ਬਰਤਾਨੀਆ ਵਿਚ ਕਰੋਨਾ ਦੇ ਨਵੇਂ ਰੂਪ ਐਮੀਕ੍ਰੋਨ ਨੇ ਫੜ੍ਹਿਆ ਜ਼ੋਰ

ਪ੍ਰਧਾਨ ਮੰਤਰੀ ਸਮੇਤ ਸਾਇੰਸਦਾਨਾ ਨੇ ਲੋਕਾਂ ਨੂੰ ਬਚਾਅ ਰੱਖਣ ਦੀ ਅਪੀਲ ਨਾਲ ਪਾਬੰਦੀਆਂ ਲਾਈਆਂ

ਇਕ ਮੌਤ ਨਾਲ ਕੇਸਾਂ ਵਿੱਚ ਲਗਾਤਾਰ ਵਾਧਾ ਰਿਕਾਰਡ ਹੋਇਆ

ਲੰਡਨ – ਬਰਤਾਨੀਆ ਵਿੱਚ ਜੇਕਰ ਵਾਧੂ ਕੰਟਰੋਲ ਦੇ ਉਪਾਅ ਨਹੀਂ ਕੀਤੇ ਗਏ ਤਾਂ ਅਗਲੇ ਸਾਲ ਅਪ੍ਰੈਲ ਤੱਕ ਕੋਰੋਨਾ ਵਾਇਰਸ ਦੇ ਨਵੇਂ ਸਵਰੂਪ ਓਮੀਕ੍ਰੋਨ ਨਾਲ 25,000 ਤੋਂ 75,000 ਲੋਕਾਂ ਦੀ ਮੌਤ ਹੋ ਸਕਦੀ ਹੈ। ਯੂ.ਕੇ ਦੇ ਉੱਚ ਸਾਇੰਸਦਾਨਾ ਨੇ ਕਿਹਾ ਹੈ ਕਿ ਓਮੀਕ੍ਰੋਨ ਵਿੱਚ ਇੰਗਲੈਂਡ ਵਿੱਚ ਇਨਫੈਕਸ਼ਨ ਦੀ ਲਹਿਰ ਪੈਦਾ ਕਰਨ ਦੀ ਸਮਰੱਥਾ ਹੈ। ਇਹ ਜਨਵਰੀ 2021 ਦੌਰਾਨ ਵੱਡੇ ਪੈਮਾਨੇ ’ਤੇ ਹੋਏ ਇਨਫੈਕਸ਼ਨ ਅਤੇ ਹਸਪਤਾਲ ਵਿੱਚ ਦਾਖਲ ਕਰਵਾਉਣ ਦੇ ਮਾਮਲਿਆਂ ਦੇ ਮੁਕਾਬਲੇ ਉੱਚ ਪੱਧਰ ਤੱਕ ਪਹੁੰਚ ਸਕਦਾ ਹੈ।ਇਨ੍ਹਾਂ ਸਾਇੰਸਦਾਨਾ ਵਲੋਂ ਸਮੀਖਿਆ ਅਜੇ ਬਾਕੀ ਹੈ। ਇਸ ਅਧਿਐਨ ਲਈ ਲੰਡਨ ਸਕੂਲ ਆਫ਼ ਹਾਈਜੀਨ ਐਂਡ ਟ੍ਰਾਪੀਕਲ ਮੈਡੀਸਨ ਦੇ ਖੋਜਕਾਰਾਂ ਨੇ ਓਮੀਕ੍ਰੋਨ ਦੇ ਐਂਟੀਬਾਡੀ ਨਾਲ ਸਬੰਧਤ ਨਵੇਂ ਪ੍ਰਯੋਗਾਤਮਕ ਡਾਟਾ ਦੀ ਵਰਤੋਂ ਕੀਤੀ ਹੈ। ਇਸ ਦੇ ਚਲਦਿਆਂ ਬਰਤਾਨੀਆ ਵਿੱਚ ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਨਾਲ ਪੀੜਤ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਪੱਛਮੀ ਲੰਡਨ ਵਿੱਚ ਪੈਡਿੰਗਟਨ ਨੇੜੇ ਇਕ ਟੀਕਾਕਰਨ ਕਲੀਨਿਕ ਦੇ ਦੌਰੇ ’ਤੇ ਗਏ ਬੋਰਿਸ ਜਾਨਸਨ ਨੇ ਕਿਹਾ ਕਿ ਕੋਵਿਡ-19 ਦੇ ਓਮੀਕਰੋਨ ਵੇਰੀਐਂਟ ਨਾਲ ਪੀੜਤ ਇਕ ਮਰੀਜ਼ ਦੀ ਮੌਤ ਹੋ ਗਈ ਹੈ। ਉਹਨਾਂ ਨੇ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਓਮੀਕਰੋਨ ਕਾਰਨ ਲੋਕ ਹਸਪਤਾਲਾਂ ਵਿੱਚ ਦਾਖਲ ਹੋ ਰਹੇ ਹਨ ਅਤੇ ਦੁੱਖ ਦੀ ਗੱਲ ਹੈ ਕਿ ਓਮੀਕਰੋਨ ਪੀੜਤ ਇਕ ਮਰੀਜ਼ ਦੀ ਮੌਤ ਦੀ ਪੁਸ਼ਟੀ ਹੋਈ ਹੈ। ਇਹ ਗਿਣਤੀ ਆਉਣ ਵਾਲੇ ਦਿਨਾਂ ਵਿੱਚ ਵੱਧਣ ਦੇ ਵੱਡੇ ਆਸਾਰ ਨਜ਼ਰ ਆ ਰਹੇ ਹਨ।