ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਜੈਜ਼ੀ ਬੀ ਦੀ 30ਵੀਂ ਵਰ੍ਹੇਗੰਢ ਉਹਨਾਂ ਦੀ ਬੇਮਿਸਾਲ ਪ੍ਰਤਿਭਾ ਅਤੇ ਭੰਗੜਾ ਸੰਗੀਤ ‘ਤੇ ਸਥਾਈ ਪ੍ਰਭਾਵ ਦਾ ਪ੍ਰਮਾਣ ਹੈ

ਜੈਜ਼ੀ ਬੀ , ਮੈਂ ਆਪਣੇ ਪ੍ਰਸ਼ੰਸਕਾਂ ਦੇ ਪਿਆਰ ਨਾਲ ਬਹੁਤ ਪ੍ਰਭਾਵਿਤ ਹਾਂ।

ਪੰਜਾਬ, ਫਰਵਰੀ 2023 – ਇੱਕ ਸਮਾਂ ਸੀ ਜਦੋਂ ਕੋਈ ਵੀ ਪਾਰਟੀ ਜੈਜ਼ੀ ਬੀ ਉਰਫ਼ ਜੈਜ਼ੀ ਬੈਂਸ ਦੇ ਗੀਤ ਬਿਨਾਂ ਸ਼ੁਰੂ ਨਹੀਂ ਹੁੰਦੀ ਸੀ ਅਤੇ ਕੋਈ ਵੀ ਡੀ ਜੇ ਜੈਜ਼ੀ ਬੀ ਦੇ ਹਿੱਟ ਗੀਤਾਂ ਨੂੰ ਚਲਾਏ ਬਿਨਾ ਪਾਰਟੀ ਖ਼ਤਮ ਕਰਨ ਬਾਰੇ ਸੋਚ ਵੀ ਨਹੀਂ ਸਕਦਾ ਸੀ। ਜੈਜ਼ੀ ਬੀ ਦਾ ਇਹ ਰੁਤਬਾ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ। ਜੈਜ਼ੀ ਬੀ ਦੇ ਮਸ਼ਹੂਰ ਗੀਤਾਂ ਵਿਚੋਂ ਇੱਕ ‘ਦਿਲ ਲੁੱਟਿਆ’ ਅਜੇ ਵੀ ਸਭ ਦੀ ਜ਼ੁਬਾਨ ‘ਤੇ ਹੈ।

“ਕਰਾਊਨ ਪ੍ਰਿੰਸ ਆਫ ਭੰਗੜਾ” ਵਜੋਂ ਜਾਣੇ ਜਾਂਦੇ ਜੈਜ਼ੀ ਬੀ ਨੇ ਹਾਲ ਹੀ ਵਿੱਚ ਬੀ-ਟਾਊਨ ਵਿੱਚ ਆਪਣੇ 30 ਸਾਲਾਂ ਦੇ ਸ਼ਾਨਦਾਰ ਸੰਗੀਤਕ ਕਰੀਅਰ ਦਾ ਜਸ਼ਨ ਮਨਾਇਆ। ਜੈਜ਼ੀ ਬੀ ਦੀ ਸਫਲਤਾ ਦੀ ਪਾਰਟੀ ਬਹੁਤ ਸ਼ਾਨਦਾਰ ਸੀ, ਜਿਸ ਵਿੱਚ ਗਾਇਕ ਲਈ ਬਹੁਤ ਸਾਰਾ ਪਿਆਰ ਸਾਫ ਝਲਕਦਾ ਸੀ।

ਪਾਲੀਵੁੱਡ, ਬਾਲੀਵੁੱਡ, ਟੈਲੀਵਿਜ਼ਨ ਇੰਡਸਟਰੀ ਅਤੇ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਨਾਮ ਜਿਵੇਂ ਯੋ ਯੋ ਹਨੀ ਸਿੰਘ, ਮੀਕਾ ਸਿੰਘ, ਗਿੱਪੀ ਗਰੇਵਾਲ, ਮੁਨੀਸ਼ ਸਾਹਨੀ ਅਤੇ ਹੋਰ ਬਹੁਤ ਸਾਰੀਆਂ ਉੱਘੀਆਂ ਹਸਤੀਆਂ ਨੇ ਜੈਜ਼ੀ ਬੀ ਨੂੰ ਦਿਲੋਂ ਵਧਾਈ ਦਿੱਤੀ।

