ਸਾਊਥਾਲ ਵਿਖੇ ਵੋਇਸ ਆਫ਼ ਵੁਮੈਨ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ

ਈਲਿੰਗ ਦੀ ਮੇਅਰ ਫਾਦੂਮਾ, ਕੈਬਨੈੱਟ ਮੈਂਬਰ ਜਸਬੀਰ ਕੌਰ ਅਨੰਦ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਈਆਂ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) – ਸਾਊਥਾਲ ਤੋਂ ਔਰਤਾਂ ਦੇ ਹੱਕਾਂ ਅਤੇ ਭਲਾਈ ਲਈ ਕੰਮ ਕਰਨ ਵਾਲੀ ਸੰਸਥਾ ਵੋਇਸ ਆਫ਼ ਵੁਮੈਨ ਵੱਲੋਂ ਬੀਤੇ ਦਿਨੀਂ ਅੰਤਰਰਾਸ਼ਟਰੀ ਮਹਿਲਾ ਦਿਵਸ ਸਬੰਧੀ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਈਲਿੰਗ ਦੀ ਮੇਅਰ ਫਾਦੂਮਾ, ਕੈਬਨੈੱਟ ਮੈਂਬਰ ਜਸਬੀਰ ਕੌਰ ਅਨੰਦ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਈਆਂ।

ਇਸ ਮੌਕੇ ਚੇਅਰਪਰਸਨ ਸੁਰਿੰਦਰ ਕੌਰ ਨੇ ਜੀ ਆਇਆ ਆਖਦਿਆਂ ਸੰਸਥਾਂ ਵੱਲੋਂ ਕੀਤੇ ਕੰਮਾਂ ਬਾਰੇ ਚਾਨਣਾ ਪਾਇਆ। ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਮਨਾਏ ਜਾਂਦੇ ਮਹਿਲਾ ਦਿਵਸ ਮੌਕੇ ਬੀਬੀਆਂ ਨੂੰ ਉਹਨਾਂ ਦੇ ਹੱਕਾਂ, ਹੁਨਰ ਅਤੇ ਪ੍ਰਤਿਭਾ ਨੂੰ ਦੁਨੀਆਂ ਸਾਹਮਣੇ ਲਿਆਉਣ ਦਾ ਮੌਕਾ ਦਿੰਦਾ ਹੈ। ਅੱਜ ਵਿਸ਼ਵ ਭਰ ਵਿੱਚ ਔਰਤਾਂ ਹਰ ਖੇਤਰ ਵਿੱਚ ਨਾਮਣਾ ਖੱਟ ਰਹੀਆਂ ਹਨ, ਸਾਨੂੰ ਮਾਣ ਹੈ ਕਿ ਸਾਡੀ ਈਲਿੰਗ ਕੌਂਸਲ ਦੀ ਮੇਅਰ ਵੀ ਇੱਕ ਮਹਿਲਾ ਹੈ ਅਤੇ ਕੈਬਨੈੱਟ ਵਿੱਚ ਲੰਮੇ ਸਮੇਂ ਤੋਂ ਸੇਵਾਵਾਂ ਕਰਨ ਵਾਲੀ ਜਸਬੀਰ ਕੌਰ ਅਨੰਦ ਵੀ ਮਹਿਲਾਵਾਂ ਦੀ ਭਲਾਈ ਲਈ ਯਤਨਸ਼ੀਲ ਹੈ।

ਇਸ ਮੌਕੇ ਸੰਸਥਾ ਦੀਆਂ ਮੈਂਬਰ ਬੀਬੀਆਂ ਨਰਿੰਦਰ ਕੌਰ ਖੋਸਾ, ਲਖਵਿੰਦਰ ਪਾਲ ਸਰੇਨ, ਸੰਤੋਸ਼ ਸੂਰ, ਲੈਟਸ ਗੋ ਤੋਂ ਗੀਤਾ, ਹਿਨਾ, ਕਰੁਨਾ ਜੀ, ਵਰਮਾ ਕੁਮਾਰੀ, ਕੌਂਸਲਰ ਅਮਰਜੀਤ ਜੰਮੂ, ਸਾਬਕਾ ਮੇਅਰ ਮਹਿੰਦਰ ਕੌਰ ਮਿੱਡਾ, ਗੁਰਮੇਲ ਕੌਰ ਸੰਘਾ, ਸ਼ਗੁਫਤਾ ਗਿੰਮੀ, ਮਨਜੀਤ ਕੌਰ ਪੱਡਾ, ਸੁਰਿੰਦਰ ਬੱਧਣ, ਸੰਤੋਸ਼ ਸ਼ਿੰਨ, ਗੁਰਮਿੰਦਰ ਕੌਰ ਰੰਧਾਵਾ ਆਦਿ ਹਾਜ਼ਰ ਸਨ।

Comments are closed, but trackbacks and pingbacks are open.