ਪ੍ਰਸਿੱਧ ਪੰਜਾਬੀ ਗਾਇਕ ਸੁਖਸ਼ਿੰਦਰ ਸ਼ਿੰਦਾ ਅਤੇ ਭਾਈ ਮਨਿੰਦਰ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ
ਲੈਸਟਰ (ਸੁਖਜਿੰਦਰ ਸਿੰਘ ਢੱਡੇ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿੰਧਾਤਾ ਅਤੇ ਮਹਾਨ ਸਿੱਖ ਪਰੰਪਰਾ ਨੂੰ ਸਮਰਪਿਤ ਸੰਤ ਬਾਬਾ ਨਹਾਰ ਸਿੰਘ ਜੀ ਸਨੇਰਾ ਵਾਲਿਆ ਦੀ 17ਵੀ ਸਲਾਨਾ ਬਰਸੀ ਸਮਾਗਮ ਗੁਰੂਦੁਆਰਾ ਬਾਬੇ ਕੇ ਹੋਕਲੀ ਸੋਹੇ ਹਿਲ਼ ਇੰਗਲੈਂਡ ਵਿੱਖੇ 26ਨਵੰਬਰ ਤੋ ਸ਼ੁਰੂ ਹੋਕੇ 1 ਦਸੰਬਰ ਤੱਕ ਕਰਵਾਏ ਗਏ।
ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਸੰਤ ਮਹਾਪੁਰਸ਼ਾ ਨੇ ਆਪਣੀ ਹਾਜਰੀ ਭਰੀ, ਇਸ ਮੌਕੇ ਤੇ ਸੰਤ ਬਾਬਾ ਸੁਖਜੀਤ ਸਿੰਘ ਸੀਚੇਵਾਲ, ਸੰਤ ਬਾਬਾ ਹਰਜੀਤ ਸਿੰਘ ਮਹਿਤਾ ਚੌਂਕ ਵਾਲੇ, ਭਾਈ ਜਸ਼ਨਪ੍ਰੀਤ ਸਿੰਘ, ਭਾਈ ਨਿਰਮਲ ਸਿੰਘ ਨੇ ਵੀ ਹਾਜ਼ਰੀ ਭਰੀ। ਇਨਾ ਸਮਾਗਮਾਂ ਚ ਵਿਸ਼ੇਸ਼ ਤੌਰ ਤੇ ਪੁੱਜੇ ਪ੍ਰਸਿੱਧ ਪੰਜਾਬੀ ਗਾਇਕ ਸੁਖਸ਼ਿੰਦਰ ਸ਼ਿੰਦਾ ਅਤੇ ਭਾਈ ਮਨਿੰਦਰ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੰਤ ਬਾਬਾ ਸੁਖਜੀਤ ਸਿੰਘ ਸੀਚੇਵਾਲ ਤੇ ਜਸਵਿੰਦਰ ਸਿੰਘ ਕਾਲਾ ਯੂ ਕੇ ਮਨਜੀਤ ਸਿੰਘ ਭੋਗਲ ਐਡਵੋਕੇਟ ਵੀ ਹਾਜ਼ਰ ਸਨ। ਇਸ ਮੌਕੇ ਤੇ ਸੁਖਜਿੰਦਰ ਸਿੰਘ ਸੁੱਖੀ ਰਾਗੀ, ਗਿਆਨੀ ਜੁਝਾਰ ਸਿੰਘ, ਹਰਪ੍ਰੀਤ ਸਿੰਘ ਜੱਡੂ, ਰਸ਼ਪਾਲ ਸਿੰਘ, ਹਰਪਾਲ ਸਿੰਘ, ਮਨਤੋਜ ਸਿੰਘ, ਸੱਗੂ ਸਮੇਤ ਹੋਰ ਬਹੁਤ ਸਾਰੇ ਜਥਿਆਂ ਨੇ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਸ ਨਿਹਾਲ ਕੀਤਾ ।
ਇਸ ਮੌਕੇ ਤੇ ਗੁਰਮੀਤ ਸਿੰਘ ਸੈਂਤੀ, ਬਲਕਾਰ ਸਿੰਘ ਗੋਪੀ, ਅਮਗੇਰ ਸਿੰਘ ਮੀਤਾ, ਨਗਿੰਦਰ ਸਿੰਘ ਧੰਜਲ ਨੇ ਵੀ ਸੰਗਤਾਂ ਚ ਹਾਜ਼ਿਰ ਹੋ ਕੇ ਹੱਥੀ ਸੇਵਾ ਕੀਤੀ। ਇਸ ਮੌਕੇ ਤੇ ਲੰਗਰ ਦੀ ਸੇਵਾ ਬੀਬੀ ਨਿਦਰ ਕੌਰ, ਬੀਬੀ ਜਸਬੀਰ ਕੌਰ, ਬੀਬੀ ਨਿਰੰਜਣ ਕੌਰ, ਬੀਬੀ ਨਗਿੰਦਰ ਕੌਰ ਤੋ ਇਲਾਵਾ ਹੋਰ ਵੀ ਬਹੁਤ ਸਾਰੀਆਂ ਬੀਬੀਆ ਨੇ ਨਿਭਾਈ। ਸਟੇਜ ਦੀ ਸੇਵਾ ਜਸਵਿੰਦਰ ਸਿੰਘ ਕਾਲਾ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ।
ਇਸ ਮੌਕੇ ਤੇ ਗੁਰੂ ਕਾ ਅਟੁਟ ਲੰਗਰ ਵੀ ਵਰਤਾਇਆ ਗਿਆ। ਸੰਗਤ ਨੇ ਬਾਬਾ ਜੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਅਰਦਾਸ ਕੀਤੀ ਕੇ ਸਭ ਉੱਤੇ ਅਪਾਰ ਕਿਰਪਾ ਬਣੀ ਰਹੇ ਅਤੇ ਸਮਾਜ ਵਿੱਚ ਪਿਆਰ ਤੇ ਏਕਤਾ ਵਧਦੀ ਰਹੇ।


Comments are closed, but trackbacks and pingbacks are open.