ਪੰਜਾਬੀ ਡਰਾਇਵਰ ਗ੍ਰਿਫਤਾਰ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਉਰੇਗੋਨ ਵਿੱਚ ਸੜਕ ਹਾਦਸੇ ਵਿਚ ਇਕ ਨਵ ਵਿਆਹੇ ਜੋੜੇ ਦੀ ਮੌਤ ਹੋ ਜਾਣ ਦੀ ਖਬਰ ਹੈ ਜਿਸ ਉਪਰੰਤ ਫਰਿਜਨੋ ਵਾਸੀ ਸੈਮੀ ਟਰੱਕ ਦੇ ਡਰਾਈਵਰ ਰਜਿੰਦਰ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਇਹ ਜਾਣਕਾਰੀ ਯੂ ਐਸ ਡਿਪਾਰਟਮੈਂਟ ਹੋਮਲੈਂਡ ਸਕਿਉਰਿਟੀ (ਡੀ ਐਚ ਐਸ) ਤੇ ਓਰੇਗੋਨ ਸਟੇਟ ਪੁਲਿਸ ਨੇ ਜਾਰੀ ਇੱਕ ਬਿਆਨ ਵਿੱਚ ਦਿੱਤੀ ਹੈ। ਪੁਲਿਸ ਅਨੁਸਾਰ ਸੈਮੀ ਟਰੱਕ ਇਕ ਕਾਰ ਨਾਲ ਜਾ ਟਕਰਾਇਆ ਜਿਸ ਵਿੱਚ ਸਵਾਰ 25 ਸਾਲਾ ਵਿਲੀਅਮ ਮੀਕਾਹ ਕਾਰਟਰ ਤੇ 24 ਸਾਲਾ ਜੈਨੀਫਰ ਲਿਨ ਲੋਅਰ ਦੀ ਮੌਤ ਹੋ ਗਈ। ਇਹ ਦੋਨੋਂ ਮੌਕੇ ਉਪਰ ਹੀ ਦਮ ਤੋੜ ਗਿਆ। ਇਨਾਂ ਦਾ ਹਾਲ ਹੀ ਵਿੱਚ ਵਿਆਹ ਹੋਇਆ ਸੀ।
ਜਾਂਚਕਾਰਾਂ ਅਨੁਸਾਰ ਇਹ ਹਾਦਸਾ ਹਨੇਰੇ ਕਾਰਨ ਐਮਰਜੈਂਸੀ ਚਿਤਾਵਨੀ ਯੰਤਰ ਦੀ ਅਣਹੋਂਦ ਕਾਰਨ ਵਾਪਰਿਆ। ਕੁਮਾਰ ਵਿਰੁੱਧ ਅਪਰਾਧਕ ਲਾਪਰਵਾਹੀ ਸਮੇਤ ਹੱਤਿਆਵਾਂ ਦੇ ਦੋਸ਼ ਲਾਏ ਗਏ ਹਨ। ਉਸ ਨੂੰ ਡੇਸ਼ੂਟਸ ਕਾਊਂਟੀ ਜੇਲ ਵਿੱਚ ਰਖਿਆ ਗਿਆ ਹੈ। ਡੀ ਐਚ ਐਸ ਨੇ ਕਿਹਾ ਹੈ ਕਿ ਕੁਮਾਰ ਗੈਰ ਕਾਨੂੰਨੀ ਢੰਗ ਤਰੀਕੇ ਨਾਲ 28 ਨਵੰਬਰ 2022 ਨੂੰ ਲਿਊਕਵਿਲੇ, ਐਰੀਜ਼ੋਨਾ ਰਾਹੀਂ ਅਮਰੀਕਾ ਵਿੱਚ ਦਾਖਲ ਹੋਇਆ ਸੀ।
ਬਾਅਦ ਵਿੱਚ ਕੈਲੀਫੋਰਨੀਆ ਵਿੱਚ ਉਸ ਨੂੰ ਕਮਰਸ਼ੀਅਲ ਡਰਾਇਵਿੰਗ ਲਾਇਸੰਸ ਜਾਰੀ ਕੀਤਾ ਗਿਆ ਸੀ। 2023 ਵਿੱਚ ਉਸ ਨੂੰ ਕੰਮ ਕਰਨ ਦੀ ਇਜਾਜਤ ਦਿੱਤੀ ਗਈ ਸੀ। ਡੀ ਐਚ ਐਸ ਅਨੁਸਾਰ ਰਿਹਾਈ ਉਪਰੰਤ ਉਸ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਸਪੁਰਦ ਕਰ ਦੇਣ ਦੀ ਸੰਭਾਵਨਾ ਹੈ।


Comments are closed, but trackbacks and pingbacks are open.