ਲੁਧਿਆਣਾ – ਯੂ.ਕੇ. ਦੇ ਉੱਘੇ ਕਾਰੋਬਾਰੀ ਅਤੇ ਵਰਲਡ ਕੈਂਸਰ ਕੇਅਰ ਯੂ.ਕੇ. ਦੇ ਮੁੱਖ ਸਲਾਹਕਾਰ ਵੱਲੋਂ ਆਪਣੇ ਜੱਦੀ ਪਿੰਡ ਮਹਿਮਾ ਸਿੰਘ ਵਾਲਾ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਭਰਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ।
ਬੀਤੇ ਦਿਨੀਂ ਪੰਜਾਬ ਫੇਰੀ ਦੌਰਾਨ ਡਾ. ਜਸਵੰਤ ਸਿੰਘ ਗਰੇਵਾਲ ਨੇ ਪਿੰਡ ਦੀ ਪੰਚਾਇਤ ਸਮੇਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦਾ ਦੌਰਾ ਕੀਤਾ। ਉਨ੍ਹਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਸੁਣਦਿਆਂ ਭਰਵਾਂ ਸਹਿਯੋਗ ਦੇਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਡਾ. ਗਰੇਵਾਲ ਪਹਿਲਾਂ ਵੀ ਵਿਦਿਆਰਥੀਆਂ ਨੂੰ ਖੇਡਾਂ ਦਾ ਸਮਾਨ, ਕਿਤਾਬਾਂ ਅਤੇ ਖਾਣ-ਪੀਣ ਦਾ ਸਮਾਨ ਮੁਹੱਈਆ ਕਰਵਾਉਣ ਤੋਂ ਇਲਾਵਾ ਕਈ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵੀ ਦੇ ਰਹੇ ਹਨ। ਡਾ. ਗਰੇਵਾਲ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਸਾਬਕਾ ਸਰਪੰਚ ਸਿਕਦੰਰ ਸਿੰਘ, ਮਾਸਟਰ ਹਰਦਿਆਲ ਸਿੰਘ ਯੂ.ਐਸ.ਏ., ਸ. ਲਾਭ ਸਿਘ, ਮਾਰਕਿਟ ਕਮੇਟੀ ਦੇ ਡਾਇਰੈਕਟਰ ਲਛਮਣ ਸਿੰਘ, ਸ. ਸੁਰਜੀਤ ਸਿੰਘ ਫੌਜੀ, ਸਰਪੰਚ ਬੀਬੀ ਪਰਮਿੰਦਰ ਕੌਰ, ਮੁੱਖ ਅਧਿਆਪਕ ਸੁਖਵਿੰਦਰ ਕੌਰ, ਮਨਜੀਤ ਕੌਰ, ਕੁਲਦੀਪ ਕੌਰ ਅਤੇ ਖੁਸ਼ਦੀਪ ਸਿੰਘ ਬਾਠ ਨੇ ਭਾਰੀ ਸ਼ਲਾਘਾ ਕੀਤੀ ਹੈ।
Comments are closed, but trackbacks and pingbacks are open.