ਲੰਡਨ ਆ ਰਹੀ ਫਲਾਈਟ ਵਾਪਸ ਦਿੱਲੀ ਉਤਾਰਨੀ ਪਈ
ਨਵੀਂ ਦਿੱਲੀ – ਦਿੱਲੀ ਤੋਂ ਲੰਡਨ ਆ ਰਹੀ ਏਅਰ ਇੰਡੀਆ ਦੀ ਫਲਾਈਟਟ (ਏ.ਆਈ. 111) ਵਿੱਚ ਵੀਰਵਾਰ ਨੂੰ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਵਿਚਕਾਰ ਰਸਤੇ ਵਿੱਚ ਜਹਾਜ਼ ’ਚ ਤਕਨੀਕੀ ਖਰਾਬੀ ਆ ਗਈ। ਲਗਭਗ 7 ਘੰਟੇ ਹਵਾ ਵਿੱਚ ਰਹਿਣ ਅਤੇ 3,300 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਜਹਾਜ਼ ਨੂੰ ਸੁਰੱਖਿਆ ਕਾਰਨਾਂ ਕਰਕੇ ਵਾਪਸ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ’ਤੇ ਉਤਾਰਨਾ ਪਿਆ।
ਜਾਣਕਾਰੀ ਅਨੁਸਾਰ, ਏਅਰਬੱਸ ਏ350-900 ਜਹਾਜ਼ ਨੇ ਸਵੇਰੇ 6:13 ਵਜੇ ਦਿੱਲੀ ਤੋਂ ਉਡਾਣ ਭਰੀ ਸੀ। ਜਦੋਂ ਜਹਾਜ਼ ਸਾੳੂਦੀ ਅਰਬ ਦੇ ਹਵਾਈ ਖੇਤਰ ਉੱਪਰ ਸੀ, ਤਾਂ ਅਚਾਨਕ ਜਹਾਜ਼ ਦੇ ਅੰਦਰੋਂ ਅਜੀਬ ਆਵਾਜ਼ਾਂ ਸੁਣਾਈ ਦੇਣ ਲੱਗੀਆਂ। ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਪਾਇਲਟ ਨੇ ਤੁਰੰਤ ਜਹਾਜ਼ ਨੂੰ ਵਾਪਸ ਮੋੜਨ ਦਾ ਫੈਸਲਾ ਕੀਤਾ। ਦੁਪਹਿਰ ਕਰੀਬ 1:20 ਵਜੇ ਜਹਾਜ਼ ਦਿੱਲੀ ਹਵਾਈ ਅੱਡੇ ’ਤੇ ਸੁਰੱਖਿਅਤ ਉਤਰ ਗਿਆ।
ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਸੰਭਾਵੀ ਤਕਨੀਕੀ ਸਮੱਸਿਆ ਦੇ ਸੰਕੇਤ ਮਿਲਣ ਤੋਂ ਬਾਅਦ ਇਹ ਫੈਸਲਾ ਇਹਤਿਆਹਤ ਵਜੋਂ ਲਿਆ ਗਿਆ ਸੀ। ਉਨ੍ਹਾਂ ਕਿਹਾ, ‘‘ਅਸੀਂ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਖੇਦ ਪ੍ਰਗਟ ਕਰਦੇ ਹਾਂ। ਜਹਾਜ਼ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਯਾਤਰੀਆਂ ਨੂੰ ਲੰਡਨ ਭੇਜਣ ਲਈ ਬਦਲਵੇਂ ਪ੍ਰਬੰਧ ਕੀਤੇ ਗਏ। ਦੱਸਣਯੋਗ ਹੈ ਕਿ ਏਅਰ ਇੰਡੀਆ ਦੇ ਜਹਾਜ਼ਾਂ ਵਿੱਚ ਤਕਨੀਕੀ ਖਰਾਬੀ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸੇ ਮਹੀਨੇ 15 ਮਾਰਚ ਨੂੰ ਵੀ ਨਿੳੂਯਾਰਕ ਤੋਂ ਦਿੱਲੀ ਆ ਰਹੀ ਫਲਾਈਟ ਵਿੱਚ ਅਜਿਹੀ ਹੀ ਸਮੱਸਿਆ ਆਈ ਸੀ, ਜਿਸ ਕਾਰਨ ਜਹਾਜ਼ ਨੂੰ ਆਇਰਲੈਂਡ ਦੇ ਸ਼ੈਨਨ ਸ਼ਹਿਰ ਵੱਲ ਮੋੜਨਾ ਪਿਆ ਸੀ।


Comments are closed, but trackbacks and pingbacks are open.