ਪ੍ਰਸਿੱਧ ਸ਼ਾਇਰ ਪਦਮਸ਼੍ਰੀ ਸੁਰਜੀਤ ਪਾਤਰ ਦਾ ਦੇਹਾਂਤ

ਵਿਸ਼ਵ ਭਰ ਦੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ

ਲੁਧਿਆਣਾ – ਪੰਜਾਬ ਦੇ ਮਸ਼ਹੂਰ ਸ਼ਾਇਰ, ਕਵੀ, ਲੇਖਕ ਤੇ ਗੀਤਕਾਰ ਸੁਰਜੀਤ ਪਾਤਰ ਦੇ ਅਚਾਨਕ ਹੋਏ ਦਿਹਾਂਤ ’ਤੇ ਜਿੱਥੇ ਕਿ ਸਮੁੱਚੇ ਸਹਿਤ ਜਗਤ ’ਚ ਸੋਗ ਦੀ ਲਹਿਰ ਛਾ ਗਈ ਹੈ। ਉਥੇ ਹੀ ਵੱਖ-ਵੱਖ ਵਿਦੇਸ਼ੀ ਧਰਤੀਆਂ ਤੇ ਇੰਗਲੈਂਡ ’ਚ ਵੀ ਸਾਹਿਤ ਜਗਤ ਨਾਲ ਜੁੜੇ ਲੇਖਕਾਂ, ਕਵੀਆਂ ਅਤੇ ਹੋਰਨਾ ਬੁੱਧੀਜੀਵੀਆਂ ਵਲੋਂ ਵੀ ਉਨ੍ਹਾਂ ਦੇ ਦਿਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

ਇਸ ਸਬੰਧ ’ਚ ਦੁੱਖ ਪ੍ਰਗਟ ਕਰਨ ਵਾਲਿਆਂ ’ਚ ਯੂ.ਕੇ ਅਤੇ ਵਿਸ਼ਵ ਭਰ ਦੇ ਪ੍ਰਸਿੱਧ ਬਜ਼ੁਰਗ ਕਲਾਕਾਰ ਅਤੇ ਸ਼੍ਰੀ ਪਾਤਰ ਦੇ ਤਾਇਆ ਜੀ ਦੇ ਲੜਕੇ ਸ਼੍ਰੀ ਦੀਦਾਰ ਪ੍ਰਦੇਸੀ, ਗੀਤਕਾਰ ਜੰਡੂ ਲਿੱਤਰਾਂਵਾਲਾ, ਗੀਤਕਾਰ ਚੰਨ ਜੰਡਿਆਲਵੀ, ਗੀਤਕਾਰ ਨਿਰਮਲ ਪੁਰੇਵਾਲ, ਗੀਤਕਾਰ ਤਾਰਾ ਸਿੰਘ ਆਧੀਵਾਲਾ, ਗੀਤਕਾਰ ਦਲਵਿੰਦਰ ਕਾਲੇਸੰਘਿਆਂ, ਲੇਖਕ ਬਲਿਹਾਰ ਸਿੰਘ ਰੰਧਾਵਾ, ਲੇਖਕ ਬਲਵਿੰਦਰ ਕੌਰ ਚਾਹਲ, ਲੇਖਕ ਕੇ ਸੀ ਮੋਹਨ, ਲੇਖਕ ਸੰਤੋਖ ਹੇਅਰ, ਡਾਕਟਰ ਕੁਲਵੰਤ ਧਾਲੀਵਾਲ, ਡਾਕਟਰ ਜਸਵੰਤ ਗਰੇਵਾਲ, ਲੇਖਕ ਕੁਲਵੰਤ ਸਿੰਘ ਢੇਸੀ, ਜਸਬੀਰ ਸਿੰਘ ਢੇਸੀ (ਬਾਰਕਿੰਗ ਸ਼ਾਪਫਰੰਟਸ), ਸ਼ਿਵਦੀਪ ਕੌਰ ਢੇਸੀ, ਸੁਰਿੰਦਰ ਕੌਰ, ਲੇਖਿਕਾ ਗੁਰਮੇਲ ਸੰਘਾ, ਤਲਵਿੰਦਰ ਢਿੱਲੋਂ, ਤਰਲੋਚਨ ਬਿਲਗਾ, ਗਾਇਕ ਕੇ ਬੀ ਢੀਂਡਸਾ, ਪੱਤਰਕਾਰ ਮਨਦੀਪ ਖੁਰਮੀ, ਸੋਹਣ ਸਿੰਘ ਰੰਧਾਵਾ (ਗਲਾਸਗੋ), ਸੁਖਦੇਵ ਸਿੰਘ ਔਜਲਾ (ਸਾਊਥਾਲ), ਜੀਤ ਜੱਸੜ (ਕੈਂਟ), ਸ਼ਾਇਰ ਸ਼ੇਰ ਸਿੰਘ ਕੰਵਲ (ਅਮਰੀਕਾ), ਪੱਤਰਕਾਰ ਬਸੰਤ ਸਿੰਘ ਰਾਮੂੰਵਾਲੀਆ (ਜਰਮਨੀ) ਅਤੇ ਹੋਰ ਪ੍ਰਸਿੱਧ ਸ਼ਖ਼ਸੀਅਤਾਂ ਹਨ।

