ਪੀ. ਕੁਮਾਰਨ ਹੋਣਗੇ ਨਵੇਂ ਹਾਈ ਕਮਿਸ਼ਨਰ
ਲੰਡਨ – ਤਜ਼ਰਬੇਕਾਰ ਰਾਜਦੂਤ ਪੇਰੀਆਸਾਮੀ ਕੁਮਾਰਨ (ਪੀ. ਕੁਮਾਰਨ) ਨੂੰ ਬਰਤਾਨੀਆ ਵਿੱਚ ਭਾਰਤ ਦਾ ਨਵਾਂ ਉੱਚ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਉਹ ਜਲਦੀ ਹੀ ਆਪਣਾ ਨਵਾਂ ਅਹੁਦਾ ਸੰਭਾਲਣਗੇ।
ਪੀ. ਕੁਮਾਰਨ ਭਾਰਤੀ ਵਿਦੇਸ਼ ਸੇਵਾ ਵਿੱਚ ਦੇ 1992 ਬੈਚ ਦੇ ਅਧਿਕਾਰੀ ਹਨ। ਬਰਤਾਨੀਆ ਵਿੱਚ ਉੱਚ ਕਮਿਸ਼ਨਰ ਵਜੋਂ ਨਿਯੁਕਤ ਹੋਣ ਤੋਂ ਪਹਿਲਾਂ, ਉਹ ਵਿਦੇਸ਼ ਮੰਤਰਾਲੇ ਵਿੱਚ ਸਕੱਤਰ (ਪੂਰਬੀ ਖੇਤਰ) ਦੇ ਅਹੁਦੇ ’ਤੇ ਤਾਇਨਾਤ ਸਨ। ਉਨ੍ਹਾਂ ਕੋਲ ਕੂਟਨੀਤੀ ਦਾ ਲੰਬਾ ਅਤੇ ਡੂੰਘਾ ਤਜ਼ਰਬਾ ਹੈ।
ਪੀ. ਕੁਮਾਰਨ ਇੱਥੇ ਵਿਕਰਮ ਦੁਰਈਸਵਾਮੀ ਦੀ ਜਗ੍ਹਾ ਲੈਣਗੇ। ਜਦਕਿ ਵਿਕਰਮ ਦੁਰਈਸਵਾਮੀ ਨੂੰ ਹੁਣ ਬੀਜਿੰਗ (ਚੀਨ) ਵਿੱਚ ਭਾਰਤ ਦਾ ਨਵਾਂ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਇਸ ਫ਼ੈਸਲੇ ਨਾਲ ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਦੀਆਂ ਕੂਟਨੀਤਿਕ ਗਤੀਵਿਧੀਆਂ ਵਿੱਚ ਮਹੱਤਵਪੂਰਨ ਤਬਦੀਲੀ ਦੇਖਣ ਨੂੰ ਮਿਲੇਗੀ।


Comments are closed, but trackbacks and pingbacks are open.