ਸਾਊਥਾਲ ਵਿੱਚ ਸੰਗੀਤਕ ਸ਼ਾਮ ਦਾ ਆਯੋਜਨ

ਹਿਮਾਲੀਅਨ ਏਕੋ ਸੰਗੀਤਕ ਗਰੁੱਪ ਨੇ ਪਾਈਆਂ ਧੁੰਮਾਂ

ਲੰਡਨ – ਗੁਰਮੇਲ ਕੌਰ ਸੰਘਾ (ਥਿੰਦ) – ਪਿਛਲੇ ਦਿਨੀਂ ਵੋਇਸ ਆਫ਼ ਵੂਮੈਨ-ਲੰਡਨ, ਯੂ ਕੇ ਅਤੇ ਇੰਡੀਅਨ ਵਰਕਰਜ਼ ਐਸੋਸੀਏਸ਼ਨ ਵੱਲੋਂ ਸਾਂਝੇ ਤੌਰ ‘ਤੇ ਇੱਕ ਸੰਗੀਤਕ ਸ਼ਾਮ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਜਲ੍ਹਿਆਂ ਵਾਲੇ ਬਾਗ਼ ਦੇ ਖ਼ੂਨੀ ਸਾਕੇ ਦੀ ਯਾਦ ਵਿੱਚ ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਨੂੰ ਸਮਰਪਿਤ ਸੀ।

ਇਸ ਸਮਾਗਮ ਉੱਤੇ ਵੋਇਸ ਆਫ਼ ਵੂਮੈਨ-ਲੰਡਨ, ਯੂ ਕੇ ਦੇ ਮੈਂਬਰ ਬੀਬੀਆਂ ਅਤੇ ਇੰਡੀਅਨ ਵਰਕਰਜ਼ ਐਸੋਸੀਏਸ਼ਨ ਦੀ ਕਮੇਟੀ ਤੋਂ ਇਲਾਵਾ ਬਹੁਤ ਸਾਰੇ ਪਤਵੰਤੇ ਸੱਜਣ ਪਹੁੰਚੇ ਹੋਏ ਸਨ। ਜਿਨ੍ਹਾਂ ਵਿੱਚੋਂ ਸਾਊਥਾਲ ਦੇ ਕੌਂਸਲਰ ਮਹਿੰਦਰ ਕੌਰ ਮਿੱਡਾ ਜੀ ਅਤੇ ਉਨ੍ਹਾਂ ਦੇ ਪਤੀ ਮਿ. ਮਿੱਡਾ, ਜਨਪਲ ਬਸਰਾ-ਸਾਊਥਾਲ ਅਲਾਇੰਸ ਕਮੇਟੀ ਅਤੇ ਯੋਗਾ ਟ੍ਰੇਨਰ ਸੁਸ਼ਮਾ ਸ਼ਰਮਾ ਖ਼ਾਸ ਤੌਰ ‘ਤੇ ਸ਼ਾਮਿਲ ਹੋਏ।

ਇਸ ਪ੍ਰੋਗਰਾਮ ਵਿੱਚ ‘ਹਿਮਾਲੀਅਨ ਏਕੋ’ ਸੰਗੀਤਕ ਗਰੁੱਪ ਵੱਲੋਂ ਪੇਸ਼ ਕੀਤਾ ਗਿਆ ਜੋ ਭਾਰਤ ਤੋਂ ਇੰਗਲੈਂਡ ਪਹੁੰਚਿਆ ਹੋਇਆ ਹੈ।

ਸਭ ਤੋਂ ਪਹਿਲਾਂ ਵੋਇਸ ਆਫ਼ ਵੂਮੈਨ-ਲੰਡਨ, ਯੂ ਕੇ ਦੇ ਸਰਗਰਮ ਮੈਂਬਰ ਲਖਵਿੰਦਰ ਕੌਰ ਸਰੈਨ ਨੇ ਸਮਾਗਮ ਵਿੱਚ ਸ਼ਾਮਿਲ ਮਹਿਮਾਨਾਂ ਨੂੰ ਜੀ ਆਇਆਂ ਆਖਿਆ।

‘ਹਿਮਾਲੀਅਨ ਏਕੋ’ ਗਰੁੱਪ ਦੇ ਬੀਬੀ ਰੰਜਣਾ ਜੈਰਿਟ, ਸੁਨਿਧੀ ਠਾਕੁਰ, ਡਾ. ਪ੍ਰਵੀਨ ਜੈਰਿਟ, ਅਤੇ ਅਦਿੱਤਿਆ ਜੈਰਿਟ ਨੇ ਆਪਣੇ ਪੰਜਾਬੀ, ਹਿੰਦੀ ਅਤੇ ਹਿਮਾਚਲੀ ਗੀਤ ਗਾ ਕੇ ਖ਼ੂਬ ਰੰਗ ਬੰਨ੍ਹਿਆਂ ਅਤੇ ਸਰੋਤੇ ਝੂਮਣ ਲਾ ਦਿੱਤੇ। ਈਸ਼ਵਰ ਦਾਸ ਜੋ ਪੋਫ਼ੈਸ਼ਨਲ ਅਦਾਕਾਰ ਹਨ,ਅਮਿਤ ਕੁਮਾਰ ਅਤੇ ਹਰਵੀਰ ਸਹੋਤਾ ਨੇ ਵੀ ਤਬਲੇ ਦੇ ਜੌਹਰ ਵਿਖਾਏ। ਪੰਜਾਬੀ ਲੇਖਿਕਾ ਅਤੇ ਗੀਤਕਾਰਾ ਗੁਰਮੇਲ ਕੌਰ ਸੰਘਾ ਨੇ ਵੀ ਆਪਣਾ ਲਿਖਿਆ ਪੰਜਾਬੀ ਗੀਤ ‘ਮਾਵਾਂ ਯਾਦ ਆਉਂਦੀਆਂ’ ਗਾ ਕੇ ਪੰਡਾਲ ਵਿੱਚ ਬੈਠੇ ਸਰੋਤਿਆਂ ਦਾ ਮਨ ਮੋਹ ਲਿਆ।

ਹਰਸੇਵ ਬੈਂਸ-ਇੰਡੀਅਨ ਵਰਕਰਜ਼ ਐਸੋਸੀਏਸ਼ਨ ਨੇ ਸਟੇਜ ਬਾਖ਼ੂਬੀ ਨਿਭਾਈ।

ਸਮਾਗਮ ਦੇ ਅੰਤ ਵਿੱਚ ਵੋਇਸ ਆਫ਼ ਵੂਮੈਨ-ਲੰਡਨ, ਯੂ ਕੇ ਦੇ ਚੇਅਰਪਰਸਨ ਸੁਰਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਸਾਊਥਾਲ ਦੇ ਕੌਂਸਲਰ ਮਹਿੰਦਰ ਕੌਰ ਮਿੱਡਾ ਨੇ ਔਰਤਾਂ ਨੂੰ ਅਜਿਹੇ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਆ।

ਪ੍ਰੋਗਰਾਮ ਦੀ ਸਮਾਪਤੀ ਉਪਰੰਤ ਲੰਗਰ ਅਟੁੱਟ ਵਰਤਿਆ।

ਇਹ ਸੰਗੀਤਕ ਸ਼ਾਮ ਇੱਕ ਯਾਦਗਾਰੀ ਸ਼ਾਮ ਹੋ ਨਿਬੜੀ।

Comments are closed, but trackbacks and pingbacks are open.