ਪੁਲਿਸ ਵਿਭਾਗ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਿਹਾ ਹੈ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੀ ਪੁਰਡਿਊ ਯੁਨੀਵਰਸਿਟੀ (ਇੰਡਿਆਨਾ) ਦੇ ਭਾਰਤੀ ਮੂਲ ਦੇ ਵਿਦਿਆਰਥੀ ਨੀਲ ਅਚਾਰੀਆ ਦੇ ਸਰੀਰ ਉਪਰ ਕੋਈ ਸੱਟ ਜਾਂ ਜ਼ਖਮ ਦਾ ਨਿਸ਼ਾਨ ਨਹੀਂ ਮਿਲਿਆ।
ਟਿਪਕੈਨੋਅ ਕਾਊਂਟੀ ਕੋਰੋਨਰ ਕੈਰੀ ਕੋਸਟੈਲੋ ਨੇ ਕਿਹਾ ਹੈ ਕਿ ਪੋਸਟ ਮਾਰਟਮ ਰਿਪੋਰਟ ਅਨੁਸਾਰ ਨੀਲ ਅਚਾਰੀਆ ਦੇ ਸਰੀਰ ‘ਤੇ ਅਜਿਹੀ ਕੋਈ ਸੱਟ ਨਹੀਂ ਹੈ ਜਿਸ ਨਾਲ ਉਸ ਦੀ ਮੌਤ ਹੋਈ ਹੋਵੇ। ਉਨਾਂ ਕਿਹਾ ਕਿ ਇਸ ਸਮੇ ਨੀਲ ਦੀ ਮੌਤ ਸਬੰਧੀ ਕੋਈ ਸਾਜਿਸ਼ ਜਾਂ ਕੋਈ ਸ਼ੱਕੀ ਕਾਰਵਾਈ ਨਜਰ ਨਹੀਂ ਆ ਰਹੀ। ਕੋਸਟੈਲੋ ਨੇ ਕਿਹਾ ਕਿ ਮੌਤ ਦੇ ਕਾਰਨ ਸਬੰਧੀ ਮੁੱਢਲੀ ਰਿਪੋਰਟ ਅਜੇ ਨਹੀਂ ਆਈ।
ਟਿਪਕੈਨੋਅ ਕਾਊਂਟੀ ਕੋਰੋਨਰ ਦਾ ਦਫਤਰ ਤੇ ਪੁਰਡਿਊ ਯਨੀਵਰਸਿਟੀ ਪੁਲਿਸ ਵਿਭਾਗ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਿਹਾ ਹੈ। ਕੋਸਟੈਲੋ ਨੇ ਨੀਲ ਅਚਾਰੀਆ ਦੇ ਸੱਕੇ ਸਬੰਧੀਆਂ ਨਾਲ ਮਿਲਕੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਹੈ। ਇਥੇ ਜਿਕਰਯੋਗ ਹੈ ਕਿ 28 ਜਨਵਰੀ ਨੂੰ ਲਾਪਤਾ ਹੋਏ ਨੀਲ ਅਚਾਰੀਆ ਦੀ ਅਗਲੇ ਦਿਨ ਯੁਨੀਵਰਸਿਟੀ ਦੇ ਕੈਂਪਸ ਵਿਚੋਂ ਲਾਸ਼ ਬਰਾਮਦ ਹੋਈ ਸੀ।
Comments are closed, but trackbacks and pingbacks are open.