ਇੰਗਲੈਂਡ ਵਿੱਚ ਪੱਤਰਕਾਰੀ ਜਗਤ ਨੂੰ ਭਾਰੀ ਸਦਮਾ

ਉੱਘੇ ਪੱਤਰਕਾਰ ਸ਼੍ਰੀ ਕ੍ਰਿਸ਼ਨ ਭਾਟੀਆ ਦਾ ਦੇਹਾਂਤ

ਹੰਸਲੋਂ – ਪੰਜਾਬੀ ਭਾਈਚਾਰੇ ਵਿੱਚ ਇਹ ਖ਼ਬਰ ਸੋਗ ਨਾਲ ਪੜ੍ਹੀ ਜਾਵੇਗੀ ਕਿ ਬਰਤਾਨੀਆ ਵਿੱਚ ਉੱਘੇ ਪੱਤਰਕਾਰ ਸ਼੍ਰੀ ਕ੍ਰਿਸ਼ਨ ਭਾਟੀਆ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ।

ਸ਼੍ਰੀ ਕ੍ਰਿਸ਼ਨ ਭਾਟੀਆ ਦਾ ਜਨਮ 1936 ਵਿੱਚ ਹੋਇਆ ਸੀ ਅਤੇ ਉਹ 60 ਦੇ ਦਿਹਾਕੇ ਵਿੱਚ ਇੰਗਲੈਂਡ ਆ ਗਏ ਸਨ। ਉਨ੍ਹਾਂ ਕੰਮਕਾਰ ਦੇ ਨਾਲ ਆਪਣੇ ਪੱਤਰਕਾਰੀ ਦੇ ਸ਼ੌਕ ਨੂੰ ਜ਼ਿੰਦਾ ਰੱਖਿਆ ਅਤੇ ਇੰਡੀਅਨ ਜਰਨਲਿਸਟ ਯੂਨੀਅਨ ਦੀ ਸਥਾਪਨਾ ਵਿੱਚ ਅਹਿਮ ਭੂਮਿਕਾ ਨਿਭਾਈ।

ਸ਼੍ਰੀ ਕ੍ਰਿਸ਼ਨ ਭਾਟੀਆ ਨੇ ਲੰਡਨ ਤੋਂ ਪੰਜਾਬੀ ਅਤੇ ਪ੍ਰਵਾਸੀ ਭਾਈਚਾਰੇ ਦੀ ਅਵਾਜ਼ ਭਾਰਤ ਦੀਆਂ ਅਖ਼ਬਾਰਾਂ ਰਿਪੋਰਟਾਂ ਰਾਹੀਂ ਲਗਾਤਾਰ ਪਹੁੰਚਾਈ ਜਾਂਦੀ ਰਹੀ ਸੀ। ਉਹ ਮੌਜੂਦਾ ਸਮੇਂ ਵਿੱਚ ‘ਦੇਸ ਪ੍ਰਦੇਸ’ ਰਾਹੀਂ ਆਪਣੀ ਅਵਾਜ਼ ਪਾਠਕਾਂ ਤੱਕ ਪਹੁੰਚਾਉਦੇ ਰਹੇ ਸਨ।

ਉਨ੍ਹਾਂ ਦੇ ਅਕਾਲ ਚਲਾਣੇ ’ਤੇ ਸ਼੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਸ. ਹਿੰਮਤ ਸਿੰਘ ਸੋਹੀ ਅਤੇ ਸਮੂਹ ਪ੍ਰਬੰਧਕ ਕਮੇਟੀ ਤੋਂ ਇਲਾਵਾ ਕਿੰਗਜ਼ਵੇਅ (ਹੰਸਲੋਂ) ਉਮਰਾਓ ਅਟਵਾਲ ਦੀ ਸੁਪਤਨੀ ਜਸਵੀਰ ਕੌਰ ਅਟਵਾਲ, ਉੱਘੇ ਕਾਰੋਬਾਰੀ ਜਸਵੰਤ ਸਿੰਘ ਗਰੇਵਾਲ, ਸ. ਪ੍ਰੀਤਮ ਸਿੰਘ ਬਰਾੜ, ਸ਼ਰਨਬੀਰ ਸਿੰਘ ਸੰਘਾ, ਸ. ਕੇਵਲ ਸਿੰਘ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਸ਼੍ਰੀ ਕ੍ਰਿਸ਼ਨ ਭਾਟੀਆ ਦਾ ਅੰਤਿਮ ਸਸਕਾਰ ਹਿੰਦੂ ਰਹੁਰੀਤਾਂ ਅਨੁਸਾਰ ਸ਼ੁੱਕਰਵਾਰ 19 ਅਪ੍ਰੈਲ 2024 ਨੂੰ ਹੋਵੇਗਾ।

Comments are closed, but trackbacks and pingbacks are open.