ਭਾਈ ਕੁਲਦੀਪ ਸਿੰਘ ਦਿਓਲ ਨੂੰ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਦੇ ਮੁੱਖ ਸੇਵਾਦਾਰ ਬਣਨ ਤੇ ਨੇਕਾ ਮੈਰੀਪੁਰ ਵੱਲੋਂ ਵਧਾਈ
ਸ: ਹਰਨੇਕ ਸਿੰਘ ਨੇਕਾ, ਬੀਬੀ ਕੁਲਵੰਤ ਕੌਰ, ਸਾਬਕਾ ਪ੍ਰਧਾਨ ਜਤਿੰਦਰ ਸਿੰਘ ਬਾਸੀ, ਖਜ਼ਾਨਚੀ ਤਰਸੇਮ ਸਿੰਘ ਛੋਕਰ ਅਤੇ ਸਾਬਕਾ ਜਨਰਲ ਸਕੱਤਰ ਬੀਬੀ ਪ੍ਰਵਿੰਦਰ ਕੌਰ ਦਾ ਵਿਸ਼ੇਸ਼ ਸਨਮਾਨ
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਬੀਤੇ ਦਿਨੀ ਇੰਗਲੈਂਡ ਦੇ ਸਭ ਤੋਂ ਪੁਰਾਣੇ ਗੁਰੂ ਘਰਾਂ ਵਿੱਚੋਂ ਜਾਣੇ ਜਾਂਦੇ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਦੀ ਨਵੀਂ ਪ੍ਰਬੰਧਕ ਕਮੇਟੀ ਦੀ ਚੋਣ ਹੋਈ ਅਤੇ ਸ: ਕੁਲਦੀਪ ਸਿੰਘ ਦਿਓਲ ਰਾਊਵਾਲ, ਸਰਬਸੰਮਤੀ ਨਾਲ ਗੁਰੂ ਘਰ ਦੇ ਨਵੇਂ ਮੁੱਖ ਸੇਵਾਦਾਰ ਚੁਣੇ ਗਏ। ਜਦ ਕਿ ਸ: ਮਲਕੀਤ ਸਿੰਘ ਤੇਹਿੰਗ ਮੀਤ ਪ੍ਰਧਾਨ, ਬਲਵਿੰਦਰ ਸਿੰਘ ਜਨਰਲ ਸਕੱਤਰ, ਸਰਬਜੀਤ ਸਿੰਘ ਖਜ਼ਾਨਚੀ, ਹਰਵਿੰਦਰ ਸਿੰਘ ਸਟੇਜ ਸਕੱਤਰ ਚੁਣੇ ਗਏ ਹਨ। ਨਵੀਂ ਪ੍ਰਬੰਧਕ ਕਮੇਟੀ ਨੇ ਬੀਤੇ ਐਤਵਾਰ ਗੁਰਦੁਆਰਾ ਪ੍ਰਬੰਧ ਸੰਭਾਲਿਆ ਅਤੇ ਇਸ ਮੌਕੇ ਸ: ਹਰਨੇਕ ਸਿੰਘ ਨੇਕਾ ਮੈਰੀਪੁਰ, ਬੀਬੀ ਕੁਲਵੰਤ ਕੌਰ, ਅਨਿਲ ਸਿੰਘ, ਸੁਖਜੀਵਨ ਸਿੰਘ ਅਤੇ ਸਮੂਹ ਪ੍ਰੀਵਾਰ ਵੱਲੋਂ ਸ਼ੁਕਰਾਨਾ ਸਮਾਗਮ ਕਰਵਾਏ ਗਏ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਰਾਹੀਂ ਗੁਰੂ ਘਰ ਦੇ ਜੱਥੇ ਵੱਲੋਂ ਸ਼ਬਦ ਗਾਇਨ ਕੀਤੇ ਗਏ।
ਗੁਰੂ ਘਰ ਦੇ ਸਾਬਕਾ ਮੁੱਖ ਸੇਵਾਦਾਰ ਸ: ਜਤਿੰਦਰ ਸਿੰਘ ਬਾਸੀ, ਸ: ਤਰਸੇਮ ਸਿੰਘ ਛੋਕਰ ਅਤੇ ਬੀਬੀ ਪ੍ਰਵਿੰਦਰ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਰਣਬੀਰ ਸਿੰਘ ਰਾਏ ਨੇ ਇਸ ਮੌਕੇ ਨਵੀਂ ਪ੍ਰਬੰਧਕ ਕਮੇਟੀ ਨੂੰ ਚੰਗੇ ਪ੍ਰਬੰਧ ਲਈ ਅਤੇ ਸੰਗਤਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।
