ਵੋਟਾਂ ਸੋਮਵਾਰ 11 ਜੁਲਾਈ 2022 ਤੋਂ ਬਣਨੀਆਂ ਸ਼ੁਰੂ ਹੋਣਗੀਆਂ
ਸਾਊਥਾਲ – ਯੂਰਪ ਭਰ ਵਿੱਚ ਸਭ ਤੋਂ ਵਿਸ਼ਾਲ ਗੁਰੂਘਰ ਵਜੋਂ ਪਹਿਚਾਣ ਰੱਖਣ ਵਾਲੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਨਵੀਂ ਪ੍ਰਬੰਧਕ ਕਮੇਟੀ ਦੀ ਚੋਣ ਲਈ 2 ਅਕਤੂਬਰ 2022 ਤਰੀਕ ਦਾ ਐਲਾਨ ਕੀਤਾ ਗਿਆ ਹੈ।
ਚੋਣ ਕਮੇਟੀ ਦੇ ਚੇਅਰਮੈਨ ਸ. ਅਮਰਜੀਤ ਸਿੰਘ ਦਾਸਨ ਦੇ ਦਸਤਖ਼ਤਾਂ ਹੇਠ ਜਾਰੀ ਨੋਟਿਸ ਵਿੱਚ ਦੱਸਿਆ ਗਿਆ ਹੈ ਕਿ ਚੋਣਾਂ ਐਤਵਾਰ 2 ਅਕਤੂਬਰ 2022 ਨੂੰ ਖਾਲਸਾ ਪ੍ਰਾਇਮਰੀ ਸਕੂਲ, ਨੌਰਵੁੱਡ ਗਰੀਨ ਵਿਖੇ ਪੈਣਗੀਆਂ ਜਦਕਿ ਵੋਟਾਂ ਬਣਾਉਣ ਦਾ ਕੰਮ ਗੁਰਦੁਆਰਾ ਪਾਰਕ ਐਵਨਿਊ ਵਿਖੇ ਸੋਮਵਾਰ 11 ਜੁਲਾਈ 2022 ਅਤੇ ਐਤਵਾਰ 14 ਅਗਸਤ 2022 ਦਰਮਿਆਨ ਨੇਪਰੇ ਚਾੜ੍ਹਿਆ ਜਾਵੇਗਾ। ਵੋਟਾਂ ਬਣਾਉਣ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਦਾ ਹੋਵੇਗਾ।
ਚੋਣਾਂ ਵਿੱਚ ਉਮੀਦਵਾਰ ਬਣਨ ਦੇ ਚਾਹਵਾਨਾਂ ਦੀਆਂ ਅਰਜ਼ੀਆਂ 17 ਅਗਸਤ 2022 ਤੱਕ ਚੋਣ ਕਮਿਸ਼ਨ ਪ੍ਰਵਾਨ ਕਰੇਗਾ। ਸਾਊਥਾਲ ਦੇ ਨੇੜਲੇ ਹਲਕਿਆਂ ਹੈਰੋ, ਹੰਸਲੋਂ, ਹਲਿੰਗਡਨ ਅਤੇ ਈਲਿੰਗ ਬਾਰ੍ਹੋਂ ਦੇ ਪੱਕੇ ਵਸਨੀਕਾਂ ਨੂੰ ਚੋਣ ਵਿੱਚ ਵੋਟ ਪਾਉਣ ਦਾ ਅਧਿਕਾਰ ਹੋਵੇਗਾ। ਚੋਣ ਕਰਵਾਉਣ ਅਤੇ ਵੋਟਾਂ ਬਣਾਉਣ ਵਾਲੀ ਕਮੇਟੀ ਵਿੱਚ ਗਗਨਦੀਪ ਸਿੰਘ ਔਜਲਾ, ਜਸਪਾਲ ਸਿੰਘ ਬਾਹਰਾ, ਅਵਤਾਰ ਸਿੰਘ ਬੁੱਟਰ, ਅੰਮਿ੍ਰਤਪਾਲ ਸਿੰਘ ਬਰਾੜ, ਜਗਦੀਸ਼ ਸਿੰਘ ਢਿੱਲੋਂ, ਜਸਕਰਨ ਕੌਰ ਸ਼ੇਰਗਿੱਲ, ਕੁਲਜਿੰਦਰ ਸਿੰਘ ਸ਼ੇਰਗਿੱਲ, ਰਣਦੀਪ ਸਿੰਘ ਸਿੱਧੂ ਅਤੇ ਰਵਿੰਦਰ ਪਾਲ ਸਿੰਘ ਸ਼ਾਮਿਲ ਹਨ।
Comments are closed, but trackbacks and pingbacks are open.