ਬਰਤਾਨੀਆ ਦੇ ਪਿੰਡ ਵਿਰਕ ਨਿਵਾਸੀਆਂ ਨੇ ਸੰਤ ਬਾਬਾ ਫੂਲਾ ਸਿੰਘ ਜੀ ਦੀ 114ਵੀਂ ਬਰਸੀ ਮਨਾਈ

ਸੰਤ ਸਰਨਿ ਜੋ ਜਨ ਪਰੈ ਸੋ ਜਨੁ ਓੁਧਰਨਹਾਰ।। ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ।।

{ਤਰਲੋਚਨ ਸਿੰਘ ਵਿਰਕ, ਅਗਸਤ 2023} – ਬਰਤਾਨੀਆ ਵਿੱਚ ਦੁਆਬੇ ਦੇ ਪਿੰਡ ਵਿਰਕ ਨਿਵਾਸੀਆਂ ਨੇ ਗੁਰਦਵਾਰਾ ਸਾਹਿਬ ਪ੍ਰਬੰਧਕ ਕਮੇਟੀ ਤੇ ਸਾਧ ਸੰਗਤ ਜੀ ਦੇ ਸਿਹਯੋਗ ਨਾਲ ਤਪੱਸਵੀ ਅਤੇ ਮਹਾਂਕਿਰਤੀ ਸੰਤ ਬਾਬਾ ਫੂਲਾ ਸਿੰਘ ਜੀ ਦੀ 114ਵੀਂ ਬਰਸੀ ਸ਼ਰਧਾ ਭਾਵਨਾ ਸਤਿਕਾਰ ਨਾਲ ਬਾਬਾ ਸੰਗ ਗੁਰਦਵਾਰਾ, ਸਮੈਦਿੱਕ, ਬਰਮਿਘੰਮ ਵਿਖੇ 4 -6 ਅਗਸਤ ਨੂੰ ਮਨਾਈ ਜਿਸ ਵਿੱਚ ਅਨੇਕਾ ਹੀ ਗੁਰੁ ਜੀ ਦੀਆਂ ਪਿਆਰੀਆਂ ਸੰਗਤਾਂ ਨੇ ਗੁਰਬਾਣੀ ਸੁਣ ਕੇ, ਸੇਵਾ ਕਰਕੇ ਆਪਣੇ ਜੀਵਨ ਦੀਆਂ ਕੁਝ ਘੜੀਆਂ ਸਫਲ ਕੀਤੀਆਂ।

