ਵਾਸੀ ਹੈ ਅਤੇ ਉੱਥੇ ਦਾ ਹੀ ਜੰਮਪਲ ਹੈ। ਉਹ ਕੁਝ ਸਮਾਂ ਪਹਿਲਾਂ ਹੀ ਭਾਰਤ ਆਇਆ ਸੀ। ਮੁਲਜ਼ਮ ਕੁਝ ਦਿਨਾਂ ਤੋਂ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਯੋਜਨਾ ਬਣਾ ਰਿਹਾ ਸੀ ਅਤੇ ਬੀਤੀ 4 ਮਈ ਨੂੰ ਉਸ ਨੇ ਇਸ ਵਾਰਦਾਤ ਨੂੰ ਅੰਜ਼ਾਮ ਦੇ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਬੀਤੇ ਬੁੱਧਵਾਰ ਦੀ ਰਾਤ ਨੂੰ ਲਗਭਗ ਪੌਣੇ 10 ਵਜੇ ਸੁਖਦੇਵ ਸਿੰਘ ਆਪਣੀ ਬੇਟੀ ਰੁਪਿੰਦਰ ਕੌਰ ਨਾਲ ਮੋਬਾਇਲ ’ਤੇ ਗੱਲ ਕਰ ਰਹੇ ਸੀ। ਇਸ ਦੌਰਾਨ ਉਸ ਦੇ ਘਰ ਕਿਸੇ ਵਿਅਕਤੀ ਦੀ ਐਂਟਰੀ ਹੁੰਦੀ ਹੈ ਅਤੇ ਰੁਪਿੰਦਰ ਕੌਰ ਮੋਬਾਇਲ ’ਤੇ ਸੁਣਦੀ ਹੈ। ਉਸ ਦੇ ਪਿਤਾ ਵਿਅਕਤੀ ਨੂੰ ਅੰਦਰ ਆਉਣ ਲਈ ਕਹਿ ਰਹੇ ਹਨ। ਇਹੀ ਪੁਲਸ ਨੂੰ ਪਤਾ ਲੱਗਾ ਸੀ ਕਿ ਕਾਤਲ ਸੁਖਦੇਵ ਸਿੰਘ ਦਾ ਕੋਈ ਜਾਣਕਾਰ ਰਿਹਾ ਹੋਵੇਗਾ, ਜਿਸ ਨੂੰ ਘਰ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਤੋਂ ਬਾਅਦ ਸੁਖਦੇਵ ਸਿੰਘ ਫੋਨ ਬੰਦ ਕਰ ਦਿੰਦੇ ਹਨ ਅਤੇ ਕੁਝ ਦੇਰ ਬਾਅਦ ਗੁਆਂਢੀ ਰੁਪਿੰਦਰ ਕੌਰ ਨੂੰ ਕਾਲ ਕਰ ਕੇ ਦੱਸਦੇ ਹਨ ਕਿ ਉਸ ਦੇ ਮਾਤਾ-ਪਿਤਾ ਦਾ ਕਤਲ ਕਰ ਦਿੱਤਾ ਗਿਆ ਹੈ।
Comments are closed, but trackbacks and pingbacks are open.