ਸ: ਰਾਏ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਵਿੱਚ ਸਾਨੂੰ ਸਭ ਨੂੰ ਗੁਰਮਰਿਯਾਦਾ ਦਾ ਖਿਆਲ ਰੱਖਣਾ ਚਾਹੀਦਾ ਹੈ। ਨਵੀਂ ਪੀੜੀ ਨੂੰ ਕੱਪੜਿਆਂ ਦੀ ਚੋਣ ਬਾਰੇ ਵੀ ਜਾਣਕਾਰੀ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸ: ਹਰਨੇਕ ਸਿੰਘ ਨੇਕਾ ਨੇ ਕਬੱਡੀ ਖੇਡ ਨੂੰ ਪ੍ਰਫੁਲੱਤ ਕਰਨ ਲਈ ਅਹਿਮ ਯੋਗਦਾਨ ਪਾਇਆ ਹੈ। ਉਹਨਾਂ ਦੇ ਪ੍ਰੀਵਾਰ ਵੱਲੋਂ ਨਵੀਂ ਪ੍ਰਬੰਧਕ ਕਮੇਟੀ ਨੂੰ ਵਧਾਈ ਦਿੱਤੀ ਅਤੇ ਸਾਬਕਾ ਪ੍ਰਬੰਧਕ ਕਮੇਟੀ ਦੇ ਚੰਗੇ ਕੰਮਾਂ ਦੀ ਸ਼ਲਾਘਾ ਕੀਤੀ।
ਸ਼ ਹਰਨੇਕ ਸਿੰਘ ਨੇਕਾ ਨੇ ਗੁਰੂ ਘਰ ਦੇ ਸੇਵਾਦਾਰਾਂ, ਕੀਰਤਨੀ ਜੱਥੇ ਅਤੇ ਕਥਾਵਚਾਕਾਂ ਦਾ ਧੰਨਵਾਦ ਕੀਤਾ। ਉਹਨਾਂ ਨੇ ਪੰਜਾਬ ਟਾਈਮਜ਼ ਦੇ ਪੱਤਰਕਾਰ ਨਾਲ ਗੱਲ ਕਰਦਿਆਂ ਕਿਹਾ ਕਿ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਦੀ ਨਵੀਂ ਪ੍ਰਬੰਧਕ ਕਮੇਟੀ ਦੀ ਚੋਣ ਸਰਬ ਸੰਮਤੀ ਨਾਲ ਹੋਈ ਹੈ ਅਤੇ ਵਿਸ਼ਵ ਭਰ ਦੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੀ ਚੋਣ ਇਸੇ ਤਰ੍ਹਾਂ ਹੋਣੀ ਚਾਹੀਦੀ ਹੈ ਤਾਂ ਕਿ ਸਿੱਖ ਕੌਮ ਵਿੱਚ ਆਪਸੀ ਪਿਆਰ, ਸਦਭਾਵਨਾ ਅਤੇ ਮਿਲਵਰਤਣ ਬਣਿਆ ਰਹੇ। ਸ: ਨੇਕਾ ਨੇ ਜਿੱਥੇ ਮੁੱਖ ਸੇਵਾਦਾਰ ਭਾਈ ਕੁਲਦੀਪ ਸਿੰਘ ਦਿਓਲ, ਮੀਤ ਪ੍ਰਧਾਨ ਭਾਈ ਮਲਕੀਤ ਸਿੰਘ ਤੇਹੰਗ ਅਤੇ ਸਮੁੱਚੀ ਪ੍ਰਬੰਧਕ ਕਮੇਟੀ ਨੂੰ ਵਧਾਈ ਦਿੰਦਿਆਂ ਹਰ ਸਮੇਂ ਗੁਰੂ ਵਿੱਚ ਸੇਵਾ ਲਈ ਹਾਜਿ਼ਰ ਰਹਿਣ ਦਾ ਭਰੋਸਾ ਦਿੱਤਾ, ਉੱਥੇ ਹੀ ਉਹਨਾਂ ਸਾਬਕਾ ਪ੍ਰਧਾਨ ਜਤਿੰਦਰ ਸਿੰਘ ਬਾਸੀ ਅਤੇ ਉਹਨਾਂ ਦੇ ਸਾਥੀ ਕਮੇਟੀ ਮੈਂਬਰਾਂ ਦਾ ਵੀ ਧੰਨਵਾਦ ਕੀਤਾ, ਜਿਹਨਾਂ ਆਪਣੀ ਟਰਮ ਦੌਰਾਨ ਦਿਨ ਰਾਤ ਮੇਹਨਤ ਕਰਕੇ ਸੇਵਾ ਕੀਤੀ।
