ਫ਼ਿਰੋਜ਼ਪੁਰ ਦੇ ਲੋੜਵੰਦਾਂ ਨੂੰ ਮਿਲ ਕੇ ਸਹਾਇਤਾ ਕੀਤੀ
ਸਲੋਹ – ਇੰਗਲੈਂਡ ਦੇ ਮੈਂਬਰ ਪਾਰਲੀਮੈਂਟ ਅਤੇ ਡਿਫੈਂਸ ਕਮੇਟੀ ਦੇ ਚੇਅਰਮੈਨ ਤਨਮਨਜੀਤ ਸਿੰਘ ਢੇਸੀ ਦੇ ਪਰਿਵਾਰ ਵੱਲੋਂ ਹਰ ਪੀੜ੍ਹਿਤ ਲੋਕਾਂ ਦੀ ਮਦੱਦ ਕੀਤੀ ਗਈ ਹੈ। ਪਿਛਲੇ ਲਗਭਗ ਇੱਕ ਮਹੀਨੇ ਤੋਂ ਵੱਧ ਦੇ ਸਮੇਂ ਤੋਂ ਹੜ੍ਹ ਦੀ ਮਾਰ ਨਾਲ ਜੂਝ ਰਹੇ ਫ਼ਿਰੋਜ਼ਪੁਰ ਦੇ ਪਿੰਡਾਂ ਧੀਰਾ ਘਾਰਾ ਅਤੇ ਟੱਲੀ ਗ਼ੁਲਾਮ ਵਿਖੇ ਐੱਮ.ਪੀ. ਤਨਮਨਜੀਤ ਸਿੰਘ ਢੇਸੀ ਦੇ ਪਿਤਾ ਜਸਪਾਲ ਸਿੰਘ ਢੇਸੀ, ਚਾਚਾ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਏਪੁਰ, ਭਰਾ ਸਾਹਿਬ ਸਿੰਘ ਢੇਸੀ ਤੋਂ ਇਲਾਵਾ ਪਰਿਵਾਰ ਦੇ ਮੈਂਬਰਾਂ ਭੁਪਿੰਦਰ ਸਿੰਘ, ਨਿਸ਼ਾਨ ਸਿੰਘ, ਸੁਖਦੇਵ ਸਿੰਘ ਫ਼ਗਵਾੜਾ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਮਿਲਣ ਲਈ ਪਹੁੰਚੋ। ਸਭ ਤੋਂ ਪਹਿਲਾਂ ਸਰਕਾਰੀ ਸਕੂਲ ਧੀਰਾ ਘਾਰਾ ਵਿਖੇ ਸਕੂਲ ਪ੍ਰਬੰਧਕਾਂ ਨਾਲ ਮੀਟਿੰਗ ਹੋਈ, ਜਿੱਥੇ ਸਕੂਲ ਪ੍ਰਬੰਧਕਾਂ ਦੀ ਮੰਗ ’ਤੇ ਸਕੂਲ ਲਈ 6 ਕੰਪਿਊਟਰ ਦੇਣ ਦਾ ਭਰੋਸਾ ਦਿੱਤਾ ਗਿਆ ਤੇ ਇਲਾਕੇ ਦੇ 6 ਗ੍ਰੰਥੀ ਸਿੰਘ ਪਰਿਵਾਰਾਂ ਨੂੰ ਮਾਇਕ ਸਹਿਯੋਗ ਦਿੱਤਾ।
ਪਿੰਡ ਧੀਰਾਂ ਘਾਰਾ ਅਤੇ ਟੱਲੀ ਗ਼ੁਲਾਮ ਦੇ ਕੁੱਲ 160 ਪਰਿਵਾਰਾਂ ਦੀ ਮਾਲੀ ਸਹਾਇਤਾ ਘਰ-ਘਰ ਜਾ ਕੇ ਕੀਤੀ ਗਈ। ਸਾਹਿਬ ਸਿੰਘ ਢੇਸੀ ਅਤੇ ਪਰਮਜੀਤ ਸਿੰਘ ਰਾਏਪੁਰ ਨੇ ਦੱਸਿਆ ਕਿ ਢੇਸੀ ਪਰਿਵਾਰ ਜਿਸ ਦਿਨ ਤੋਂ ਪੰਜਾਬ ਹੜ੍ਹ ਦੀ ਮਾਰ ਹੇਠ ਆਇਆ ਹੈ, ਉਸੇ ਦਿਨ ਤੋਂ ਹੀ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦੱਦ ਕਰ ਰਹੀਆਂ ਸੰਸਥਾਵਾਂ ਦਾ ਸਹਿਯੋਗ ਕਰ ਰਿਹਾ ਹੈ। ਹੁਣ ਹਾਲਾਤ ਕੁਝ ਸੁਧਰਨ ਤੋਂ ਬਾਅਦ ਹਰ ਪਰਿਵਾਰ ਦੇ ਨੁਕਸਾਨ ਅਲੱਗ ਤਰ੍ਹਾਂ ਦੇ ਹੋਣ ਕਾਰਨ ਸਭ ਨੂੰ ਇੱਕੋ ਜਿਹੇ ਸਾਮਾਨ ਰਾਹੀਂ ਮਦੱਦ ਨਹੀਂ ਪੂਰੀ ਹੋ ਸਕਦੀ।
ਇਸੇ ਲਈ ਢੇਸੀ ਪਰਿਵਾਰ ਵੱਲੋਂ ਸਮੂਹ ਨਗਰ ਨਿਵਾਸੀ ਪਿੰਡ ਰਾਏਪੁਰ, ਕੇਵਲ ਸਿੰਘ ਸਿਆਣ ਯੂ.ਕੇ., ਜਗਦੇਵ ਸਿੰਘ ਯੂ.ਕੇ., ਗੁਰਬਖ਼ਸ਼ ਸਿੰਘ ਕੈਨੇਡਾ, ਦਰਸ਼ਬੀਰ ਸਿੰਘ ਬਰੈਂਪਟਨ ਆਦਿ ਦੇ ਸਹਿਯੋਗ ਨਾਲ ਪਹਿਲੇ ਪੜ੍ਹਾਅ ਤਹਿਤ 160 ਪਰਿਵਾਰਾਂ ਦੀ ਮਾਲੀ ਸਹਾਇਤਾ ਕੀਤੀ ਗਈ ਹੈ। ਜਲਦ ਹੀ ਦੂਜੇ ਪੜ੍ਹਾਅ ਤਹਿਤ ਇਸੇ ਇਲਾਕੇ ਦੇ ਬਾਕੀ ਰਹਿੰਦੇ ਪਰਿਵਾਰਾਂ ਦੀ ਵੀ ਮਾਲੀ ਸਹਾਇਤਾ ਕੀਤੀ ਜਾਵੇਗੀ।
Comments are closed, but trackbacks and pingbacks are open.