ਪੂਜਾ ਸੇਠੀ ਨੇ ਡੈਮੋਕਰੈਟਿਕ ਉਮੀਦਵਾਰ ਵਜੋਂ ਪਰਾਇਮਰੀ ਚੋਣ ਜਿੱਤੀ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਭਾਰਤੀ ਮੂਲ ਦੀ ਪੂਜਾ ਸੇਠੀ ਨੇ ਡੈਮੋਕਰੈਟਿਕ ਉਮੀਦਵਾਰ ਵਜੋਂ ਟੈਕਸਾਸ ਸਦਨ ਲਈ ਡਿਸਟ੍ਰਿਕਟ 47 ਤੋਂ ਪ੍ਰਾਇਮਰੀ ਚੋਣ ਜਿੱਤ ਲਈ ਹੈ। ਉਸ ਨੇ ਯੂ ਐਸ  ਆਰਮੀ ਵੈਟਰਨ ਜੋਸਫ ਕੋਪਸਰ ਨੂੰ ਹਰਾਇਆ।

ਨਵੰਬਰ ਵਿੱਚ ਪੂਜਾ ਦਾ ਮੁਕਾਬਲਾ ਰਿਪਬਲੀਕਨ ਉਮੀਦਵਾਰ ਜੈਨੀਫਰ ਮੁਸ਼ਟੇਲਰ ਨਾਲ ਹੋਵੇਗਾ। ਸੇਠੀ ਨੂੰ 76% ਵੋਟਾਂ ਮਿਲੀਆਂ ਜਦ ਕਿ ਕੋਪਸਰ ਕੇਵਲ 24% ਵੋਟਾਂ ਹੀ ਲਿਜਾ ਸਕਿਆ।  ਕੋਪਸਰ ਨੇ ਪੂਜਾ ਦੇ ਭਾਰਤੀ ਹੋਣ ਦਾ ਮੁੱਦਾ ਉਭਾਰਿਆ ਸੀ ਜੋ ਉਸ ਦੇ ਵਿਰੁੱਧ ਗਿਆ।

ਜਿੱਤ ਤੋਂ ਬਾਅਦ ਸੇਠੀ ਨੇ ਆਪਣੇ ਹਮਾਇਤੀਆਂ ਤੇ ਵਾਲੰਟੀਅਰਾਂ ਦਾ ਧੰਨਵਾਦ ਕੀਤਾ ਜਿਨਾਂ ਕਾਰਨ ਉਸ ਦੀ ਚੋਣ ਮੁਹਿੰਮ ਨੂੰ ਬਲ ਮਿਲਿਆ। ਉਸ ਨੇ ਇੰਸਟਾਗ੍ਰਾਮ ਉਪਰ ਪਾਈ ਇਕ ਪੋਸਟ ਵਿਚ ਕਿਹਾ ਹੈ ਕਿ ਉਹ ਆਪਣੇ ਪਰਿਵਾਰ, ਕੁਸ਼ਲ ਟੀਮ, ਵਾਲੰਟੀਅਰਾਂ ਤੇ ਸਮਰਥਕਾਂ ਦੀ ਰਿਣੀ ਹੈ ਜਿਨਾਂ ਦੀਆਂ ਅਣਥਕ ਕੋਸ਼ਿਸ਼ਾਂ ਨਾਲ ਉਸ ਦੀ ਜਿੱਤ ਹੋਈ ਹੈ।

Comments are closed, but trackbacks and pingbacks are open.