ਸਾਊਥਾਲ ਵਿਖੇ ਭਿਆਨਕ ਸੜਕ ਹਾਦਸਾ

ਸੜਕ ਪਾਰ ਕਰਨ ਮੌਕੇ ਪੰਜਾਬੀ ਦੀ ਮੌਤ

ਸਾਊਥਾਲ – ਮੰਗਲਵਾਰ ਸਵੇਰੇ ਸਾਊਥਾਲ ਵਿਖੇ ਹੋਏ ਭਿਆਨਕ ਹਾਦਸੇ ਵਿੱਚ ਸੜਕ ਪਾਰ ਕਰਨ ਵਾਲੇ ਪੰਜਾਬੀ ਦੀ ਮੌਤ ਹੋ ਗਈ।

ਚਸ਼ਮਦੀਦਾਂ ਅਨੁਸਾਰ ਸਵੇਰੇ ਕਰੀਬ 11.30 ਵਜੇ ਇੱਕ ਪੰਜਾਬੀ ਜੋ ਫੁਹੜ੍ਹੀਆਂ ਦੀ ਵਰਤੋਂ ਕਰ ਰਿਹਾ ਸੀ ਨੇ ਗੁਰਦੁਆਰਾ ਸਿੰਘ ਸਭਾ ਸਾਊਥਾਲ ਪਾਰਕ ਐਵੇਨਿਊ ਤਰਫ਼ੋਂ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਸਮੇਂ ਟ੍ਰੈਫਿਕ ਲਾਈਟਾਂ ’ਤੇ ਇਕ ਲਾਰੀ ਖੜੀ ਸੀ ਜੋ ਹਰੀ ਬੱਤੀ ਹੋਣ ’ਤੇ ਤੁਰ ਪਿਆ। ਗਵਾਹਾਂ ਅਨੁਸਾਰ ਲਾਰੀ ਦੇ ਡਰਾਈਵਰ ਨੂੰ ਲਾਰੀ ਦੀ ਉੱਚੀ ਟੈਕਸੀ ਤੋਂ ਮੂਹਰੇ ਤੋਂ ਲੰਘ ਰਿਹਾ ਪੰਜਾਬੀ ਸ਼ਾਇਦ ਨਹੀਂ ਦਿਸਿਆ ਜਿਸ ਕਾਰਨ ਹਾਦਸਾ ਵਾਪਰ ਗਿਆ।

ਪੁਲਿਸ ਨੇ ਹਾਦਸੇ ਤੋਂ ਬਾਅਦ ਖ਼ਬਰਾਂ ਲਿਖੇ ਜਾਣ ਤੱਕ ਮੰਗਲਵਾਰ ਸ਼ਾਮੀਂ ਗੁਰੂਘਰ ਵਾਲਾ ਪੁਲ ਅਤੇ ਸਾਊਥ ਰੋਡ ਦੇ ਟ੍ਰੈਫਿਕ ਨੂੰ ਰੋਕੀ ਰੱਖਿਆ ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

Comments are closed, but trackbacks and pingbacks are open.