ਪਦਮਸ਼੍ਰੀ ਸੁਰਜੀਤ ਪਾਤਰ ਨੇ 79 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਹੈ। ਉਨ੍ਹਾਂ ਨੇ ਲੁਧਿਆਣਾ ਵਿੱਚ ਆਖ਼ਰੀ ਸਾਹ ਲਏ। ਉਨ੍ਹਾਂ ਨੇ ਕਈ ਪ੍ਰਸਿੱਧ ਕਵਿਤਾਵਾਂ ਲਿਖੀਆਂ। ਇਨ੍ਹਾਂ ਵਿੱਚ ਹਵਾ ਵਿਚ ਲਿਖੇ ਹਰਫ਼, ਲਫ਼ਜ਼ਾਂ ਦੀ ਦਰਗਾਹ, ਪਤਝੜ ਦੀ ਬਾਜੇਬ, ਸੁਰ ਜ਼ਮੀਨ, ਬਿ੍ਰਖ ਅਰਜ ਕਰੇ, ਹਨੇਰੇ ਵਿੱਚ ਸੁਲਗਦੀ ਵਰਣਮਾਲਾ ਸ਼ਾਮਿਲ ਹਨ।

ਜਲੰਧਰ ਦੇ ਪਿੰਡ ਪਾਤੜ ਕਲਾਂ ਦੇ ਜੰਮਪਲ ਸੁਰਜੀਤ ਪਾਤਰ ਦਾ ਸਾਹਿਤ ਦੇ ਖੇਤਰ ਨੂੰ ਬਹੁਤ ਵੱਡਾ ਯੋਗਦਾਨ ਹੈ। ਉਹ ਪੰਜਾਬੀ ਸਾਹਿਤ ਅਕਦਾਮੀ ਦੇ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਪੰਜਾਬ ਯੂਨੀਵਰਸਿਟੀ, ਪਟਿਆਲਾ ਤੋਂ ਆਪਣੀ ਮਾਸਟਰ ਡਿਗਰੀ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੀ.ਐੱਚ.ਡੀ. ਕੀਤੀ। ਉਸ ਮਗਰੋਂ ਉਨ੍ਹਾਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਪੰਜਾਬੀ ਦੇ ਪ੍ਰੋਫ਼ੈਸਰ ਵਜੋਂ ਸੇਵਾਵਾਂ ਦਿੱਤੀਆਂ ਅਤੇ ਸੇਵਾ ਮੁਕਤ ਹੋਏ।

ਸੁਰਜੀਤ ਪਾਤਰ ਨੂੰ 2012 ’ਚ ਪਦਮਸ਼੍ਰੀ ਐਵਾਰਡ ਨਾਲ ਨਿਵਾਜਿਆ ਗਿਆ। ਉਨ੍ਹਾਂ ਨੂੰ 1979 ਵਿੱਚ ਪੰਜਾਬ ਸਾਹਿਤ ਅਕਾਦਮੀ ਐਵਾਰਡ, 1993 ਵਿੱਚ ਸਹਿਤ ਅਕਾਦਮੀ ਐਵਾਰਡ, 1999 ਵਿੱਚ ਪੰਚਾਨੰਦ ਐਵਾਰਡ, 2007 ਵਿੱਚ ਆਨੰਦ ਕਾਵਿ ਸਨਮਾਨ, 2009 ਵਿੱਚ ਸਰਸਵਤੀ ਸਨਮਾਨ ਅਤੇ ਗੰਗਾਧਰ ਰਾਸ਼ਟਰੀ ਕਵਿਤਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ।

Comments are closed, but trackbacks and pingbacks are open.