ਨਕਲੀ ਹਥਿਆਰ ਰੱਖਣ ਦੇ ਦੋਸ਼ ਵੀ ਕਬੂਲ ਕੀਤੇ
ਆਈਜ਼ਲਵਰਥ – ਸਾਊਥਾਲ ਵਿਖੇ ਇੱਕ ਲੜਕੀ ਦਾ ਬਲਾਤਕਾਰ ਕਰਨ ਅਤੇ ਇੱਕ ਔਰਤ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਭਾਰਤੀ ਮੂਲ ਦੇ ਇੱਕ 24 ਸਾਲਾ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਮੈਟਰੋਪੋਲੀਟਨ ਪੁਲਿਸ ਨੇ ਕਿਹਾ ਕਿ ਨਵਰੂਪ ਸਿੰਘ ਨੂੰ ਸ਼ੁੱਕਰਵਾਰ ਨੂੰ ਆਈਲਵਰਥ ਕਰਾਊਨ ਕੋਰਟ ਨੇ ਬਲਾਤਕਾਰ ਸਮੇਤ ਪੰਜ ਅਪਰਾਧਾਂ ਲਈ ਘੱਟੋ-ਘੱਟ 14 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਉਸਨੇ ਤਿੰਨ ਅਪਰਾਧਾਂ ਵਿੱਚ ਆਪਣਾ ਦੋਸ਼ ਕਬੂਲ ਕੀਤਾ ਸੀ, ਜਿਸ ਵਿੱਚ ਸਜ਼ਾਯੋਗ ਅਪਰਾਧ ਕਰਨ ਦੇ ਇਰਾਦੇ ਨਾਲ ਨਕਲੀ ਬੰਦੂਕ ਰੱਖਣਾ, 13 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਬਲਾਤਕਾਰ ਆਦਿ ਸ਼ਾਮਿਲ ਹਨ।
ਇਸ ਤੋਂ ਇਲਾਵਾ ਉਸਨੂੰ ਅਕਤੂਬਰ 2024 ਵਿੱਚ ਪੱਛਮੀ ਲੰਡਨ ਵਿੱਚ ਇੱਕ ਔਰਤ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਨ ਦਾ ਵੀ ਦੋਸ਼ੀ ਠਹਿਰਾਇਆ ਗਿਆ ਹੈ। ਆਈਲਵਰਥ ਕਰਾਊਨ ਕੋਰਟ ਵਿੱਚ ਸੁਣਵਾਈ ਚਾਰ ਦਿਨ ਚੱਲੀ। ਮੈਟਰੋਪੋਲੀਟਨ ਪੁਲਿਸ ਵਿੱਚ ਅਲਾਈਡ ਪੁਲਿਸਿੰਗ ਦੇ ਪੱਛਮੀ ਖੇਤਰ ਦੇ ਕਾਰਜਕਾਰੀ ਮੁੱਖ ਸੁਪਰਡੈਂਟ ਸੀਨ ਲਿੰਚ ਨੇ ਕਿਹਾ, ‘‘ਮੈਂ ਪੀੜ੍ਹਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਤਾਕਤ ਦੀ ਪ੍ਰਸ਼ੰਸ਼ਾ ਕਰਨਾ ਚਾਹੁੰਦਾ ਹਾਂ ਅਤੇ ਇਨ੍ਹਾਂ ਭਿਆਨਕ ਘਟਨਾਵਾਂ ਦੀ ਰਿਪੋਰਟ ਕਰਨ ਵਿੱਚ ਉਨ੍ਹਾਂ ਦੀ ਅਟੱਲ ਬਹਾਦਰੀ ਲਈ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।
ਪਿਛਲੇ ਸਾਲ 13 ਅਕਤੂਬਰ ਨੂੰ ਇੱਕ ਔਰਤ ਨਾਲ ਬਲਾਤਕਾਰ ਦੀ ਕੋਸ਼ਿਸ਼ ਦੀਆਂ ਰਿਪੋਰਟਾਂ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਸੀ। ਸਿੰਘ ਨੇ 13 ਅਕਤੂਬਰ ਦੀ ਸਵੇਰ ਨੂੰ ਸਾਊਥਾਲ ਪਾਰਕ ਵਿੱਚ ਬੰਦੂਕ ਦੀ ਨੋਕ ’ਤੇ ਇੱਕ ਔਰਤ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਸੀ, ਤਾਂ ਕੁੜੀਆਂ ਨਾਲ ਬਲਾਤਕਾਰ ਦੀਆਂ ਹੋਰ ਘਟਨਾਵਾਂ ਵਾਪਰੀਆਂ। ਨਵਰੂਪ ਨੂੰ 27 ਅਕਤੂਬਰ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ।
Comments are closed, but trackbacks and pingbacks are open.