ਰੂਸ ਨੇ ਮਾਰਿਆ ਪ੍ਰਮਾਣੂ ਦਾ ਧੋਬੀ ਪਟਕਾ
ਲੰਡਨ – ਬ੍ਰਤਾਨਵੀ ਸਰਕਾਰ ਨੇ ਰੂਸ ਦੇ ਯੂਕ੍ਰੇਨ ’ਤੇ ਹਮਲੇ ਦੇ ਜਵਾਬ ਵਿੱਚ ਰੂਸੀ ਸੰਘ ਦੇ ਸੈਂਟਰਲ ਬੈਂਕ (ਸੀਬੀਆਰ) ਖਿਲਾਫ਼ ਵਾਧੂ ਆਰਥਿਕ ਪਾਬੰਦੀਆਂ ਲਗਾਉਣ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ। ਬ੍ਰਤਾਨੀਆ ਦੇ ਖਜ਼ਾਨਾ ਵਿਭਾਗ ਨੇ ਕਿਹਾ ਕਿ ਪਹਿਲਾਂ ਐਲਾਨੇ ਗਏ ਪਾਬੰਦੀਸ਼ੁਦਾ ਉਪਾਵਾਂ ਤੋਂ ਇਲਾਵਾ ਬੈਂਕ ਆਫ਼ ਇੰਗਲੈਂਡ ਦੇ ਚਾਂਸਲਰ ਅਤੇ ਬੈਂਕ ਆਫ਼ ਇੰਗਲੈਂਡ ਦੇ ਗਵਰਨਰ ਨੇ ਸੀ.ਬੀ.ਆਰ. ਨੂੰ ਨਿਸ਼ਾਨਾ ਬਣਾਉਦੇ ਹੋਏ ਯੂਕ੍ਰੇਨ ’ਤੇ ਰੂਸ ਦੇ ਹਮਲੇ ਦੇ ਜਾਵਬ ਵਿੱਚ ਸਰਕਾਰ ਦੋ ਹੋਰ ਪਾਬੰਦੀਸ਼ੁਦਾ ਆਰਥਿਕ ਉਪਾਅ ਅਪਣਾਉਣ ਜੇ ਇਰਾਦੇ ਦਾ ਐਲਾਨ ਕੀਤਾ।
ਬ੍ਰਤਾਨਵੀ ਸਰਕਾਰ ਸੀਬੀਆਰ, ਰੂਸੀ ਨੈਸ਼ਨਲ ਵੈਲਥ ਫੰਡ ਅਤੇ ਰਸ਼ੀਅਨ ਫੈਡਰੇਸ਼ਨ ਦੇ ਵਿੱਤ ਮੰਤਰਾਲੇ ਤੋਂ ਵਿੱਤੀ ਲੈਣ-ਦੇਣ ਨੂੰ ਰੋਕਣ ਲਈ ਪਾਬੰਦੀਆਂ ਨੂੰ ਲਾਗੂ ਕਰਨ ਲਈ ਤੁਰੰਤ ਸਾਰੇ ਜ਼ਰੂਰੀ ਕਦਮ ਚੁੱਕੇਗੀ। ਇਸ ਪਾਬੰਦੀ ਦੇ ਤਹਿਤ ਬਿ੍ਰਟੇਨ ਦਾ ਕੋਈ ਵੀ ਵਿਅਕਤੀ ਸੀਬੀਆਰ, ਰੂਸੀ ਨੈਸ਼ਨਲ ਵੈਲਥ ਫੰਡ ਅਤੇ ਰੂਸ ਦੇ ਵਿੱਤ ਮੰਤਰਾਲਾ ਨਾਲ ਵਿੱਤੀ ਲੈਣ-ਦੇਣ ਕਰਨ ਦੇ ਯੋਗ ਨਹੀਂ ਹੋਵੇਗਾ। ਚਾਂਸਲਰ ਰਿਸ਼ੀ ਸੁਨਕ ਨੇ ਕਿਹਾ ਕਿ ਅਸੀਂ ਆਪਣੇ ਅੰਤਰਰਾਸ਼ਟਰੀ ਭਾਈਵਾਲਾਂ ਦੇ ਨਾਲ ਇੱਕ ਹੋਰ ਕਦਮ ਅੱਗੇ ਵਧਾ ਰਹੇ ਹਾਂ। ਜਿਸ ਦੇ ਤਹਿਤ ਅਮਰੀਕਾ ਅਤੇ ਕਈ ਹੋਰ ਯੂਰਪੀ ਦੇਸ਼ਾਂ ਨਾਲ ਤੇਜ਼ੀ ਨਾਲ ਤਾਲਮੇਲ ਕਰਦੇ ਹੋਏ ਰੂਸ ’ਤੇ ਹੋਰ ਸਖ਼ਤ ਪਾਬੰਦੀਆਂ ਲਗਾਉਣ ਜਾ ਰਹੇ ਹਾਂ।
ਰੂਸ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਹਰ ਦੇਸ਼ ਆਪਣੀ ਦਿਸ਼ਾ ਵਿੱਚ ਬੈਠਾ ਰਹੇ ਤਾਂ ਵਧੀਆ ਹੈ ਨਹੀਂ ਤਾਂ ਪ੍ਰਮਾਣੂ ਹਥਿਆਰ ਵੀ ਚਲਾ ਦੇਵਾਂਗੇ।ਜਿਸ ਕਾਰਨ ਯੂਰਪੀਅਨ ਯੂਨੀਅਨ ਨੇ ਸਵਾਏ ਪਾਬੰਦੀਆਂ ਦੇ ਕੋਈ ਦੂਸਰੇ ਆਦੇਸ਼ ਜਾਰੀ ਨਹੀਂ ਕੀਤੇ ਹਨ। ਪਰ ਇਸ ਮਸਲੇ ਕਾਰਨ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
Comments are closed, but trackbacks and pingbacks are open.