ਗਲਾਸਗੋ – ਇਥੋਂ ਦੇ ਪ੍ਰਸਿੱਧ ਕਾਰੋਬਾਰੀ ਤੇ ਪਹਿਲੇ ਪੰਜਾਬੀ ਕੌਂਸਲਰ ਸੋਹਣ ਸਿੰਘ ਰੰਧਾਵਾ ਦੇ ਮਾਤਾ ਰੇਸ਼ਮ ਕੌਰ (88) ਬੀਤੇ ਬੁੱਧਵਾਰ 29 ਜਨਵਰੀ ਨੂੰ ਅਕਾਲ ਚਲਾਣਾ ਕਰ ਗਏ ਹਨ। ਮਾਤਾ ਰੇਸ਼ਮ ਕੌਰ ਬਹੁਤ ਹੀ ਦਾਨੀ ਸੁਭਾਅ ਦੇ ਮਾਲਕ ਸਨ ਅਤੇ ਉਨ੍ਹਾਂ ਦੀ ਸਿੱਖਿਆ ‘ਤੇ ਚੱਲਦਿਆਂ ਬੇਟੇ ਸੋਹਣ ਸਿੰਘ ਰੰਧਾਵਾ ਦੇ ਸਪੁੱਤਰੀਆਂ ਨਰਿੰਦਰ ਕੌਰ ਰੂਪਲ ਤੇ ਪਪਿੰਦਰ ਕੌਰ ਗਿੱਲ ਨੇ ਜਿਥੇ ਸਫਲਪੂਰਵਕ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਈਆਂ ਉਥੇ ਸਮਾਜ ਵਿਚ ਬੇਹੱਦ ਸਤਿਕਾਰ ਪ੍ਰਾਪਤ ਕੀਤਾ ਅਤੇ ਵਡਿਆਈਆਂ ਪ੍ਰਾਪਤ ਕਰਨ ਉਪਰੰਤ ਵੀ ਬਹੁਤ ਹੀ ਸਧਾਰਨ ਜੀਵਨ ਜੀਅ ਰਹੇ ਹਨ। ਮਾਤਾ ਜੀ ਆਪਣੇ ਪਿੱਛੇ ਇਕ ਬੇਟਾ ਤੇ ਦੋ ਬੇਟੀਆਂ ਤੋਂ ਇਲਾਵਾ 6 ਪੋਤੇ–ਪੋਤੀਆਂ ਤੇ ਦੋਹਤੇ–ਦੋਹਤੀਆਂ ਸਮੇਤ ਭਰਿਆ ਪਰਿਵਾਰ ਛੱਡ ਗਏ ਹਨ। ਮਾਤਾ ਜੀ ਨੂੰ ਅੰਤਿਮ ਵਿਦਾਇਗੀ ਅਗਲੇ ਹਫਤੇ ਦੇ ਸ਼ੁਰੂ ਵਿਚ ਦਿੱਤੀ ਜਾਵੇਗੀ। ਅਦਾਰਾ “ਦੇਸ ਪ੍ਰਦੇਸ” ਇਸ ਦੁੱਖ ਦੀ ਘੜੀ ਵਿਚ ਸਮੂਹ ਰੰਧਾਵਾ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੁੰਦਾ ਹੋਇਆ ਪ੍ਰਮਾਤਮਾ ਅੱਗੇ ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕਰਦਾ । ਸੋਹਣ ਸਿੰਘ ਰੰਧਾਵਾ ਨਾਲ ਮੋਬਾਇਲ 07768 900900 ‘ਤੇ ਸੰਪਰਕ ਕੀਤਾ ਜਾ ਸਕਦਾ
2021-07-01