ਲੰਡਨ ਵਿਖੇ ਪ੍ਰਤਿਭਾ ਦਿਖਾਉਣ ਵਾਲੀਆਂ ਔਰਤਾਂ ਦਾ ਸਨਮਾਨ ਸਮਾਰੋਹ

‘ਦੇਸ ਪ੍ਰਦੇਸ’ ਦੀ ਸਾਬਕਾ ਸਹਾਇਕ ਸੰਪਾਦਕ ਨੂੰ ਵੀ ਸਨਮਾਨਿਤ ਕੀਤਾ ਗਿਆ

ਲੰਡਨ – ਇਥੇ 29 ਮਾਰਚ ਨੂੰ ਏਸ਼ੀਅਨ ਰਾਇਲਟੀ ਅਵਾਰਡਜ਼ ਅਤੇ ਫੈਸ਼ਨ ਸ਼ੋਅ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ, ਜਿਸਦਾ ਆਯੋਜਨ ਅਡੀਨ ਮੋਫ਼ਤੀ ਅਤੇ ਤੁਸ਼ੀਤਾ ਰਾਏ ਵੱਲੋਂ ਕੀਤਾ ਗਿਆ। ਇਹ ਸਮਾਗਮ ਰੰਗ-ਬਰੰਗੀ ਸੰਸਕ੍ਰਿਤੀ, ਫੈਸ਼ਨ ਅਤੇ ਪ੍ਰਤਿਭਾ ਦਾ ਬੇਮਿਸਾਲ ਮਿਲਾਪ ਸੀ, ਜਿਸ ਵਿੱਚ ਵੱਖ-ਵੱਖ ਖੇਤਰਾਂ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਕਰਨ ਵਾਲੀਆਂ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਤੇ ਮੋਹਨੀ ਬਸਰਾ ਨੂੰ ਪ੍ਰੇਰਣਾਦਾਇਕ ਨੇਤ੍ਰਿਤਵ ਲਈ ਅਵਾਰਡ ਮਿਲਿਆ। ਗੁਰਮੇਲ ਕੌਰ ਸੰਘਾ ਨੂੰ ਲੇਖਿਕਾ, ਸੱਭਿਅਕ ਗੀਤਕਾਰਾ ਅਤੇ ਗਾਇਕਾ ਦੇ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਸੁਰਿੰਦਰ ਕੌਰ ਤੂਰ ਨੂੰ ਸਮਾਜ ਸੇਵਿਕਾ ਦੇ ਤੌਰ ਤੇ ਸਨਮਾਨਿਤ ਕੀਤਾ ਗਿਆ।, ਜਦਕਿ ਸੁਨੀਤਾ ਮਹਮੀ ਨੂੰ ਸਾਲ ਦੀ ਸਰਵੋਤਮ ਕੰਪਨੀ ਦਾ ਅਵਾਰਡ ਮਿਲਿਆ। ਬਿਲੀ ਫ਼ਲੋਰਲਜ਼ ਨੂੰ ਬੈਸਟ ਫਲੋਰਿਸਟ ਦਾ ਖਿਤਾਬ ਮਿਲਿਆ। ਪਨਾਮ ਵਰਮਾ ਨੂੰ ਬਿਹਤਰੀਨ ਡਾਇਰੈਕਟਰ, ਰਣਜੀਤ ਵੀਰ ਨੂੰ ਲਾਈਫਟਾਈਮ ਅਚੀਵਮੈਂਟ ਅਤੇ ਅਬੂ ਜ਼ਾਫ਼ ਨੂੰ ਬੈਸਟ ਐਕਟਰ ਦੇ ਤੌਰ ‘ਤੇ ਨਿਵਾਜਿਆ ਗਿਆ। ਫ੍ਰੈਨ ਕਲਰਾ ਨੂੰ ਬਿਹਤਰੀਨ ਮਾਡਲ ਦਾ ਅਵਾਰਡ ਮਿਲਿਆ। ਇਸ ਤੋਂ ਇਲਾਵਾ ਕਈ ਹੋਰ ਸ਼੍ਰੇਣੀਆਂ ਵਿੱਚ ਵੀ ਅਵਾਰਡ ਵੰਡੇ ਗਏ।

ਪੇਜੈਂਟ ਦੇ ਗ੍ਰੈਂਡ ਕੈਟੇਗਰੀ (ਉਮਰ 46 ਤੋਂ 50 ਸਾਲ) ਵਿੱਚ ਅਨੀਤਾ ਕੌਰ ਨੇ ਪ੍ਰਸਿੱਧ ਖਿਤਾਬ “ਮਿਸ/ਮਿਸਿਜ਼ ਏਸ਼ੀਆ ਐਮਪ੍ਰੈੱਸ – ਗ੍ਰੈਂਡ ਕਵੀਨ 2026” ਆਪਣੇ ਨਾਮ ਕੀਤਾ। ਰੇਖਾ ਪਟੇਲ ਪਹਿਲੀ ਰਨਰ-ਅੱਪ ਰਹੀ, ਜਦਕਿ ਤੰਜੀਲਾ ਸ਼ਾਇਖਾ ਨੇ ਦੂਜੀ ਰਨਰ-ਅੱਪ ਦਾ ਸਨਮਾਨ ਹਾਸਲ ਕੀਤਾ।

ਪ੍ਰਾਈਮ ਕੈਟੇਗਰੀ (ਉਮਰ 30 ਤੋਂ 45 ਸਾਲ) ਵਿੱਚ ਪੂਨਮ ਗਹਿਲੋਤ ਨੂੰ “ਮਿਸ/ਮਿਸਿਜ਼ ਏਸ਼ੀਆ ਐਮਪ੍ਰੈੱਸ – ਪ੍ਰਾਈਮ ਕਵੀਨ 2026” ਦਾ ਖਿਤਾਬ ਦਿੱਤਾ ਗਿਆ। ਤਨਾਕਾ ਨਸਰੀਨ ਪਿੰਕੀ ਨੂੰ ਪਹਿਲੀ ਰਨਰ-ਅੱਪ ਅਤੇ ਅਨੁਸੂਰਿਆ ਰਣਸਿੰਘੇ ਨੂੰ ਦੂਜੀ ਰਨਰ-ਅੱਪ ਘੋਸ਼ਿਤ ਕੀਤਾ ਗਿਆ। ਇਸਦੇ ਨਾਲ ਹੀ ਸਾਨੂੰ ਮਾਣ ਹੈ ਕਿ ਸਰਬਜੀਤ ਕੌਰ ਨੂੰ “ਮਿਸਿਜ਼ ਏਸ਼ੀਆ ਐਮਪ੍ਰੈੱਸ – ਪ੍ਰਾਈਮ ਕੈਟੇਗਰੀ 2026” ਵਿੱਚ ਤੀਜੀ ਰਨਰ-ਅੱਪ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ।

ਇਹ ਸਮਾਗਮ ਸਿਰਫ਼ ਸਨਮਾਨ ਸਮਾਰੋਹ ਹੀ ਨਹੀਂ ਸੀ, ਸਗੋਂ ਏਸ਼ੀਅਨ ਭਾਈਚਾਰੇ ਦੀ ਪ੍ਰਤਿਭਾ, ਸੱਭਿਆਚਾਰ ਅਤੇ ਉਪਲਬਧੀਆਂ ਦਾ ਇੱਕ ਵਿਸ਼ਾਲ ਜਸ਼ਨ ਵੀ ਸੀ।

Comments are closed, but trackbacks and pingbacks are open.