ਅੰਮ੍ਰਿਤਸਰ – ਸਿਵਲ ਸੁਸਾਇਟੀ ਅਤੇ ਵਿਰਸਾ ਸੰਭਾਲ ਮੰਚ ਦੇ ਸੀਨੀਅਰ ਨਾਗਰਿਕਾਂ ਨੇ, ਦਰਬਾਰ ਸਾਹਿਬ ਅਤੇ ਲੰਗਰ ਕੰਪਲੈਕਸ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਈ-ਮੇਲ ਧਮਕੀਆਂ ਦੇ ਮੁੱਦੇ ‘ਤੇ, ਇੱਕ ਲਿਖ਼ਤੀ ਪੱਤਰ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਖੁਦ ਦੀ ਉੱਨਤ ਏ.ਆਈ. ਨਿਗਰਾਨ ਪ੍ਰਣਾਲੀ ਸਥਾਪਤ ਕਰਨ ਅਤੇ ਸਿੱਖ ਰੈਜੀਮੈਂਟਾਂ ਦੇ ਸਾਬਕਾ ਫੌਜੀ ਅਧਿਕਾਰੀਆਂ ਵਿੱਚੋਂ ਉੱਚ ਸਿਖਲਾਈ ਪ੍ਰਾਪਤ ਸੁਰੱਖਿਆ ਦਸਤੇ ਦੀ ਭਰਤੀ ਕਰਕੇ ਸੁਰੱਖਿਆ ਨੂੰ ਅਪਗ੍ਰੇਡ ਕਰਨ ਦੀ ਅਪੀਲ ਕੀਤੀ ਹੈ। ਇਸ ਸਬੰਧੀ, ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਸਮੂਹ ਕਮੇਟੀ ਮੈਂਬਰਾਂ ਨੂੰ, ਜਰਨਲ ਇਜਲਾਸ ਵਿੱਚ, ਇਸ ਬਾਰੇ ਬਿਨਾ ਦੇਰੀ ਫ਼ੈਸਲਾ ਲੈਣ ਲਈ ਕਿਹਾ ਹੈ।
ਪੰਜਾਬ ਹਰਿਆਣਾ ਹਾਈ ਕੋਰਟ ਦੇ ਸਾਬਕਾ ਜਸਟਿਸ ਰਣਜੀਤ ਸਿੰਘ ਰੰਧਾਵਾ, ਸੇਵਾ ਮੁਕਤ ਕਰਨਲ ਕੁਲਦੀਪ ਸਿੰਘ ਗਰੇਵਾਲ ਅਤੇ ਸਾਬਕਾ ਸਿਵਲ ਸਰਜਨ ਡਾ ਮਨਜੀਤ ਸਿੰਘ ਰੰਧਾਵਾ ਨੇ ਇਕ ਸਾਂਝੇ ਬਿਆਨ ਵਿੱਚ ਖ਼ੁਲਾਸਾ ਕੀਤਾ, ਕਿ ਅਜਿਹਾ ਉੱਨਤ ਸੁਰੱਖਿਆ ਪ੍ਰਬੰਧ ਪਵਿੱਤਰ ਅਸਥਾਨ ਦੀ “ਪਵਿੱਤਰਤਾ ਨਾਲ ਸਮਝੌਤਾ ਕੀਤੇ ਬਿਨਾਂ ਉੱਚ ਸੁਰੱਖਿਆ ਬਣਾਈ ਰੱਖਣ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਸਭ ਤੋਂ ਵਧੀਆ ਹੱਲ” ਹੋਵੇਗਾ। ਅਜਿਹੀ ਪ੍ਰਣਾਲੀ ਸੂਬੇ ਨੂੰ ਵਾਧੂ ਤਣਾਅ ਤੋਂ ਮੁਕਤ ਕਰੇਗੀ ਅਤੇ ਸ਼ਰਧਾਲੂਆਂ ਅਤੇ ਜਨਤਾ ਨੂੰ ਝੂਠੇ ਅਲਾਰਮਾਂ ਕਾਰਨ ਹੋਣ ਵਾਲੀ ਚਿੰਤਾ ਤੋਂ ਬਚਾਏਗੀ।
ਉਨ੍ਹਾਂ ਨੇ ਕਿਹਾ ਕਿ ਇਹ ਹਰ ਤਰ੍ਹਾਂ ਸੰਭਵ ਅਤੇ ਸਥਾਈ ਹੱਲ ਹੈ। ਅਜੇਹੇ ਨਿਜੀ ਪ੍ਰਬੰਧਾਂ ਨੇ ਅਨੇਕਾਂ ਸੰਵੇਦਨਸ਼ੀਲ ਜਨਤਕ ਅਤੇ ਨਿੱਜੀ ਅਦਾਰਿਆਂ, ਸੰਵੇਦਨਸ਼ੀਲ ਖ਼ੁਦਮੁਖਤਿਆਰ ਸੰਸਥਾਵਾਂ, ਹਸਪਤਾਲਾਂ, ਬੈਂਕਾਂ ਅਤੇ ਉਦਯੋਗਾਂ ਵਿੱਚ ਸਮੇਂ ਦੀਆਂ ਪ੍ਰੀਖਿਆਵਾਂ ਦਾ ਸਾਹਮਣਾ ਕੀਤਾ ਹੈ।
ਉਹਨਾਂ ਕਿਹਾ, ਕਿ ਹਰ ਸੰਵੇਦਨਸ਼ੀਲ ਸੰਸਥਾ ਦੇ ਆਪਣੇ 24 ਘੰਟੇ ਉੱਨਤ ਨਿਗਰਾਨੀ ਦੇ ਨਿਜੀ ਉਪਕਰਣ ਹਨ ਅਤੇ ਚੰਗੀ ਸਿਖਲਾਈ ਪ੍ਰਾਪਤ ਹਥਿਆਰਬੰਦ ਸੁਰੱਖਿਆ ਕਰਮਚਾਰੀ ਹਨ। ਪਰ ਅਰਬਾਂ ਰੁਪਏ ਦਾ ਬਜਣ ਹੋਣ ਦੇ ਬਾਵਯੂਦ ਵੀ ਗੁਰਦਵਾਰਾ ਸੁਰਖਿਆ ਪ੍ਰਬੰਧ ਦੇ ਪੱਛੜੇ ਹੋਣ ਦੇ ਕੀ ਕਾਰਨ ਹਨ ?
ਜਸਟਿਸ ਰਣਜੀਤ ਸਿੰਘ ਰੰਧਾਵਾ
ਮੋਬਾ: +91 98997 91094
ਕਰਨਲ ਕੁਲਦੀਪ ਸਿੰਘ ਗਰੇਵਾਲ
ਮੋਬਾ: +91 78376 71032
ਡਾਕਟਰ ਮਨਜੀਤ ਸਿੰਘ ਰੰਧਾਵਾ
ਮੋਬਾ: +91 98723 27993
Comments are closed, but trackbacks and pingbacks are open.