ਉੱਘੇ ਕਾਰੋਬਾਰੀ ਅਤੇ ਸਮਾਜ ਸੇਵਕ ਡਾ. ਗਰੇਵਾਲ ਵਲੋਂ ਮਰਹੂਮ ਲੇਖਕ ਅਮੀਨ ਮਲਿਕ ਦੀ ਸੁਪਤਨੀ ਲੇਖਿਕਾ ਰਾਣੀ ਮਲਿਕ ਦਾ ਸਨਮਾਨ

ਰਾਣੀ ਮਲਿਕ ਨੇ ਡਾ. ਜਸਵੰਤ ਸਿੰਘ ਗਰੇਵਾਲ ਦੇ ਰੱਖੜੀ ਬੰਨ ਭੈਣ ਭਰਾ ਦੇ ਰਿਸ਼ਤੇ ਦੀ ਨੀਂਹ ਰੱਖੀ

ਈਸਟ ਲੰਡਨ – ਪਾਕਿਸਤਾਨੀ ਪੰਜਾਬ ਦੇ ਪ੍ਰਸਿੱਧ ਮਰਹੂਮ ਲੇਖਕ ਜਨਾਬ ਅਮੀਨ ਮਲਿਕ ਦੀ ਸੁਪਤਨੀ ਲੇਖਿਕਾ ਰਾਣੀ ਮਲਿਕ ਦਾ ਪ੍ਰਸਿੱਧ ਕਾਰੋਬਾਰੀ ਅਤੇ ਸਮਾਜ ਸੇਵਕ ਡਾ. ਜਸਵੰਤ ਸਿੰਘ ਗਰੇਵਾਲ ਵਲੋਂ ਉਨ੍ਹਾਂ ਦੇ ਗ੍ਰਹਿ ਵਿਖੇ ਸਨਮਾਨ ਕੀਤਾ ਗਿਆ ਜਿਸ ਦਾ ਧੰਨਵਾਦ ਕਰਦਿਆਂ ਬੀਬਾ ਰਾਣੀ ਮਲਿਕ ਨੇ ਡਾਕਟਰ ਗਰੇਵਾਲ ਦੇ ਰੱਖੜੀ ਬੰਨ ਕੇ ਭੈਣ ਭਰਾ ਦੇ ਰਿਸ਼ਤੇ ਦੀ ਨੀਂਹ ਰੱਖੀ ਗਈ ਅਤੇ ਨਵੀਂ ਤੇ ਅਨੋਖੀ ਰੀਤ ਨੂੰ ਜਨਮ ਦਿੱਤਾ।

ਡਾਕਟਰ ਜਸਵੰਤ ਸਿੰਘ ਗਰੇਵਾਲ ਦਾ ਪ੍ਰਸਿੱਧ ਲੇਖਕ ਅਮੀਨ ਮਲਿਕ ਨਾਲ ਲੰਬਾ ਯਾਰਾਨਾ ਰਿਹਾ ਅਤੇ ਉਹ ਹਮੇਸ਼ਾਂ ਇਕ ਦੂਜੇ ਦੇ ਦੁੱਖ ਸੁੱਖ ਵਿੱਚ ਭਾਈਵਾਲ ਬਣੇ ਰਹੇ ਜਿਸ ਦੌਰਾਨ ਡਾਕਟਰ ਗਰੇਵਾਲ ਜਨਾਬ ਮਲਿਕ ਦੀਆਂ ਲਿਖਤਾਂ ਦਾ ਬਣਦਾ ਮਾਨ ਸਨਮਾਨ ਵੀ ਕਰਦੇ ਰਹੇ। ਮਰਹੂਮ ਜਨਾਬ ਅਮੀਰ ਮਲਿਕ ਨੇ ਹਮੇਸ਼ਾਂ ਬੇਬਾਕੀ ਨਾਲ ਦੋਨੋਂ ਪੰਜਾਬ ਦੇ ਬਸ਼ਿੰਦਿਆਂ ਦੇ ਆਪਸੀ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ। ਉਹ ਇਸ ਮੁੱਦੇ ਦਾ ਪ੍ਰਚਾਰ ਆਪਣੀਆਂ ਲਿਕਤਾਂ ਅਤੇ ਸਟੇਜਾਂ ਤੋਂ ਕਰਦੇ ਰਹੇ ਸਨ ਜਿਸ ਕਾਰਨ ਡਾਕਟਰ ਗਰੇਵਾਲ ਉਨ੍ਹਾਂ ਦੇ ਪ੍ਰਸੰਸਕ ਸਨ।