ਇਸ ਮੌਕੇ ਮੱਖਣ ਸਿੰਘ ਪੱਡਾ, ਕੌਂਸਲਰ ਨਾਗੀ, ਕੌਂਸਲਰ ਪੱਡਾ, ਗੁਰਮੀਤ ਸਿੰਘ ਸਿੱਧੂ, ਗੁਰਨਾਮ ਸਿੰਘ ਸਿੱਧੂ, ਭਜਨ ਸਿੰਘ ਸਿੱਧੂ, ਤਾਰੀ ਸਿੱਧੂ, ਬਾਬਾ ਸੰਗ ਦੇ ਸਾਬਕਾ ਪ੍ਰਧਾਨ ਸ: ਢਿਲੋਂ, ਭਾਈ ਰਣਜੀਤ ਸਿੰਘ ਰਾਣਾ, ਹਰਚਰਨ ਸਿੰਘ ਬੋਲਾ ਡਰਬੀ, ਬਲਵਿੰਦਰ ਸਿੰਘ ਚੱਠਾ ਟੈਲਫੋਰਡ, ਸਤਨਾਮ ਸਿੰਘ ਗਿੱਲ ਕਵੈਂਟਰੀ, ਭਜਨ ਸਿੰਘ ਸਮਰਾ, ਗੁਰਦੀਪ ਸਿੰਘ ਦੀਪਾ ਮੌਲੀ, ਤਰਸੇਮ ਸਿੰਘ ਮੁੱਤੀ ਹੇਜ਼, ਬਲਕਾਰ ਸਿੰਘ ਸੈਦੋਵਾਲੀਆ, ਬਹਾਦਰ ਸਿੰਘ ਸੰਘਾ, ਹਕੀਕਤ ਸਿੰਘ ਸੰਘਾ, ਸੁਖਦੇਵ ਸਿੰਘ ਸਿੱਧੂ, ਮਨਜੀਤ ਸਿੰਘ ਸਿੱਧੂ, ਸੁਰਜੀਤ ਸਿੰਘ ਪੁਰੇਵਾਲ, ਪਿੰਦੂ ਜੌਹਲ, ਕੁਲਵੰਤ ਗੋਰਾ, ਰਾਣਾ ਗੋਰਾ, ਡੱਬ ਬ੍ਰਦਰ, ਜਸਪਾਲ ਸਿੰਘ ਥਿੰਦ ਸਵਾਲ, ਮਹਿੰਦਰ ਸਿੰਘ, ਤਜਿੰਦਰ ਸਿੰਘ ਚਾਹਲ, ਬਲਜਿੰਦਰ ਭਿੰਡਰ, ਛਿੰਦ ਦੁਰਗਾਪੁਰ, ਦੀਪਾ ਕੰਦੋਲਾ, ਮੰਗਤ ਸਿੰਘ ਮੰਗਾ, ਪ੍ਰਮਜੀਤ ਸਿੰਘ ਪੰਮੀ ਮੁਠੱਡਾ, ਬਲਵਿੰਦਰ ਸਿੰਘ ਦੂਲੇ, ਸੁੱਖਾ ਚੱਕਾਂ ਵਾਲਾ, ਬਲਦੇਵ ਸਿੰਘ ਦਿਓਲ, ਸੰਤੋਖ ਸਿੰਘ ਨਾਹਲ, ਮੱਖਣ ਪੁਆਦੜਾ, ਲਾਲੀ, ਗੁਰਮੇਲ ਸਿੰਘ ਦੁਰਗਾਪੁਰ, ਸੁਖਵਿੰਦਰ ਸਿੰਘ ਰਾਣਾ (ਭਾਈਆ), ਬਲਕਾਰ ਸਿੰਘ ਕੜਾਲੀਆ, ਬਲਵੰਤ ਸਿੰਘ ਕੜਾਲੀਆ, ਮਨਜੀਤ ਸਿੰਘ ਗੋਲਡੀ, ਰਜਵੰਤ ਸਿੰਘ, ਲਖਵਿੰਦਰ ਸਿੰਘ, ਜਸਵਿੰਦਰ ਸਿੰਘ, ਅਵਤਾਰ ਸਿੰਘ, ਸੁੱਚਾ ਮੁਠੱਡਾ, ਜੱਗਾ ਮੂਲੇਵਾਲ ਖਹਿਰਾ, ਪਾਲਾ ਚਮਿਆਰਾ, ਸਤਨਾਮ ਸਿੰਘ ਜੌਹਲ, ਕਾਲਾ ਜਾਰਜਪੁਰ, ਰਵੀ, ਸੁੱਖੀ, ਆਦਿ ਸਮੇਤ ਵੱਖ ਵੱਖ ਸ਼ਹਿਰਾਂ ਤੋਂ ਸੰਗਤਾਂ ਹਾਜਿ਼ਰ ਸਨ।
Comments are closed, but trackbacks and pingbacks are open.