ਹੱਡਭੰਨਵੀਂ ਮਿਹਨਤ ਸਿਆਸੀ ਆਗੂਆਂ ਨੂੰ ਦੇਣ ਦੀ ਬਜਾਇ ਦਾਨ ਕਰਨ ਦਾ ਹੋਕਾ ਦਿੱਤਾ
ਬ੍ਰਮਿੰਘਮ – ਇਸ ਵਾਰ ਪ੍ਰਵਾਸੀ ਪੰਜਾਬੀਆਂ ‘ਚ ਪੰਜਾਬ ਦੀਆਂ ਚੋਣਾਂ ਨੂੰ ਲੈ ਕੇ ਪਹਿਲਾਂ ਵਾਂਗ ਉਤਸ਼ਾਹ ਨਜ਼ਰ ਨਹੀਂ ਆ ਰਿਹਾ ਹੈ। ਪੰਜਾਬ ਦੇ ਰਾਜਨੀਤਕ ਢਾਂਚੇ ਨੂੰ ਲੈ ਕੇ ਭਾਵੇਂ ਯੂ. ਕੇ. ‘ਚ ਕਾਫੀ ਚਰਚਾ ਹੋ ਰਹੀ ਹੈ ਪਰ ਪ੍ਰਵਾਸੀ ਪੰਜਾਬੀ ਕਿਸੇ ਵੀ ਪਾਰਟੀ ਜਾਂ ਉਮੀਦਵਾਰ ਦੇ ਹੱਕ ਜਾਂ ਵਿਰੋਧ ਵਿਚ ਪਿਛਲੀਆਂ ਚੋਣਾਂ ਵਾਂਗ ਇਕੱਠ ਨਹੀਂ ਹੋ ਰਹੇ। ਇਥੇ ਹੀ ਬੱਸ ਨਹੀਂ ਸਗੋਂ ਇਸ ਵਾਰ ਪੰਜਾਬ ਦੀਆਂ ਸਿਆਸੀ ਪਾਰਟੀਆਂ ਅਤੇ ਸਿਆਸੀ ਨੇਤਾਵਾਂ ਨੂੰ ਫੰਡ ਭੇਜਣ ਤੋਂ ਵੀ ਲੋਕ ਕੰਨੀ ਕਤਰਾ ਰਹੇ ਹਨ। ਯੂ. ਕੇ. ਕਬੱਡੀ ਫੈਡਰੇਸ਼ਨ ਦੇ ਚੇਅਰਮੈਨ ਅਤੇ ਸਮਾਜ ਸੇਵੀ ਹਰਨੇਕ ਸਿੰਘ ਨੇਕਾ ਮੈਰੀਪੁਰ ਵਲੋਂ ਸਿਆਸੀ ਲੋਕਾਂ ਨੂੰ ਫੰਡ ਨਾ ਦੇਣ ਦੀ ਮੁਹਿੰਮ ਵੀ ਆਰੰਭੀ ਗਈ ਹੈ।
ਉਨ੍ਹਾਂ ਕਿਹਾ ਕਿ ਕਿਸੇ ਸਿਆਸੀ ਪਾਰਟੀ ਜਾਂ ਸਿਆਸੀ ਨੇਤਾਂ ਦਾ ਢਿੱਡ ਭਰਨ ਦੀ ਬਜਾਏ ਆਪੋ ਆਪਣੇ ਪਿੰਡ ਜਾਂ ਇਲਾਕੇ ਦੇ ਲੋੜਵੰਦਾਂ ਦੀ ਸਿੱਧੀ ਮਦਦ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਲੋਕ ਇਸ ਵਾਰ ਪੰਜਾਬ ਦੇ ਹਿਤੈਸ਼ੀ ਲੋਕਾਂ ਨੂੰ ਹੀ ਅੱਗੇ ਲੈ ਕੇ ਆਉਣ ਅਤੇ ਪਿਛਲੀਆਂ ਕੀਤੀਆਂ ਭੁੱਲਾਂ ਨੂੰ ਸੁਧਾਰ ਕੇ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਆਪਣਾ ਯੋਗਦਾਨ ਪਾ ਕੇ ਧੰਨਵਾਦ ਦੇ ਪਾਤਰ ਬਣਨ ਲਈ ਵੱਡੀ ਪਹਿਲ ਕਰਨ।
Comments are closed, but trackbacks and pingbacks are open.