ਸ਼ੁਕਰਵਾਰ 4 ਅਗਸਤ 11 ਵਜੇ ਸਵੇਰੇ ਧੰਨ ਧੰਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਅਰੰਭ ਹੋਏ ਜਿਨਾ੍ਹ ਦੇ ਭੋਗ ਐਤਵਾਰ 6 ਅਗਸਤ ਨੂੰ ਸਵੇਰੇ 9.30 ਵਜੇ ਪਾਏ ਗਏ। ਹਜੂਰੀ ਜੱਥੇ ਤੋਂ ਆਰਤੀ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਬਾਅਦ ਗੁਰਦਵਾਰਾ ਸਾਹਿਬ ਵਲੋਂ ਵਿਰਕ ਪਿੰਡ ਦੇ ਮਾਤਾ ਬਲਬੀਰ ਕੌਰ ਜੀ ਨੂੰ ਸਰੋਪਾ ਦੀ ਬਖਸ਼ੀਸ਼ ਭੇਟ ਕੀਤਾ ਗਿਆ। ਭੁਪਿੰਦਰ ਸਿੰਘ ਕੀਰਤਨ ਜੱਥੇ ਨੇ 11 ਵਜੇ ਤੋਂ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ। 12ਵਜੇ ਖਡੂਰ ਸਾਹਬ ਜੀ ਤੋਂ ਆਏ ਸੰਤ ਬਾਬਾ ਸੇਵਾ ਸਿੰਘ ਜੀ ਨੇ ਖਡੂਰ ਸਾਹਿਬ ਵਿਖੇ ਚੱਲ ਰਹੀਆਂ ਸੇਵਵਾਵਾਂ ਤੋਂ ਜਾਣੂੰ ਕਰਵਾਇਆ ਅਤੇ ਦੱਸਿਆ ਕਿ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇ ਗੁਰਪੁਰਬ ਸਮੇ 2019 ਨੂੰ 550 ਦਰਖਤ ਲਾਉਣ ਦੀ ਯੋਜਨਾ ਅਰੰਭ ਕੀਤੀ ਸੀ ਅਤੇ ਹੁਣ ਤੱਕ 270 ਦਰਖਾ ਲਗਾਏ ਗਏ ਹਨ। ਕਥਾਵਾਚਕ ਨਵਦੀਪ ਸਿੰਘ ਜੀ ਨੇ ਦੱਸਿਆ ਕਿ ਸੰਤ ਬਾਬਾ ਫੂਲ਼ਾ ਸਿੰਘ ਜੀ ਉਠਦਿਆਂ ਬੈਠਦਿਆਂ ਤੁਰਦਿਆਂ ਹਰ ਪਲ ਵਾਹਿਗੁਰੂ ਸਿਮਰਨ ਨਾਲ ਜੁੜੇ ਰਹਿੰਦੇ ਸਨ ਜਿਸ ਕਰਕੇ ਉਨ੍ਹਾ ਦੀ ਯਾਦ ਵਿੱਚ ਦੇਸ਼ ਵਿਦੇਸ਼ ਵਿੱਚ ਧਾਰਮਿੱਕ ਸਮਾਗਮ ਕਰਵਾਏ ਜਾ ਰਹੇ ਹਨ। ਭੁਪਿੰਦਰ ਸਿੰਘ ਜੀ ਦੇ ਢਾਢੀ ਜੱਥੇ ਨੇ ਸਾਧ ਸੰਗਤ ਜੀ ਨੂੰ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਨਾਲ ਜੋੜਿਆ।

ਗੁਰਦਵਾਰਾ ਸਾਹਿਬ ਜੀ ਦੇ ਮੁੱਖ ਸੇਵਾਦਾਰ ਜੀ ਨੇ ਦੱਸਿਆ ਕਿ 20-25 ਸਾਲ ਪਹਿਲਾਂ ਉਹ ਸੰਤ ਬਾਬਾ ਫੂਲਾ ਸਿੰਘ ਜੀ ਗੁਰਦਵਾਰਾ ਸਾਹਿਬ ਵਿਖੇ ਗਏ ਸਨ ਜਿੱਥੇ ਸਾਵਨ ਦੇ ਮਹੀਨੇ ਬਹੁੱਤ ਭਾਰੀ ਧਾਰਮਿੱਕ ਜੋੜ ਮੇਲਾ ਕਰਵਾਰਿਆ ਜਾਂਦਾ ਹੈ। ਇਸ ਤਰਾਂ ਦੇ ਧਾਰਮਿੱਕ ਸਮਾਗਮ ਕਰਵਾਉਣੇ ਅਤੀ ਜਰੂਰੀ ਹਨ ਜਿਸ ਨਾਲ ਇੱਥੇ ਦੇ ਜਮਪਲ ਬੱਚੇ ਆਪਣੇ ਪਿਛੋਕੜ ਨਾਲ ਜੁੜੈ ਰਿਹ ਸੱਕਦੇ ਹਨ।

ਬਰਤਾਨੀਆ ਦੇ ਪਿੰਡ ਵਿਰਕ ਨਿਵਾਸੀਆਂ ਵਲੋਂ ਸਾਰੇ ਹੀ ਸਿਹਯੋਗੀਆਂ ਅਤੇ ਗੁਰਦਵਾਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਜਾਂਦਾ ਹੈ।

Comments are closed, but trackbacks and pingbacks are open.