ਪਵਿੱਤਰ ਕੌਰ ਮਾਨ ਸਲੋਹ ਦੀ ਪਹਿਲੀ ਸਿੱਖ ਡਿਪਟੀ ਲੀਡਰ ਬਣੀ

ਸਲੋਹ – ਇੱਥੋਂ ਦੀ ਬਾਰ੍ਹੋਂ ਕੌਂਸਲ ਵਿੱਚ ਪਵਿੱਤਰ ਕੌਰ ਮਾਨ ਪਹਿਲੀ ਸਿੱਖ ਲੇਬਰ ਡਿਪਟੀ ਲੀਡਰ ਅਤੇ ਕੈਬਨਿਟ ਮੈਂਬਰ ਬਣੀ ਹੈ। ਸਲੋਹ ਕੌਂਸਲ ਦੀ 8 ਮੈਂਬਰੀ ਨਵੀਂ ਬਣੀ ਕੈਬਨਿਟ ਵਿੱਚ ਪਵਿੱਤਰ ਕੌਰ ਮਾਨ ਨੂੰ ਲੇਬਰ ਦੇ ਸਥਾਨਕ ਡਿਪਟੀ ਲੀਡਰ ਤੋਂ ਇਲਾਵਾ ਟਰਾਂਸਪੋਰਟ, ਯੋਜਨਾਬੰਦੀ ਲਈ ਕੈਬਨਿਟ ਮੈਂਬਰ ਦਾ ਮੁਖੀ ਲਾਇਆ ਗਿਆ ਹੈ।ਕੌਂਸਲਰ ਪਵਿੱਤਰ ਕੌਰ ਮਾਨ ਬਿ੍ਰਟਵੈਲ ਅਤੇ ਨੌਰਥਬਰੋ ਵਾਰਡ ਤੋਂ 2010 ਤੋਂ ਲਗਾਤਾਰ ਲੇਬਰ ਕੌਂਸਲਰ ਮੈਂਬਰ ਹਨ ਤੇ ਪਬਲਿਕ ਮਾਮਲਿਆਂ ਦੇ ਸਲਾਹਕਾਰ ਵਜੋਂ ਕੰਮ ਕਰਦੀ ਹੈ। ਬੀਬੀ ਮਾਨ ਕੌਂਸਲ ਵਿੱਚ ਵੱਖ-ਵੱਖ ਮਹਿਕਮਿਆਂ ਵਿੱਚ ਸਬ ਕਮੇਟੀ ਮੈਂਬਰ ਦੇ ਤੌਰ ’ਤੇ ਆਪਣੀਆਂ ਸੇਵਾਵਾਂ ਦੇ ਰਹੀ ਹੈ। ਮਾਨ ਤੋਂ ਇਲਾਵਾ ਕੈਬਨਿਟ ਵਿੱਚ ਬਲਵਿੰਦਰ ਬੈਂਸ ਨੂੰ ਰੈਗੂਲੇਸ਼ਨ ਅਤੇ ਪਬਲਿਕ ਲਈ ਕੈਬਨਿਟ ਮੈਂਬਰ ਸੁਰੱਖਿਆ ਲਾਇਆ ਗਿਆ ਹੈ। ਸਲੋਹ ਵਿੱਚ ਪਵਿੱਤਰ ਕੌਰ ਮਾਨ ਦੇ ਪਹਿਲੀ ਸਿੱਖ ਲੇਬਰ ਡਿਪਟੀ ਲੀਡਰ ਬਣਨ ’ਤੇ ਭਾਈਚਾਰੇ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

Comments are closed, but trackbacks and pingbacks are open.