ਯੂ.ਕੇ ਦੀਆਂ ਉੱਘੀਆਂ ਸਖ਼ਸ਼ੀਅਤਾਂ ਨੇ ਕਾਰਜ ਦੀ ਸਲਾਹੁਤਾ ਕੀਤੀ
ਹੇਜ਼ – ਕੱਲ੍ਹ ਸ਼ਿਵਚਰਨ ਸਿੰਘ ਗਿੱਲ ਮੈਮੋਰੀਅਲ ਟਰੱਸਟ ਵੱਲੋਂ ਗੁਰਮੇਲ ਕੌਰ ਸੰਘਾ ਦੇ ਗੀਤ ’ਰੱਬ ਦਿਲਾਂ ਵਿੱਚ ਰਹਿੰਦਾ’ ਦਾ ਲੋਕ ਅਰਪਣ ਬੜੇ ਜ਼ੋਰਾਂ ਸ਼ੋਰਾਂ ਨਾਲ ਕੀਤਾ ਗਿਆ। ਇਸ ਸਮਾਗਮ ਦੇ ਮੌਕੇ ਆਪਣੇ ਬਹੁਤ ਰੁਝੇਂਵਿਆਂ ਦੇ ਵਿੱਚੋਂ ਕੀਮਤੀ ਵਕਤ ਕੱਢ ਕੇ ਈਲਿੰਗ ਕੌਂਸਲ ਤੋਂ ਮੇਅਰ ਮਿਸਿਜ਼ ਮਹਿੰਦਰ ਕੌਰ ਮਿੱਢਾ ਅਤੇ ਮਿ. ਮਿੱਢਾ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ।
ਇਸੇ ਹੀ ਮੌਕੇ ਹੇਜ਼ ਤੋਂ ਕਾਊਂਸਲਰ ਮਿਸਿਜ਼ ਕਮਲ ਪੀ੍ਤ ਕੌਰ ਜੀ ਅਤੇ ਉਨ੍ਹਾਂ ਦੇ ਜੀਵਨ ਸਾਥੀ ਸ. ਸੁਖਵਿੰਦਰ ਸਿੰਘ ਜੀ ਖ਼ਾਸ ਤੌਰ ਤੇ ਸ਼ਾਮਿਲ ਹੋਏ।
ਸਮਾਗਮ ਦਾ ਪ੍ਬੰਧ ਸ਼ਿਵਦੀਪ ਕੌਰ ਢੇਸੀ, ਸਰਪ੍ਸਤ -ਸ਼ਿਵਚਰਨ ਸਿੰਘ ਗਿੱਲ ਮੈਮੋਰੀਅਲ ਟਰੱਸਟ (ਯੂ ਕੇ) ਵੱਲੋਂ ਮੇਲ ਗੇਲ ਮਲਟੀਕਲਚਰਲ ਸੋਸਾਇਟੀ ਤੇ ਸੀ੍ ਗੁਰੂ ਸਿੰਘ ਸਭਾ, ਸਾਊਥਾਲ ਦੇ ਸਹਿਯੋਗ ਨਾਲ ਕੀਤਾ ਗਿਆ।
ਇਸ ਮੌਕੇ ਪੰਜਾਬੀ ਸਾਹਿਤ ਕਲਾ ਕੇਂਦਰ, ਯੂ ਕੇ ਦੇ ਪ੍ਧਾਨ ਕੁਲਵੰਤ ਢਿੱਲੋਂ, ਯਸ਼ ਸਾਥੀ ਜੀ, ਅਜ਼ੀਮ ਸ਼ੇਖ਼ਰ, ਮਨਜੀਤ ਪੱਡਾ ਅਤੇ ਦਰਸ਼ਣ ਸਿੰਘ ਢਿੱਲੋਂ- ਸੰਪਾਦਕ ਤੈ੍ ਮਾਸਿਕ “ਚਰਚਾ” ਕੌਮਾਂਤਰੀ, ਭਿੰਦਰ ਜਲਾਲਾਬਾਦੀ, ਬਹੁਤ ਸਾਰੇ ਨਾਵਲ ਤੇ ਹੋਰ ਕਿਤਾਬਾਂ ਦੇ ਰਚੇਤਾ ਮਹਿੰਦਰਪਾਲ ਧਾਲੀਵਾਲ ,ਲਹਿੰਦੇ ਪੰਜਾਬ ਤੋਂ ਸ਼ਗੁਫ਼ਤਾ ਗਿੰਮੀ ਲੋਧੀ-ਗਿੰਮੀ ਟੀ ਵੀ, ਤੇ ਸ਼ਹਿਜ਼ਾਦ ਲੋਧੀ, ਕੁਲਦੀਪ ਕਿੱਟੀ, ਤਲਵਿੰਦਰ ਸਿੰਘ ਢਿੱਲੋਂ- ਸਰਪ੍ਸਤ, ਮੇਲ ਗੇਲ ਮਲਟੀਕਲਚਰਲ ਸੋਸਾਇਟੀ, ਪ੍ਭਪੀ੍ਤ ਸਿੰਘ, ਬਹੁਤ ਸਾਰੇ ਨਾਵਲ ਤੇ ਹੋਰ ਕਿਤਾਬਾਂ ਦੇ ਰਚੇਤਾ ਮਹਿੰਦਰਪਾਲ ਧਾਲੀਵਾਲ ਅਤੇ ਭਜਨ ਕੌਰ ਧਾਲੀਵਾਲ ਅਤੇ ਕੁਲਵੰਤ ਸਿੰਘ ਭਿੰਡਰ-ਵਾਇਸ ਪ੍ਧਾਨ ਸੀ੍ ਗੁਰੂ ਸਿੰਘ ਸਭਾ, ਸਾਊਥਾਲ ਨੇ ਇਸ ਗੀਤ ਬਾਰੇ ਗੱਲਬਾਤ ਕੀਤੀ ਤੇ ਗਾਇਕਾ ਗੁਰਮੇਲ ਕੌਰ ਸੰਘਾ ਦੀ ਹੌਂਸਲਾ ਅਫ਼ਜ਼ਾਈ ਕੀਤੀ।
ਮਨਦੀਪ ਸਿੰਘ ਖ਼ੁਰਮੀ-ਸੰਪਾਦਕ “ਪੰਜ ਦਰਿਆ” ਆਨ ਲਾਇਨ ਰੋਜ਼ਾਨਾ ਅਖ਼ਬਾਰ ਨੇ ਵੀ ਸਕਾਟਲੈਂਡ ਤੋਂ ਗੀਤ ਲਈ ਵਧਾਈ ਭੇਜੀ ਤੇ ਖ਼ੁਸ਼ੀ ਜ਼ਾਹਿਰ ਕੀਤੀ। ਇਨ੍ਹਾਂ ਦੇ ਨਾਲ ਹੀ ਕੁਲਦੀਪ ਸਿੰਘ ਗਰੇਵਾਲ-ਬੈਰੇਸਟਰ ਅਤੇ ਉਨ੍ਹਾਂ ਦੀ ਪਤਨੀ ਦਲਜਿੰਦਰ ਕੌਰ ਗਰੇਵਾਲ, ਸੁਰਿੰਦਰ ਕੌਰ (ਵੋਇਸ ਆਫ਼ ਵਿਮੈਨ), ਰੁਪਿੰਦਰ ਗਿੱਲ, ਅਮਰ ਰੂਬੀ, ਬਲਜਿੰਦਰ ਕੌਰ ਅਟਵਾਲ, ਕੁਲਵਿੰਦਰ ਬੱਚੂ, ਮਿਸਜ਼ ਸਮਰਾ, ਸੁਰਿੰਦਰ ਤੂਰ ਕੈਂਥ, ਸੁਖਵਿੰਦਰ ਕੌਰ, ਸੰਤੋਸ਼, ਨਸੀਬ ਕੌਰ, ਹਰਬੰਸ ਕੌਰ, ਸਵਰਨ ਕੌਰ, ਹਰਦੀਸ਼, ਬਲਜਿੰਦਰ ਅਟਵਾਲ, ਮਿਸਿਜ਼ ਸਮਰਾ, ਹਰਦੀਸ਼, ਹਰਵੰਤ ਧਾਲੀਵਾਲ, ਅਮਰ ਰਾਇਤ, ਸੁਰਿੰਦਰ ਕੌਰ ਹੇਅਰ, ਬਲਜਿੰਦਰ ਅਟਵਾਲ, ਜਸਵੀਰ ਸਿੰਘ ਅਟਵਾ, ਗੁਰਦੇਵ, ਸਵਰਨ ਕੌਰ ਸਰਾਂ, ਡੌਲੀ, ਅਮਰਜੀਤ ਰੰਧਾਵਾ, ਸੰਤੋਸ਼ ਤੇ ਹੋਰ ਮੇਲ ਗੇਲ ਦੇ ਬਹੁਤ ਸਾਰੇ ਪਤਵੰਤੇ ਸੱਜਣ ਪਹੁੰਚੇ ਹੋਏ ਸਨ।
ਸਟੇਜ ਦੀ ਸੇਵਾ ਤਲਵਿੰਦਰ ਸਿੰਘ ਢਿੱਲੋਂ, ਪ੍ਧਾਨ ਮੇਲ ਗੇਲ ਮਲਟੀਕਲਚਰਲ ਸੋਸਾਇਟੀ ਨੇ ਬਾਖ਼ੂਬੀ ਨਿਭਾਈ।
ਇਹ ਸਮਾਗਮ ਮੇਲ ਗੇਲ, ਖ਼ਾਲਸਾ ਸਕੂਲ, ਸਾਊਥਾਲ ਦੇ ਹਾਲ ਵਿੱਚ ਵਿੱਚ ਕਰਵਾਇਆ ਗਿਆ। ਚਾਹ ਪਾਣੀ ਦੀ ਸੇਵਾ ਗੁਰਦਵਾਰਾ ਸੀ੍ ਗੁਰੂ ਸਿੰਘ ਸਭਾ ਵੱਲੋਂ ਕੀਤੀ ਕੀਤੀ ਗਈ।
Comments are closed, but trackbacks and pingbacks are open.