ਮੁਖ ਮਹਿਮਾਨ ਕਿਰਨਪ੍ਰੀਤ ਕੌਰ ਬਾਠ ਨੇ ਭਗਤ ਪੂਰਨ ਸਿੰਘ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ
ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਯੂ.ਕੇ.’ ਵੱਲੋਂ ਪਾਰਕ ਐਵੇਨਿਊ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਕਰਵਾਏ ਗਏl ਅਖੰਡ ਪਾਠ ਸਾਹਿਬ ਦਾ ਆਰੰਭ ਸ਼ੁਕਰਵਾਰ 15 ਦਸੰਬਰ ਨੂੰ ਹੋਇਆ ਅਤੇ 17 ਦਸੰਬਰ ਐਤਵਾਰ ਨੂੰ ਭੋਗ ਪਾਏ ਗਏl ਇਸ ਸਮਾਗਮ ਬਾਰੇ ਸੰਸਥਾ ਦੇ ਪ੍ਰਧਾਨ ਸ: ਜਗਰਾਜ ਸਿੰਘ ਸਰਾਂ ਬੀ.ਈ.ਐਮ. ਨੇ ਸ਼ਰਧਾ ਪ੍ਰਗਟ ਕਰਦਿਆਂ ਦੱਸਿਆ ਕਿ ਇਹ ਸਮਾਗਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਹਨl ਸ. ਜਗਰਾਜ ਸਿੰਘ ਸਰਾਂ ਹੋਰਾਂ ਕਿਹਾ ਕਿ ਦਸੰਬਰ ਦਾ ਮਹੀਨਾ ਸਿੱਖ ਕੌਮ ਵਾਸਤੇ ਕਹਿਰ ਦਾ ਮਹੀਨਾ ਹੈl ਸਿੱਖ ਕੌਮ ਬਹੁਤ ਮੁਸ਼ਕਿਲਾਂ ਵਿੱਚੋਂ ਉੱਭਰੀ ਹੈ, ਪਰ ਸਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ ਹੈl ਸਾਨੂੰ ਸਾਡੇ ਗੁਰੂਆਂ ਦੇ ਦਰਸਾਏ ਮਾਰਗ ‘ਤੇ ਚੱਲਣਾ ਚਾਹੀਦਾ ਹੈ, ਉਨ੍ਹਾਂ ਦੀਆਂ ਕੌਮ ਵਾਸਤੇ ਦਿੱਤੀਆਂ ਸ਼ਹਾਦਤਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈl
ਇਸ ਸਮਾਗਮ ਵਿੱਚ ਪਹੁੰਚੇ ਹੋਏ ਮੁਖ ਮਹਿਮਾਨ ਕਿਰਨਪ੍ਰੀਤ ਕੌਰ ਬਾਠ ਨੇ ਭਗਤ ਪੂਰਨ ਸਿੰਘ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ਅਤੇ ਸਿੱਖ ਧਰਮ ਨਾਲ ਸਬੰਧਿਤ ਜਾਣਕਾਰੀ ਦਿੱਤੀl ਬੀਬੀ ਬਾਠ ਨੇ ਭਗਤ ਜੀ ਦੇ ਜੀਵਨਕਾਲ ਦੌਰਾਨ ਉਨ੍ਹਾਂ ਦੇ ਮਨੁੱਖਤਾ ਨੂੰ ਪਰਣਾਇ ਕਾਰਜਾਂ ਬਾਰੇ ਪ੍ਰਭਾਵਸ਼ਾਲੀ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇl
ਇਸ ਸਮਾਗਮ ਵਿੱਚ ਗੁਰੂਘਰ ਦੇ ਪ੍ਰਧਾਨ ਸ: ਹਿੰਮਤ ਸਿੰਘ ਸੋਹੀ, ਵਾਈਸ ਪ੍ਰਧਾਨ ਸ: ਕੁਲਵੰਤ ਸਿੰਘ ਭਿੰਡਰ, ਖਜ਼ਾਨਚੀ ਅਜੀਤਪਾਲ ਸਿੰਘ, ਮਨਜੀਤ ਸਿੰਘ ਸਟੇਜ ਸਕੱਤਰ, ਡਾ: ਓਂਕਾਰ ਸਿੰਘ ਸਹੋਤਾ ਮੈਂਬਰ ਆਫ਼ ਲੰਡਨ ਅਸੈਂਬਲੀ, ਮਨਜੀਤ ਸਿੰਘ ਬੁੱਟਰ, ਅਵਤਾਰ ਸਿੰਘ ਬੁੱਟਰ, ਗੁਰਦਿਆਲ ਸਿੰਘ ਧਾਲੀਵਾਲ, ਤੇਜਵੰਤ ਚਾਹਲ, ਹਰਪ੍ਰੀਤ ਸਿੰਘ, ਤਲਵਿੰਦਰ ਸਿੰਘ ਗਰਚਾ, ਸ: ਅਮਰਜੀਤ ਸਿੰਘ ਖਾਲੜਾ, ਸ: ਜਰਨੈਲ ਸਿੰਘ ਸਮੇਤ ਹੋਰ ਬਹੁਤ ਸਾਰੀਆਂ ਉੱਘੀਆਂ ਸਖਸ਼ੀਅਤਾਂ ਨੇ ਹਿੱਸਾ ਲਿਆl
ਇਸ ਤੋਂ ਇਲਾਵਾ ‘ਪਿੰਗਲਵਾੜਾ ਚੈਰਿਟੇਬਲ ਸੁਸਾਇਟੀ ਯੂ.ਕੇ’ ਦੇ ਟਰੱਸਟੀਜ਼ ਵਿੱਚੋਂ ਸੰਸਥਾ ਦੇ ਵਾਈਸ ਪ੍ਰੈਜ਼ੀਡੈਂਟ ਸ: ਸੁਖਦੇਵ ਸਿੰਘ ਸੰਧਾਵਾਲੀਆ, ਕਿਰਨਜੀਤ ਬਾਜਵਾ, ਕੁਲਵਿੰਦਰ ਕੌਰ, ਮਨਜੀਤ ਸਿੰਘ ਰਾਏ ਅਤੇ ਮਨਜੀਤ ਸਿੰਘ ਸੇਵਾਦਾਰਾਂ ਵੱਲੋਂ ਤਿੰਨ ਦਿਨ ਲਗਾਤਾਰ ਸੰਗਤਾਂ ਦੇ ਦਰਸ਼ਨ ਕਰਦਿਆਂ ਮੁਫ਼ਤ ਸਾਹਿਤ ਵੰਡਿਆ ਗਿਆl ਇਸ ਦਿਨ ਸੰਗਤਾਂ ਵਿੱਚ ਬਹੁਤ ਉਤਸਾਹ ਵੇਖਿਆ ਗਿਆ ਤੇ ਸੰਗਤਾਂ ਨੇ ਦਿਲ ਖੋਲ੍ਹ ਕੇ ਦਾਨ ਦਿੱਤਾl ਸਮਾਗਮ ਦੇ ਆਖਿਰ ਵਿੱਚ ਸ: ਜਗਰਾਜ ਸਿੰਘ ਸਰਾਂ ਨੇ ਸ਼ਹੀਦਾਂ ਨੂੰ ਸ਼ਰਧਾ ਸਹਿਤ ਪ੍ਣਾਮ ਕਰਦਿਆਂ ਗੁਰੂਘਰ ਪਹੁੰਚੀਆਂ ਹੋਈਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾl
Comments are closed, but trackbacks and pingbacks are open.