5 ਜਨਵਰੀ 2024 ਨੂੰ ਹੋ ਰਹੀ ਚੋਣ ਲਈ ਪੰਜਾਬੀਆਂ ਨੂੰ ਹੇਅਰ ਦੇ ਹੱਕ ਵਿੱਚ ਭੁਗਤਣ ਲਈ ਸਮਰਥੱਕਾਂ ਨੇ ਅਪੀਲ ਕੀਤੀ
ਜਲੰਧਰ – ਪੰਜਾਬੀਆਂ ਲਈ ਸਥਾਪਿਤ ਕੀਤੀ ਐਨ ਆਰ ਆਈ ਸਭਾ ਦੀ ਲੰਬੀ ਦੁਰਗਤੀ ਦੇਖਣ ਬਾਅਦ ਸਾਬਕਾ ਪ੍ਰਧਾਨ ਕਮਲਜੀਤ ਸਿੰਘ ਹੇਅਰ ਨੇ ਆਪਣੇ ਵਿਓਪਾਰਿਕ ਰਝੇਂਵੇਂ ਇਕ ਪਾਸੇ ਰੱਖ 5 ਜਨਵਰੀ 2024 ਨੂੰ ਹੋ ਰਹੀ ਸਭਾ ਦੀ ਪ੍ਰਧਾਨਗੀ ਲਈ ਆਪਣਾ ਚੋਣ ਲੜਨ ਵਾਲਾ ਪੱਤਰ ਐਸ ਡੀ ਐਮ ਬਲਬੀਰ ਰਾਜ ਸਿੰਘ ਦੇ ਹਵਾਲੇ ਕਰਦਿਆਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ।
ਇਸ ਮੌਕੇ ਕਮਲਜੀਤ ਸਿੰਘ ਹੇਅਰ ਦੇ ਨਾਲ ਵੱਡੀ ਤਾਦਾਦ ਵਿੱਚ ਸਭਾ ਦੇ ਪੁਰਾਣੇ ਸੇਵਕ ਹਾਜ਼ਰ ਸਨ ਜਿਨ੍ਹਾਂ ਵਿੱਚ ਤਲਵਿੰਦਰ ਸਿੰਘ, ਅੰਮਿ੍ਰਤਪਾਲ ਸਿੰਘ, ਪਰਮਿੰਦਰ ਸਿੰਘ ਹੇਅਰ, ਕੇਵਲ ਸਿੰਘ ਹੇਅਰ, ਰਣਵੀਰ ਸਿੰਘ (ਰਾਣਾ ਟੁੱਟ), ਹਰਜੀਤ ਸਿੰਘ ਹੇਅਰ, ਹਰਸਿਮਰਨਜੀਤ ਕੌਰ, ਹਰਵਿੰਦਰ ਕੌਰ ਚੱਢਾ, ਮਹੇਸ਼ ਗੁਪਤਾ, ਹਰਦੀਪ ਸਮਰਾ, ਸਰਬਜੋਤ ਸਿੰਘ ਲਾਲੀ, ਜਗਜੀਤ ਸਿੰਘ ਸਮਰਾ, ਮੇਜਰ ਸਿੰਘ ਸਹੋਤਾ, ਜਸਪਾਲ ਸਿੰਘ ਰੰਧਾਵਾ, ਹਰਦੀਸ਼ ਸਿੰਘ ਅਤੇ ਜੇਸਨ ਹੇਅਰ ਤੋਂ ਇਲਾਵਾ ਵੱਡੀ ਤਾਦਾਦ ਵਿੱਚ ਸਮਰਥੱਕ ਹਾਜ਼ਰ ਸਨ।
ਇੱਥੇ ਜ਼ਿਕਰਯੋਗ ਹੈ ਕਿ ਐਨ ਆਰ ਆਈ ਸਭਾ ਦੀ ਸਥਾਪਨਾ ਤੋਂ ਬਾਅਦ ਜਦ ਕਮਲਜੀਤ ਸਿੰਘ ਹੇਅਰ ਨੇ ਪ੍ਰਧਾਨਗੀ ਸੰਭਾਲੀ ਸੀ ਤਦ ਤੋਂ ਬਾਅਦ ਪ੍ਰਵਾਸੀ ਪੰਜਾਬੀਆਂ ਲਈ ਸਭ ਤੋਂ ਪਹਿਲਾਂ ਵਿਦੇਸ਼ਾਂ ਤੋਂ ਆਉਣ ਵਾਲੇ ਪੰਜਾਬੀਆਂ ਦੀ ਸਹੂਲਤ ਲਈ ਉਨ੍ਹਾਂ ਦੀ ਮੈਂਬਰਸ਼ਿੱਪ ਦੇ ਫੰਡਾਂ ਨਾਲ ਆਲੀਸ਼ਾਨ ਐਨ ਆਰ ਆਈ ਭਵਨ ਦੀ ਉਸਾਰੀ ਕਮਲਜੀਤ ਹੇਅਰ ਦੀ ਪ੍ਰਧਾਨਗੀ ਹੇਠ ਹੋਈ ਸੀ ਜਿਸ ਬਾਅਦ ਐਨ ਆਰ ਆਈ ਪੁਲਿਸ ਸਟੇਸ਼ਨ ਅਤੇ ਐਨ ਆਰ ਆਈ ਅਦਾਲਤਾਂ ਵੀ ਹੋਂਦ ਵਿੱਚ ਆਈਆਂ ਸਨ ਜਿਸ ਦਾ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੇ ਭਰਪੂਰ ਲਾਹਾ ਵੀ ਲਿਆ ਸੀ।
ਕਮਲਜੀਤ ਸਿੰਘ ਹੇਅਰ ਦੀ ਸਿਆਸਤੀ ਕਾਰਨਾ ਕਰਨ ਪ੍ਰਧਾਨਗੀ ਖੁਸਣ ਬਾਅਦ ਇਹ ਸਭਾ ਬੇਕਾਰ ਹੋ ਗਈ ਸੀ ਜਿਸ ਨੂੰ ਮੁੜ ਜਿਉਦੇ ਕਰਨ ਲਈ ਕਮਲਜੀਤ ਸਿੰਘ ਹੇਅਰ ਨੇ ਮੁੜ ਸਭਾ ਦੀ ਚੋਣ ਵਿੱਚ ਦਾਖਲਾ ਸਿਰਫ਼ ਪ੍ਰਵਾਸੀ ਪੰਜਾਬੀਆਂ ਦੇ ਜ਼ੋਰ ਦੇਣ ਉੱਤੇ ਹੀ ਦਿੱਤਾ ਹੈ।
ਅੰਤਰਰਾਸ਼ਟਰੀ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਕਮਲਜੀਤ ਸਿੰਘ ਹੇਅਰ ਨੇ ਕਿਹਾ ਕਿ ਉਹ ਪਿਛਲੇ ਸਮੇਂ ਵਿੱਚ ਬਿਨ੍ਹਾਂ ਪ੍ਰਧਾਨਗੀ ਵੀ ਪ੍ਰਵਾਸੀ ਪੰਜਾਬੀਆਂ ਦੇ ਆਪਣੇ ਤੌਰ ’ਤੇ ਮਦੱਦ ਕਰਦੇ ਰਹੇ ਹਨ ਪਰ ਸਭਾ ਨੂੰ ਮੁੜ ਸੁਰਜੀਤ ਕਰਨ ਅਤੇ ਉਸ ਦਾ ਭਰਪੂਰ ਲਾਹਾ ਪੰਜਾਬੀਆਂ ਨੂੰ ਦਿਵਾਉਣ ਲਈ ਉਹ ਮੁੜ ਮੈਦਾਨ ਵਿੱਚ ਉੱਤਰੇ ਹਨ ਤਾਂਕਿ ਉਨ੍ਹਾਂ ਵਲੋਂ ਮੈਂਬਰਸ਼ਿੱਪ ਦੇ ਭਰੇ ਗਏ ਪੌਂਡਾਂ ਡਾਲਰਾਂ ਦਾ ਹਿਸਾਬ ਉਨ੍ਹਾਂ ਦੀ ਸੇਵਾ ਕਰਕੇ ਚਲਾਇਆ ਜਾਵੇ।
ਹੇਅਰ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ 5 ਜਨਵਰੀ 2024 ਨੂੰ ਖੁੱਦ ਪਹੁੰਚ ਕੇ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਜਾਣਕਾਰੀ ਦੇ ਕੇ ਚੋਣਾਂ ਵਿੱਚ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਉਣ।
Comments are closed, but trackbacks and pingbacks are open.