ਪਿਛਲੇ 30 ਸਾਲਾਂ ਵਿੱਚ, ਜੈਜ਼ੀ ਬੀ ਨੇ ਬਹੁਤ ਸਾਰੀਆਂ ਹਿੱਟ ਐਲਬਮਾਂ ਤੇ ਸਿੰਗਲ ਟਰੈਕ ਰਿਲੀਜ਼ ਕੀਤੇ ਹਨ ਅਤੇ ਮਿਊਜ਼ਿਕ ਇੰਡਸਟਰੀ ਦੇ ਕਈ ਵੱਡੇ ਨਾਵਾਂ ਨਾਲ ਕੋਲੈਬ ਕੀਤਾ ਹੈ। ਉਸਨੇ ਕਈ ਐਵਾਰਡ ਅਤੇ ਪ੍ਰਸ਼ੰਸਾ ਵੀ ਜਿੱਤੀ ਹੈ, ਜਿਸ ਵਿੱਚ ਹਾਲ ਆਫ ਫੇਮ ਕੈਨੇਡਾ, ਫਿਲਮਫੇਅਰ ਅਵਾਰਡ, ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਅਤੇ ਗਲੋਬਲ ਇੰਡੀਅਨ ਮਿਊਜ਼ਿਕ ਅਕੈਡਮੀ ਅਵਾਰਡ ਆਦਿ ਸ਼ਾਮਲ ਹੈ। ਭੰਗੜੇ ਦੀ ਸ਼ੈਲੀ ‘ਤੇ ਉਸਦੇ ਮਿਊਜ਼ਿਕ ਦਾ ਵੱਡਾ ਪ੍ਰਭਾਵ ਹੈ। ਭੰਗੜਾ ਸ਼ੈਲੀ ਵਾਲੇ ਸੰਗੀਤ ਨੂੰ ਨੌਜਵਾਨ ਪੀੜ੍ਹੀ ਵਿੱਚ ਪ੍ਰਸਿੱਧ ਕਰਨ ਅਤੇ ਵੱਧ ਤੋਂ ਵੱਧ ਦਰਸ਼ਕਾਂ ਤੱਕ ਪਹੁੰਚਾਉਣ ਦਾ ਸਿਹਰਾ ਉਸਦੇ ਸਿਰ ਜਾਂਦਾ ਹੈ।

ਜੈਜ਼ੀ ਬੀ ਆਪਣੀ ਖ਼ੁਸ਼ੀ ਜ਼ਾਹਿਰ ਕਰਦਿਆਂ ਕਹਿੰਦੇ ਹਨ, “ਮੈਂ ਆਪਣੇ ਪ੍ਰਸ਼ੰਸਕਾਂ ਦੇ ਪਿਆਰ ਨਾਲ ਬਹੁਤ ਪ੍ਰਭਾਵਿਤ ਹਾਂ। ਮੈਂ ਮਾਣ ਮਹਿਸੂਸ ਕਰਦਾ ਹਾਂ ਕਿ ਲੋਕ ਮੇਰੇ ਸੰਗੀਤ ਨੂੰ ਇੰਨਾ ਜ਼ਿਆਦਾ ਪਸੰਦ ਕਰਦੇ ਹਨ। ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਅਤੇ ਆਪਣੇ ਮਿਊਜ਼ਿਕ ਕਰੀਅਰ ਦੇ 30 ਸਾਲ ਉਹਨਾਂ ਨੂੰ ਸਮਰਪਿਤ ਕਰਦਾ ਹਾਂ।”

ਜੈਜ਼ੀ ਬੀ ਸਾਡੇ ਸਮੇਂ ਦੇ ਸਭ ਤੋਂ ਪਿਆਰੇ ਅਤੇ ਪ੍ਰਭਾਵਸ਼ਾਲੀ ਸੰਗੀਤਕਾਰਾਂ ਵਿੱਚੋਂ ਇੱਕ ਬਣਿਆ ਹੋਇਆ ਹੈ ਅਤੇ ਬਿਨਾਂ ਸ਼ੱਕ ਆਉਣ ਵਾਲੇ ਕਈ ਸਾਲਾਂ ਤੱਕ ਪ੍ਰਸ਼ੰਸਕਾਂ ਨੂੰ ਪ੍ਰੇਰਿਤ ਅਤੇ ਉਹਨਾਂ ਦਾ ਮਨੋਰੰਜਨ ਕਰਦਾ ਰਹੇਗਾ।

Comments are closed, but trackbacks and pingbacks are open.