ਇੰਗਲੈਂਡ ਤੋਂ ਭਿੰਦਾ, ਸੱਤਾ, ਸੋਢੀ ਅਤੇ ਸਾਰੇ ਸਮਰਥੱਕਾਂ ਵਲੋਂ ਹਾਰਦਿਕ ਸ਼ਰਧਾਂਜਲੀ
ਕੈਨੇਡਾ (ਲੰਡਨ) – ਕਬੱਡੀ ਜਗਤ ਦੇ ਲਈ ਬਹੁਤ ਹੀ ਦੁੱਖਦਾਈ ਖ਼ਬਰ ਹੈ ਮਾਂ ਖੇਡ ਕਬੱਡੀ ਦੇ ਪ੍ਰਸਿੱਧ ਪ੍ਰਮੋਟਰ ਦਾਰਾ ਮੁਠੱਡਾ ਕੈਨੇਡਾ ਹਾਰਟ ਅਟੈਕ ਹੋਣ ਕਾਰਨ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਇਸ ਸਬੰਧੀ ਕੈਨੇਡਾ ਅਤੇ ਲੰਡਨ ਤੋਂ ਜਾਣਕਾਰੀ ਦਿੰਦਿਆਂ ਕਬੱਡੀ ਸਟਾਰ ਲੱਕੀ ਕੁਰਾਲੀ ਅਤੇ ਭਿੰਦਾ ਮੁਠੱਡਾ ਨੇ ਦੱਸਿਆ ਕਿ ਮਾਂ ਖੇਡ ਕਬੱਡੀ ਜਗਤ ਵਿੱਚ ਮਹਿੰਗੇ ਜੱਫੇ ’ਤੇ ਰੇਡਾਂ ਉਪਰ ਲੱਖਾਂ ਰੁਪਏ ਲਗਾਉਣ ਵਾਲਾ ਮਾਂ ਖੇਡ ਕਬੱਡੀ ਦਾ ਵੱਡਾ ਸੇਵਾਦਾਰ ਦਾਰਾ ਮੁਠੱਡਾ ਜਿਥੇ ਆਪ ਕਬੱਡੀ ਦਾ ਤਕੜਾ ਖਿਡਾਰੀ ਸੀ। ਉਥੇ ਹੀ ਦਾਰਾ ਮੁਠੱਡਾ ਜੀ ਅਨੇਕਾਂ ਕਬੱਡੀ ਦੇ ਸੁਪਰ ਸਟਾਰ ਖਿਡਾਰੀਆਂ ਨੂੰ ਵਿਦੇੇਸ਼ਾਂ ਦੇ ਵਿੱਚ ਕਬੱਡੀ ਖਿਡਾਉਣ ਦੇ ਲਈ ਲੈੇਕੇ ਗਿਆ। ਦਾਰੇ ਮੁਠੱਡੇ ਕਰਕੇ ਮੁਠੱਡਿਆਂ ਦਾ ਕੱਬਡੀ ਕੱਪ ਪੂਰੀ ਦੁਨੀਆਂ ਵਿੱਚ ਮਸ਼ਹੂਰ ਹੈ। ਜਿਥੇ ਦਾਰਾ ਮੁਠੱਡਾ ਜੀ ਦੇ ਨਾਲ ਸੱਤਾ ਮੁਠੱਡਾ, ਜੈਸ ਮੁਠੱਡਾ, ਭਿੰਦਾ ਮੁਠੱਡਾ ਰਲਕੇ ਰੇਡਾ ਤੇ ਜੱਫਿਆ ਦੇ ’ਤੇ ਮੋਟਰਸਾਇਕਲ ਟਰੈਕਟਰ ਖਿਡਾਰੀਆਂ ਨੂੰ ਇਨਾਮ ਵਜੋਂ ਦਿੰਦੇ ਹਨ। ਦਾਰਾ ਮੁਠੱਡਾ ਜੀ ਨੇ ਸੱਤੇ, ਜੈਸ, ਭਿੰਦੇ ਨਾਲ ਮਿਲਕੇ ਆਪਣੇ ਪਿੰਡ ਮੁਠੱਡਿਆਂ ਦੇ ਵਿੱਚ ਸਤਿਗੁਰ ਰਾਮ ਸਿੰਘ ਖੇਡ ਸਟੇਡੀਅਮ ਆਧੁਨਿਕ ਕਿਸਮ ਦਾ ਤਿਆਰ ਕਰਕੇ ਵੱਖਰੀ ਮਿਸਾਲ ਕਾਇਮ ਕੀਤੀ। ਜਦ ਤੱਕ ਕਬੱਡੀਆਂ ਪੈਣਗੀਆਂ ਜੱਫੇ ਲੱਗਣਗੇ ਦਾਰਾ ਮੁਠੱਡਾ ਜੀ ਦਾ ਨਾਮ ਹਮੇਸ਼ਾ ਖੇਡ ਗਰਾਉਡਾਂ ਵਿੱਚ ਗੂੰਜਦਾ ਰਹੇਗਾ।
ਦਾਰਾ ਮੁਠੱਡਾ ਦੇ ਅਕਾਲ ਚਲਾਣੇ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਸਿੱਧ ਕਬੱਡੀ ਕੁਮੈਂਟੇਟਰ ਅਤੇ ਗੁਰੂ ਨਾਨਕ ਦਰਬਾਰ ਗ੍ਰੇਵਜ਼ੈਂਡ ਦੇ ਜਨਰਲ ਸਕੱਤਰ ਭਿੰਦਾ ਮੁਠੱਡਾ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਨਾਲ ਟਰੱਕਾਂ ਦੇ ਯਾਰਡ ਵਿੱਚ ਕੰਮ ਕਰਵਾ ਰਹੇ ਸਨ ਜਦ ਅਚਾਨਕ ਉਹ ਡਿੱਗ ਪਏ ਅਤੇ ਮੁੱਢਲੀ ਡਾਕਟਰੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਹ ਆਪਣੇ ਸਵਾਸ ਤਿਆਗ ਗਏ।
ਅਦਾਰਾ ‘ਦੇਸ ਪ੍ਰਦੇਸ’ ਦਾਰਾ ਮੁਠੱਡਾ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ।
Comments are closed, but trackbacks and pingbacks are open.