ਸਾਇੰਸਦਾਨਾ ਨੇ ਕਿਹਾ ਹੈ ਕਿ ਜੇਕਰ ਅਸੀਂ ਸੋਚ ਰਹੇ ਹਾਂ ਕਿ ਇਹ ਵਾਇਰਸ ਮਾਇਲਡ ਹੈ, ਜ਼ਿਆਦਾ ਖਤਰਨਾਕ ਨਹੀਂ ਹੈ ਤਾਂ ਸਾਨੂੰ ਇਹ ਵਿਚਾਰ ਫਿਲਹਾਲ ਛੱਡ ਦੇਣਾ ਚਾਹੀਦਾ ਹੈ। ਸਾਨੂੰ ਤੇਜ਼ੀ ਨਾਲ ਫੈਲ ਰਹੇ ਇਸ ਵਾਇਰਸ ਦੀ ਗਤੀ ਨੂੰ ਪਛਾਨਣਾ ਚਾਹੀਦਾ ਹੈ। ਇਹ ਕਾਫ਼ੀ ਤੇਜ਼ੀ ਨਾਲ ਲੋਕਾਂ ਵਿਚਕਾਰ ਫੈਲ ਰਿਹਾ ਹੈ ਅਤੇ ਇਸ ਤੋਂ ਸੁਰੱਖਿਆ ਲਈ ਜ਼ਰੂਰੀ ਹੈ ਕਿ ਅਸੀਂ ਬੂਸਟਰ ਡੋਜ਼ ਲਗਾਵਾਈਏ।ਪ੍ਰਧਾਨ ਮੰਤਰੀ ਬੋਰਿਸ ਨੇ ਓਮੀਕਰੋਨ ਵੇਰੀਐਂਟ ਦੀ ਖਤਰਨਾਕ ਲਹਿਰ ਨਾਲ ਮੁਕਾਬਲਾ ਕਰਨ ਲਈ ਇਕ ਅਭਿਲਾਸ਼ੀ ਕੋਵਿਡ ਬੂਸਟਰ ਡੋਜ਼ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਇਸ ਵੇਰੀਐਂਟ ਦੇ ਫੈਲਣ ਦੀ ਦਰ ਬਹੁਤ ਜ਼ਿਆਦਾ ਹੈ। ਇੱਥੇ ਦੱਸ ਦਈਏ ਕਿ ਜਿਵੇਂ-ਜਿਵੇਂ ਬਿ੍ਰਟੇਨ ਵਿੱਚ ਓਮੀਕਰੋਨ ਦੇ ਮਾਮਲੇ ਵੱਧ ਰਹੇ ਹਨ, ਉਸ ਮੁਤਾਬਕ ਹਾਲਾਤ ਨੂੰ ਦੇਖਦੇ ਹੋਏ ਬਿ੍ਰਟੇਨ ਵਿੱਚ ਓਮੀਕਰੋਨ ਦੇ ਮਾਮਲੇ ਵੱਧ ਰਹੇ ਹਨ, ਉਸ ਮੁਤਾਬਕ ਹਾਲਾਤ ਨੂੰ ਦੇਖਦੇ ਹੋਏ ਬਿ੍ਰਟੇਨ ਨੇ ਮੁੜ ਘਰੋਂ ਕੰਮ ਕਰਨ ਦੀ ਸਲਾਹ ਦਿੱਤੀ ਹੈ। ਇਸ ਦੇ ਇਲਾਵਾ ਬਿ੍ਰਟੇਨ ਦੇ ਭੀੜ ਵਾਲੇ ਇਲਾਕਿਆਂ ਵਿੱਚ ਜਾਣ ਲਈ ਵੈਕਸੀਨ ਪਾਸਪੋਰਟ ਲਾਜ਼ਮੀ ਕਰ ਦਿੱਤਾ ਗਿਆ ਹੈ।ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਦਸੰਬਰ ਦੇ ਅਖ਼ੀਰ ਤੱਕ ਇਕ ਮਹੀਨੇ ਤੱਕ 18 ਤੋਂ ਵੱਧ ਉਮਰ ਦੇ ਬੱਚਿਆਂ ਨੂੰ ਬੂਸਟਰ ਡੋਜ਼ ਦੇਣ ਦਾ ਟੀਚਾ ਨਿਰਧਾਰਤ ਕੀਤਾ। ਜਾਨਸਨ ਨੇ ਕਿਹਾ ਕਿ ਕਿਸੇ ਨੂੰ ਵੀ ਘਬਰਾਉਣਾ ਨਹੀਂ ਚਾਹੀਦਾ ਕਿਉਕਿ ਓਮੀਕਰੋਨ ਦੀ ਇਕ ਤੇਜ਼ ਲਹਿਰ ਆ ਰਹੀ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਮੈਡੀਕਲ ਸਲਾਹਕਾਰਾਂ ਨੇ ਵੇਰੀਐਂਟ ਨਾਲ ਇਨਫੈਕਸ਼ਨ ਵਿੱਚ ਤੇਜ਼ੀ ਨਾਲ ਵਾਧੇ ਕਾਰਨ ਚਿਤਾਵਨੀ ਐਲਰਟ ਦਾ ਪੱਧਰ ਵਧਾ ਦਿੱਤਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਸਾਨੂੰ ਨਵੇਂ ਵਾਇਰਸ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਕਿਉਕਿ ਅਸੀਂ ਕੌੜੇ ਅਨੁਭਵ ਤੋਂ ਜਾਣਦੇ ਹਾਂ ਕਿ ਇਹ ਜਾਨਲੇਵਾ ਵਾਇਰਸ ਕਿਵੇਂ ਵਿਕਸਿਤ ਹੁੰਦੇ ਹਨ।ਸ਼ਨੀਵਾਰ ਨੂੰ ਦੇਸ਼ ਵਿੱਚ ਕੁੱਲ 1898 ਮਾਮਲੇ ਸਨ ਜਦ ਕਿ ਐਤਵਾਰ ਨੂੰ ਇਹਨਾਂ ਵਿੱਚ 65 ਫੀਸਦੀ ਵਾਧਾ ਦਰਜ ਕੀਤਾ ਗਿਆ। ਐਤਵਾਰ ਨੂੰ ਕੋਵਿਡ ਦੇ 1239 ਹੋਰ ਪੁਸ਼ਟੀ ਕੀਤੇ ਮਾਮਲੇ ਦਰਜ ਕੀਤੇ ਜਾਣ ਦੇ ਬਾਅਦ ਪੰਜਵੇਂ ਪੜਾਅ ਦੇ ਕੋਵਿਡ ਐਲਰਟ ਪੱਧਰ ਵਿੱਚ ਵਾਧਾ ਕੀਤਾ ਗਿਆ।ਬਿ੍ਰਟੇਨ ਨੇ ਜੂਨ ਵਿੱਚ ਕੋਰੋਨਾ ਵਾਇਰਸ ਪਾਬੰਦੀਆਂ ਵਿੱਚ ਢਿੱਲ ਦੇਣੀ ਸ਼ੁਰੂ ਕੀਤੀ ਅਤੇ ਐਲਰਟ ਪੱਧਰ ਤਿੰਨ ਪੜਾਅ ’ਤੇ ਸੀ ਜਿਸ ਦਾ ਮਤਲਬ ਹੈ ਕਿ ਮਹਾਮਾਰੀ ਸਧਾਰਨ ਰੁਝਾਨ ਵਿੱਚ ਹੈ। ਪੱਧਰ ਚਾਰ ਦਾ ਮਤਲਬ ਹੈ ਕਿ ਪ੍ਰਸਾਰਨ ਉੱਚ ਹੈ ਅਤੇ ਸਿਹਤ ਸੇਵਾਵਾਂ ’ਤੇ ਦਬਾਅ ਵਿਆਪਕ ਅਤੇ ਜ਼ਿਆਦਾ ਜਾਂ ਵੱਧ ਰਿਹਾ ਹੈ।ਇੰਗਲੈਂਡ, ਵੇਲਜ਼, ਸਕਾਟਲੈਂਡ ਅਤੇ ਉੱਤਰੀ ਆਇਰਲੈਂਡ ਦੇ ਚਾਰ ਮੁੱਖ ਸਾਇੰਸਦਾਨਾ ਨੇ ਕਿਹਾ ਹੈ ਕਿ ਇਹ ਕਦਮ ਬਿ੍ਰਟੇਨ ਦੀ ਸਿਹਤ ਸੁਰੱਖਿਆ ਏਜੰਸੀ, ਇਕ ਜਨਤਕ ਸਿਹਤ ਬੌਡੀ ਦੀ ਸਲਾਹ ਤੋਂ ਚੁੱਕਿਆ ਗਿਆ ਹੈ।

Comments are closed, but trackbacks and pingbacks are open.