ਜੱਟ ਸਿੱਖ ਕੌਂਸਲ ਦੇ ਪ੍ਰਧਾਨ ਕਮਲਜੀਤ ਹੇਅਰ ਵਲੋਂ ਸੰਸਥਾ ਦੇ ਸਹਿਯੋਗੀਆਂ ਸਮੇਤ ਬੱਚਿਆਂ ਦੀ ਪੜ੍ਹਾਈ ਲਈ ਰਾਸ਼ੀ ਦਾਨ ਕੀਤੀ ਗਈ

ਪ੍ਰਵਾਸੀ ਪੰਜਾਬੀਆਂ ਨੂੰ ਯੋਗਦਾਨ ਪਾਉਣ ਲਈ ਸੰਸਥਾ ਦੇ ਮੈਂਬਰ ਬਣਨ ਦੀ ਅਪੀਲ

ਲੰਡਨ – ਪਿਛਲੇ 25 ਸਾਲ ਤੋਂ ਹੋਣਹਾਰ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਣ ਵਾਲੀ ਸੰਸਥਾ ਜੱਟ ਸਿੱਖ ਕੌਂਸਲ ਵਲੋਂ ਬੀਤੇ ਦਿਨੀਂ ਖਾਲਸਾ ਕਾਲਜ ਜਲੰਧਰ ਵਿਖੇ ਬੱਚਿਆਂ ਨੂੰ ਚੈੱਕਾਂ ਰਾਹੀਂ ਰਾਸ਼ੀ ਸੌਂਪੀ ਗਈ ਜਿਸ ਲਈ ਸੰਸਥਾ ਦੇ ਪ੍ਰਧਾਨ ਕਮਲਜੀਤ ਸਿੰਘ ਹੇਅਰ ਦੀ ਭਰਪੂਰ ਪ੍ਰਸੰਸਾ ਕੀਤੀ ਜਾ ਰਹੀ ਹੈ।

ਐਨ ਆਰ ਆਈ ਸਭਾ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਐਨ ਆਰ ਆਈ ਕਮਿਸ਼ਨ ਦੇ ਸਾਬਕਾ ਮੈਂਬਰ ਕਮਲਜੀਤ ਸਿੰਘ ਹੇਅਰ ਆਪਣੇ ਸਾਥੀਆਂ ਸਮੇਤ ਬੀਤੇ 25 ਸਾਲਾਂ ਤੋਂ ਲੋੜਵੰਦ ਬੱਚੇ ਬੱਚੀਆਂ ਦੀ ਪੜ੍ਹਾਈ ਦਾ ਖਰਚ ਚੁੱਕ ਰਹੇ ਹਨ ਪਰ ਜਦੋਂ ਤੋਂ ਕਮਲਜੀਤ ਸਿੰਘ ਹੇਅਰ ਨੇ ਜੱਟ ਸਿੱਖ ਕੌਂਸਲ ਦੀ ਪ੍ਰਧਾਨਗੀ ਸੰਭਾਲੀ ਹੈ ਤੱਦ ਤੋਂ ਉਹ ਖੁੱਦ ਮਹੀਨੇ ਦਾ 70 ਹਜ਼ਾਰ ਆਪਣੇ ਖਾਤੇ ਵਿਚੋਂ ਦੇ ਰਹੇ ਹਨ ਜਦਕਿ ਹੋਰ ਰਾਸ਼ੀ ਸੰਸਥਾ ਦੇ ਮੈਂਬਰ ਵੀ ਕੋਲੋਂ ਦੇ ਰਹੇ ਹਨ।

ਸੰਸਥਾ ਵਲੋਂ ਪ੍ਰਵਾਸੀ ਪੰਜਾਬੀਆਂ ਨੂੰ ਅਪੀਲ ਹੈ ਕਿ ਉਹ ਪੰਜਾਬ ਦੀ ਹੋਣਹਾਰ ਪੀੜ੍ਹੀ ਨੂੰ ਆਪਣੇ ਪੈਰ੍ਹਾਂ ’ਤੇ ਖੜ੍ਹੇ ਕਰਨ ਲਈ ਯੋਗਦਾਨ ਪਾਉਣ ਜਿਸ ਲਈ ਕਮਲਜੀਤ ਹੇਅਰ ਨਾਲ 00919814000180 ਜਾਂ ਪਿੰਕੀ ਹੇਅਰ ਨਾਲ 0091984002595 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਸੰਸਥਾ ਨਾਲ ਡਾਕਟਰ ਰਵਿੰਦਰ ਗੁਰੂ, ਅਜੈਪਾਲ ਸਿੰਘ ਵਿਰਕ ਤੋਂ ਇਲਾਵਾ ਅਹਿਮ ਹਸਤੀਆਂ ਜੁੜੀਆਂ ਹੋਈਆਂ ਹਨ।

Comments are closed, but trackbacks and pingbacks are open.