ਬਰਤਾਨਵੀ ਵਿਗਿਆਨੀ ਗੁਪਤਾ ਵਲੋਂ ਕੋਰੋਨਾ ਸਬੰਧੀ ਨਵਾਂ ਅਧਿਐਨ

ਬਿਮਾਰੀ ਦੇ ਖਤਰਨਾਕ ਹੋਣ ਦੀ ਚਿਤਾਵਨੀ ਦਿੱਤੀ

ਲੰਡਨ – ਕੈਂਬਰਿਜ ਯੂਨੀਵਰਸਿਟੀ ਦੇ ਭਾਰਤੀ ਮੂਲ ਦੇ ਵਿਗਿਆਨੀ ਰਵਿੰਦਰ ਗੁਪਤਾ ਨੇ ਕੋਵਿਡ ਦੇ ਸਬੰਧ ਵਿੱਚ ਚਿਤਾਵਨੀ ਦਿੱਤੀ ਕਿ ਓਮੀਕਰੋਨ ਦਾ ਘੱਟ ਹਮਲਾਵਰ ਬਣਨਾ ਫਿਲਹਾਲ ਚੰਗੀ ਖ਼ਬਰ ਹੈ ਪਰ ਇਹ ਇੱਕ ‘‘ਵਿਕਾਸਵਾਦੀ ਗਲਤੀ’’ ਦਾ ਨਤੀਜਾ ਹੈ ਕਿਉਕਿ ਕੋਵਿਡ-19 ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਫੈਲ ਰਿਹਾ ਹੈ ਅਤੇ ਇਸ ਦੇ ਹਲਕੇ ਹੋਣ ਦਾ ਕੋਈ ਕਾਰਨ ਨਹੀਂ ਹੈ, ਜੋ ਇਹ ਦਰਸਾਉਦਾ ਹੈ ਕਿ ਅਗਲਾ ਰੂਪ ਹੋਰ ਛੂਤਕਾਰੀ ਹੋ ਸਕਦਾ ਹੈ।

ਕੈਮਬਿ੍ਰਜ ਵਿਖੇ ਕਲੀਨਿਕਲ ਮਾਈਕ੍ਰੋਬਾਇਓਲੋਜੀ ਦੇ ਪ੍ਰੋਫੈਸਰ ਰਵਿੰਦਰ ਗੁਪਤਾ ਨੇ ਓਮੀਕਰੋਨ ਵੇਰੀਐਂਟ ’ਤੇ ਇਕ ਤਾਜ਼ਾ ਅਧਿਐਨ ਕੀਤਾ। ਅਧਿਐਨ ਵਿੱਚ ਪਾਇਆ ਗਿਆ ਕਿ ਸੰਕਰਮਣ ਦਾ ਇਹ ਰੂਪ, ਜੋ ਯੂ.ਕੇ ਵਿੱਚ ਵਿਆਪਕ ਤੌਰ ’ਤੇ ਫੈਲਿਆ ਹੋਇਆ ਹੈ ਅਤੇ ਭਾਰਤ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ, ਫੇਫੜਿਆਂ ਵਿੱਚ ਪਾਏ ਜਾਣ ਵਾਲੇ ਸੈੱਲਾਂ ਨੂੰ ਘੱਟ ਸੰਕਰਮਿਤ ਕਰ ਰਿਹਾ ਹੈ ਪਰ ਵਾਇਰਸ ਦੇ ਹਲਕੇ ਹੋਣ ਦੀ ਸੰਭਾਵਨਾ ਨਹੀਂ ਹੈ।

ਪ੍ਰੋਫੈਸਰ ਗੁਪਤਾ ਨੇ ਇੱਕ ਇੰਟਰਵਿੳੂ ਵਿੱਚ ਕਿਹਾ ਕਿ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਵਾਇਰਸ ਸਮੇਂ ਦੇ ਨਾਲ ਹਲਕੇ ਹੋ ਜਾਂਦੇ ਹਨ ਪਰ ਲੰਬੇ ਸਮੇਂ ਦੇ ਵਿਕਾਸਵਾਦੀ ਰੁਝਾਨਾਂ ਕਾਰਨ ਇੱਥੇ ਅਜਿਹਾ ਨਹੀਂ ਹੋ ਰਿਹਾ ਹੈ।

ਵਿਗਿਆਨੀ ਨੇ ਯੂ.ਕੇ ਸਰਕਾਰ ਨੂੰ ਸਲਾਹ ਦਿੱਤੀ ਕਿ ਟੀਕਾਕਰਨ ਮੁਹਿੰਮ ਮਹੱਤਵਪੂਰਨ ਹੈ ਕਿਉਕਿ ਇਹ ਲਾਗ ਦੇ ਵਿਰੁੱਧ ਬਚਾਅ ਦਾ ਸਾਡਾ ਪਹਿਲਾ ਹਥਿਆਰ ਹੈ।

Comments are closed, but trackbacks and pingbacks are open.