ਪ੍ਰਧਾਨ ਮੰਤਰੀ ਜੋਹਨਸਨ ਨੇ ਯੂਕਰੇਨ ਨੂੰ ਹਥਿਆਰ ਭੇਜਣ ਦਾ ਵਾਅਦਾ ਕੀਤਾ
ਲੰਡਨ – ਬ੍ਰਤਾਨਵੀ ਸਰਕਾਰ ਨੇ ਕਿਹਾ ਕਿ ਉਸਨੇ ਯੁੱਧ ਪ੍ਰਭਾਵਿਤ ਦੇਸ਼ ਤੋਂ ਭੱਜਣ ਵਾਲੇ ਯੂਕ੍ਰੇਨੀ ਲੋਕਾਂ ਨੂੰ 25,000 ਵੀਜ਼ੇ ਜਾਰੀ ਕੀਤੇ ਹਨ। ਇਹ ਵੀਜ਼ੇ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਤਹਿਤ ਜਾਰੀ ਕੀਤੇ ਗਏ ਹਨ। ਬਿ੍ਰਟੇਨ ਦੇ ਗ੍ਰਹਿ ਦਫ਼ਤਰ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਯੂਕ੍ਰੇਨ ਪਰਿਵਾਰ ਯੋਜਨਾ ਦੇ ਤਹਿਤ 22,800 ਵੀਜ਼ੇ ਦਿੱਤੇ ਗਏ ਸਨ, ਜੋ ਆਰਜ਼ੀਕਾਰਾਂ ਨੂੰ ਪਰਿਵਾਰ ਦੇ ਮੈਂਬਰਾਂ ਨਾਲ ਜੁੜਨ ਦੀ ਇਜਾਜ਼ਤ ਦਿੰਦਾ ਹੈ ਜੋ ਪਹਿਲਾਂ ਤੋਂ ਹੀ ਯੂ.ਕੇ ਵਿੱਚ ਹਨ। ਜਦੋਂ ਕਿ ਸਪਾਂਸਰਸ਼ਿਪ ਸਕੀਮ ਦੇ ਤਹਿਤ 2,700 ਵੀਜ਼ੇ ਜਾਰੀ ਕੀਤੇ ਗਏ ਸਨ ਜੋ ਕਿ ਇੱਕ ਨਾਮਿਰ ਸਪਾਂਸਰ ਵਾਲੇ ਸ਼ਰਨਾਰਥੀਆਂ ਨੂੰ ਯੂ.ਕੇ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਦਿੰਦਾ ਹੈ।
ਬ੍ਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਹੈ ਕਿ ਉਹ ਯੂਕ੍ਰੇਨ ਨੂੰ ‘‘ਹੋਰ ਖਤਰਨਾਕ’’ ਹਥਿਆਰਾਂ ਦੀ ਸਪਲਾਈ ਕਰਨਾ ਚਾਹੁੰਦੇ ਹਨ ਕਿਉਕਿ ਉਨ੍ਹਾਂ ਨੂੰ ਡਰ ਹੈ ਕਿ ਯੂਕ੍ਰੇਨ ਵਿੱਚ ਦੇਸ਼ ਦੀ ਫ਼ੌਜੀ ਕਾਰਵਾਈ ਦੌਰਾਨ ਰੂਸ ਫ਼ੌਜੀਆਂ ਨੇ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ।
ਇੱਕ ਅਖ਼ਬਾਰ ਦੀ ਰਿਪੋਰਟ ਮੁਤਾਬਕ ਜਾਨਸਨ ਨੇ ਅਜੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਬਿ੍ਰਟੇਨ ਯੂਕ੍ਰੇਨ ਨੂੰ ਕਿਸ ਤਰ੍ਹਾਂ ਦੇ ਹਥਿਆਰਾਂ ਦੀ ਸਪਲਾਈ ਕਰ ਸਕਦਾ ਹੈ ਪਰ ਰੱਖਿਆ ਵਿਭਾਗ ਦੇ ਸੂਤਰਾਂ ਦੇ ਹਵਾਲੇ¿; ਨਾਲ ਅਖ਼ਬਾਰ ਨੇ ਦੱਸਿਆ ਕਿ ਯੂਕ੍ਰੇਨ ਨੂੰ ਭਾਰੀ ਤੋਪਖਾਨੇ ਤੋਂ ਇਲਾਵਾ ਲੰਬੀ ਦੂਰੀ ਦੇ ਹਥਿਆਰ ਦੀ ਲੋੜ ਹੈ।
Comments are closed, but trackbacks and pingbacks are open.