ਲੰਡਨ ਦੇ ਉੱਘੇ ਵਿਉਪਾਰੀ ਅਤੇ ਪਰਿਵਾਰ ਦੇ ਨਜ਼ਦੀਕੀ ਮਿੱਤਰਾਂ ਨੇ ਸ਼ਮੂਲੀਅਤ ਕੀਤੀ
ਸਵਰਗਵਾਸੀ ਸ. ਓਮਰਾਓ ਸਿੰਘ ਅਟਵਾਲ ਜੀ ਦੀ ਯਾਦ ਵਿੱਚ ਉਨ੍ਹਾਂ ਦੀ ਧਰਮ ਪਤਨੀ ਜਸਵੀਰ ਕੌਰ ਅਟਵਾਲ ਅਤੇ ਸਪੁੱਤਰ ਗੈਰੀ ਅਟਵਾਲ ਜੀ ਨੇ ਆਪਣੇ ਘਰ ਧੀਅ ਅਸੀਸ ਕੌਰ ਅਟਵਾਲ ਦੇ ਜਨਮ ਲੈਣ ਦੀ ਖੁਸ਼ੀ ਵਿੱਚ ਆਪਣੇ ਕਿੰਗਸਵੇਅ ਹਾਲ (ਹੰਸਲੋਂ) ਲੰਡਨ ਵਿੱਚ ਪ੍ਰੋਗਰਾਮ ਕਰਵਾਇਆ ਗਿਆ।
ਜਿਨ੍ਹਾਂ ਵਿੱਚ ਲੰਡਨ ਦੇ ਉੱਘੇ ਵਿਉਪਾਰੀ ਅਤੇ ਪਰਿਵਾਰ ਦੇ ਨਜ਼ਦੀਕੀ ਮਿੱਤਰਾਂ ਨੇ ਸ਼ਮੂਲੀਅਤ ਕੀਤੀ। ਉਹਨਾਂ ਵਿੱਚ ਸ. ਰਛਪਾਲ ਸਿੰਘ (ਪਾਲਾ ਸੰਘਾ) ਪ੍ਰਧਾਨ ਲੰਡਨ ਕਾਂਗਰਸ, ਸ. ਕਰਨ ਸਿੰਘ ਜੀ ਬੁੱਟਰ, ਬੌਬੀ ਕਲੇਰ (ਕੋਡਫਾਦਰ), ਬਿੱਲੂ (ਪੰਜਾਬ ਨਾਨ), ਗੁਰਮੀਤ ਚੀਮਾ, ਬਾਦਸ਼ਾਹ ਸਿੰਘ, ਜਸਪਾਲ ਪੰਜਾਬੀ ਜੰਕਸ਼ਨ, ਸੁਖਪ੍ਰੀਤ ਕੰਗ, ਦੀਪ ਬਾਠ, ਬੰਟੀ ਹੰਸ, ਜੱਜ, ਭਿੰਦਾ, ਕੈਮ ਲਾਲੀ, ਗੁਰਸੇਵਕ ਨੇ ਹਾਜ਼ਰੀ ਲਗਵਾਈ।
ਉਸਦੇ ਨਾਲ-ਨਾਲ ਇਸ ਖੁਸ਼ੀ ਦੇ ਮੌਕੇ ’ਤੇ ਰੰਗਾਰੰਗ ਪ੍ਰੋਗਰਾਮ ਵੀ ਕਰਵਾਇਆ ਗਿਆ। ਜਿਸ ਵਿੱਚ ਪੰਜਾਬ ਤੋਂ ਆਈ ਉੱਘੀ ਸਿੰਗਰ ਜੋੜੀ ਸੁੱਚਾ ਰੰਗੀਲਾ ਜੀ ਅਤੇ ਬੀਬਾ ਮਨਦੀਪ ਮੈਂਡੀ ਜੀ, ਬਾਦਲ ਤਲਵਣ ਜੀ, ਹਰਮਿੰਦਰ ਮਾਨ (ਲੰਬੜ) ਜੀ ਅਤੇ ਅੰਗਰੇਜ਼ ਜੀ ਨੇ ਲੋਕਾਂ ਦਾ ਮਨੋਰੰਜਨ ਕੀਤਾ। ਸਟੇਜ ਦੀ ਜ਼ਿੰਮੇਵਾਰੀ ਸ. ਸੁਖਵੀਰ ਸੋਢੀ (ਗੀਤਕਾਰ) ਜੀ ਨੇ ਨਿਭਾਈ ਤੇ ਪੰਜਾਬ ਤੋਂ ਆਈ ਢੋਲੀ ਜੱਗੀ ਬ੍ਰਦਰਜ਼ ਨੇ ਢੋਲ ਦੇ ਨਾਲ ਆਪਣੀ ਕਲਾ ਦਿਖਾਈ।
ਗੈਰੀ ਅਟਵਾਲ – 07950644411 ਅਤੇ ਬੌਬੀ (ਕੋਡਫਾਦਰ) – 07577429402
Comments are closed, but trackbacks and pingbacks are open.