ਅਮੀਨ ਮਲਿਕ ਦੇ ਇਸ ਜਹਾਨ ਤੋਂ ਰੁੱਖ਼ਸਤ ਹੋਣ ਬਾਅਦ ਡਾਕਟਰ ਗਰੇਵਾਲ ਉਨ੍ਹਾਂ ਦੀ ਸੁਪਤਨੀ ਰਾਣੀ ਮਲਿਕ ਦੇ ਲਗਾਤਾਰ ਸੰਪਰਕ ਵਿੱਚ ਸਨ ਅਤੇ ਪਿਛਲੇ ਦਿਨੀਂ ਰਾਣੀ ਮਲਿਕ ਵਲੋਂ ਡਾਕਟਰ ਗਰੇਵਾਲ ਨੂੰ ਆਪਣੇ ਗ੍ਰਹਿ ਵਿਖੇ ਪਹੁੰਚਣ ਦਾ ਸੱਦਾ ਦਿੱਤਾ ਗਿਆ ਸੀ ਜਿੱਥੇ ਡਾਕਟਰ ਜਸਵੰਤ ਸਿੰਘ ਗਰੇਵਾਲ ਨੇ ਬੀਬੀ ਰਾਣੀ ਮਲਿਕ ਦਾ ਸਨਮਾਨ ਕੀਤਾ ਗਿਆ ਅਤੇ ਰਾਣੀ ਮਲਿਕ ਵਲੋਂ ਉਨ੍ਹਾਂ ਦੇ ਰੱਖੜੀ ਬੰਨੀ ਗਈ। ਸਾੳੂਥਾਲ ਤੋਂ ਡਾਕਟਰ ਗਰੇਵਾਲ ਨਾਲ ਸੇਫਟੈੱਕ ਦੇ ਮਾਲਕ ਸ. ਸਰਬਜੀਤ ਸਿੰਘ ਗਰੇਵਾਲ, ਪ੍ਰਸਿੱਧ ਕਬੱਡੀ ਅਤੇ ਸੰਗੀਤ ਪ੍ਰਮੋਟਰ ਪ੍ਰਤਾਪ ਸਿੰਘ ਮੋਮੀ, ਪ੍ਰਸਿੱਧ ਫ਼ੋਟੋਗ੍ਰਾਫ਼ਰ ਰਵੀ ਬੋਲੀਨਾ ਅਤੇ ਪ੍ਰੀਤ ਢਾਂਡੀ ਵਿਸ਼ੇਸ਼ ਤੌਰ ’ਤੇ ਪੁੱਜੇ।

ਇਸ ਵਿਸ਼ੇਸ਼ ਮਿਲਣੀ ਮੌਕੇ ਡਾਕਟਰ ਜਸਵੰਤ ਗਰੇਵਾਲ ਅਤੇ ਸਾਥੀਆਂ ਦਾ ਸਵਾਗਤ ਬੀਬਾ ਰਾਣੀ ਮਲਿਕ ਸਮੇਤ ਤਾਇਬਾ, ਅਸੀਮਾ, ਵਕਾਸ, ਬੁਨਿਆਦ, ਇਕਬਾਲ ਨਜੀਬ, ਮੋਹਰੀਤ ਕੌਰ ਸੰਧੂ, ਦਪਿੰਦਰਪਾਲ ਸਿੰਘ ਭੰਗੂ, ਗੁਰਆਲਮ ਸਿੰਘ ਬਰਾੜ, ਬਲਦੀਪ ਕੌਰ ਬਰਾੜ, ਬਾਬਰ ਬੁਖਾਰੀ, ਸਾਬਕਾ ਮੇਅਰ ਮਿਰਜ਼ਾ ਰਿਆਜ਼, ਕੌਂਸਲਰ ਰਾਜਾ ਅਨਵਰ, ਨੁਸਰਤ ਅਤੇ ਉਸ ਦੀ ਬੇਟੀ ਸਾਦੀਆ, ਨੀਲਮ ਰਿਆਜ਼ ਆਦਿ ਵਲੋਂ ਬੇਹੱਦ ਗਰਮਜੋਸ਼ੀ ਨਾਲ ਕੀਤਾ ਗਿਆ।

Comments are closed, but trackbacks and pingbacks are open.