ਪੁਲਿਸ ਨੇ ਮਨਪ੍ਰੀਤ ਅਤੇ ਜਸਕੀਰਤ ਨੂੰ ਗਿ੍ਰਫ਼ਤਾਰ ਕੀਤਾ
ਲੰਡਨ (ਹੇਜ਼) – ਪੰਜਾਬੀ ਮੂਲ ਦੀ ਇੱਕ ਮਹਿਲਾ ਤੇ ਪੁਰਸ਼ ਨੂੰ ਬੀਤੇ ਸ਼ੁੱਕਰਵਾਰ ਨੂੰ ਪੱਛਮੀ ਲੰਡਨ ਦੀ ਇਕ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਨ੍ਹਾਂ ’ਤੇ ਤਕਰੀਬਨ ਦੋ ਸਾਲ ਪਹਿਲਾਂ ਤਿੰਨ ਸਾਲ ਦੀ ਬੱਚੀ ਦੇ ਕਤਲ ਦਾ ਦੋਸ਼ ਹੈ। ਮੈਟਰੀਪੋਲਿਟਨ ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ।
ਮਨਪ੍ਰੀਤ ਜਟਾਣਾ (34) ਤੇ ਜਸਕੀਰਤ ਸਿੰਘ ਉੱਪਲ (36) ਨੂੰ ਅਕਸਬਿ੍ਰਜ ਮੈਜਿਸਟ੍ਰੇਟ ਕੋਰਟ ਵਿੱਚ ਪੇਸ਼ ਕੀਤਾ ਗਿਆ। ਉਨ੍ਹਾਂ ’ਤੇ ਬੱਚੀ ਦੀ ਮੌਤ ਦੀ ਜਾਰੀ ਜਾਂਚ ਦੇ ਤਹਿਤ ਕਤਲ ਦਾ ਦੋਸ਼ ਲਗਾਇਆ ਗਿਆ। ਪੁਲਸ ਨੇ ਬੱਚੀ ਦੀ ਪਛਾਣ ਪੇਨੇਲੋਪ ਚੰਦਰੀ ਦੇ ਰੂਪ ਵਿੱਚ ਕੀਤੀ ਹੈ। ਲੰਡਨ ਦੀ ਐਮਰਜੈਂਸੀ ਸੇਵਾ ਨੂੰ 17 ਦਸੰਬਰ 2023 ਦੀ ਸ਼ਾਮ ਨੂੰ ਹੇਜ਼ਰ ਵਿੱਚ ਪੇਨਾਈਨ ਵੇ ਸਥਿਤ ਇਕ ਰਿਹਾਇਸ਼ੀ ਥਾਂ ’ਤੇ ਬੁਲਾਇਆ ਗਿਆ ਜਿੱਥੇ ਬੱਚੀ ਮਰੀ ਹੋਈ ਮਿਲੀ।
ਮੈਟਰੀਪੋਲਿਟਨ ਪੁਲਸ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਉਸ ਦੀ ਮੌਤ ਦੀ ਜਾਂਚ ਜਾਰੀ ਹੈ ਤੇ ਵੀਰਵਾਰ 25 ਸਤੰਬਰ ਨੂੰ ਇਸ ਸਬੰਧ ਵਿੱਚ ਦੋ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਦੋਵਾਂ ਲੋਕਾਂ ’ਤੇ ਬੱਚੀ ਦੇ ਕਤਲ ਦਾ ਦੋਸ਼ ਲਗਾਇਆ ਗਿਆ ਹੈ।
Comments are closed, but trackbacks and pingbacks are open.